ਪੰਨਾ:ਪੂਰਨ ਮਨੁੱਖ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਟਿਕੇ ਹੋਏ ਨਾਨਕ "ਗੁਰੂ ਗੋਬਿੰਦ ਰਾਇ" ਦੀਵਾਨ ਵਿਚ ਖੜੇ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਮਿਆਨ ਵਿਚੋਂ ਦੋਧਾਰਾ ਖੰਡਾ ਧੂਹ, ਇਕੱਠ ਵੱਲ ਮੁਖ਼ਾਤਬ ਹੋ, ਗਰਜ ਕੇ ਕਿਹਾ: "ਮੈਨੂੰ ਜਗਤ ਕਲਿਆਨ ਹਿਤ ਇਕ ਸਿਰ ਦੀ ਲੋੜ ਹੈ। ਉਠੋ, ਜੇ ਤੁਹਾਡੇ ਵਿਚੋਂ ਸਿਰ ਕਟਵਾਣਾ ਚਾਹੁੰਦਾ ਹੈ।" ਸਤਿਗੁਰਾਂ ਦੇ ਲਲਕਾਰਾ ਮਾਰਦਿਆਂ ਹੀ ਇਕ ਸਿੱਖ ਉਠਿਆ। ਇਸ ਦਾ ਨਾਂ 'ਦਯਾ ਰਾਮ' ਸੀ। ਇਹ ਲਾਹੌਰ ਦਾ ਰਹਿਣ ਵਾਲਾ ਅਤੇ ਪੁਰਾਣੀ ਸਮਾਜ ਦੀ ਵੰਡ ਅਨੁਸਾਰ ਜਾਤ ਦਾ ਖਤਰੀ ਸੀ। ਸਤਿਗੁਰੂ ਉਸ ਨੂੰ ਪਕੜ ਕੇ ਇਕ ਤੰਬੂ ਵਿਚ ਲੈ ਗਏ। ਲੋਕਾਂ ਨੇ ਤੰਬੂ ਦੇ ਅੰਦਰੋਂ ਚਲਦੇ ਖੰਡੇ ਦੀ ਝਣਕਾਰ ਸੁਣੀ ਅਤੇ ਖ਼ੂਨ ਦੀ ਧਾਰਾ ਬਾਹਰ ਵਗਦੀ ਹੋਈ ਦੇਖੀ।[1] ਸਤਿਗੁਰ ਫਿਰ ਦੀਵਾਨ ਵਿਚ ਆ ਗਏ ਅਤੇ ਫ਼ੁਰਮਾਇਆ, ਇਕ ਹੋਰ ਸਿਰ ਦੀ ਲੋੜ ਹੈ। ਤਾਂ ਧਰਮ ਚੰਦ, ਹਸਤਨਾ ਪੁਰੀ ਜੱਟ, ਸਿਰ ਹਾਜਰ ਕਰ ਖੜੋਤੇ। ਉਹਨਾਂ ਨਾਲ ਵੀ ਪਹਿਲਾਂ ਵਾਂਗ ਹੀ ਬੀਤੀ। ਤੀਜੀ ਆਵਾਜ਼ ਤੇ ਬਿਦਰ ਨਿਵਾਸੀ "ਸਾਹਿਬ ਚੰਦ" ਚੌਥੀ ਤੇ ਪੁਰੀ ਦੇ ਰਹਿਣ ਵਾਲੇ "ਮੋਹਕਮ ਚੰਦ, ਅਤੇ ਪੰਜਵੀਂ ਵਾਰ ਗਯਾ ਦੇ ਨਿਵਾਸੀ "ਹਿੰਮਤ ਰਾਜ" ਖੜੇ ਹੋਏ। ਜਦ ਇਹ ਪੰਜ ਵਾਰੀ ਸੀਸ ਭੇਟ ਕਰਨ ਹਿਤ ਹੰਸੂ ਹੰਸੂ ਕਰਦੇ ਸਾਹਮਣੇ ਆ ਗਏ ਤਾਂ ਸਤਿਗੁਰਾਂ ਫ਼ੁਰਮਾਇਆ, "ਬੱਸ ਮੇਰਾ ਕਾਰਜ ਸਿੱਧ ਹੋਇਆ ਹੈ। ਮੇਰਾ ਮਨੋਰਥ ਮਨੁਖ ਨੇ ਜਾਣ ਲਿਆ ਹੈ।

ਉਸ ਨੇ ਨਿਜ ਸਰੂਪ ਅਮਰ ਜੋਤੀੀ ਦੀ ਪਹਿਚਾਨ ਕਰ ਲਈ ਹੈ। ਉਹ ਮੌਤ ਨੂੰ ਮਾਰ ਗਿਆ ਹੈ। ਪੰਜ ਪ੍ਰਗਟ ਹੋ ਗਏ ਅਤੇ ਹੋਰ ਬੇਅੰਤ ਇਸੇ ਤਰ੍ਹਾਂ ਸਿਦਕੀ ਹਨ। ਤਾਂ ਤੇ ਹੁਣ ਭਰੋਸਾ ਪੱਕਾ ਹੋ ਗਿਆ ਕਿ ਇਸ ਪੰਥ ਦੀ ਬਹੁਤ ਬਿਰਧੀ ਹੋਵੇਗੀ[2]।" ਇਤਨਾ ਕਹਿ ਆਪ ਨੇ ਅੰਮ੍ਰਿਤ


  1. ਸਤਿਗੁਰਾਂ ਨੇ ਪਹਿਲਾਂ ਹੀ ਤੰਬੂ ਦੇ ਅੰਦਰ ਬਕਰੇ ਬਨ੍ਹਵਾ ਛੱਡੇ ਸਨ ਆਪ ਨੇ ਖੰਡਾਂ ਮਾਰ ਬੱਕਰੇ ਦਾ ਸਿਰ ਕਟਿਆ ਸੀ। ਉਸ ਦੇ ਖੂਨ ਦੀ ਧਾਰ ਹੀ ਲੋਕਾਂ ਨੇ ਤੰਬੂ ਵਿਚੋਂ ਬਾਹਰ ਵਗਦੀ ਹੋਈ ਦੇਖੀ।

    (ਪੰਥ ਪ੍ਰਕਾਸ਼)

  2. ਆਦਿ ਗੁਰੂ ਸਿਖੀ ਜਬ ਪਰਖੀ।

38