ਪੰਨਾ:ਪੂਰਨ ਮਨੁੱਖ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ

ਗੁਰੂ ਨਾਨਕ ਨੇ ਪਹਿਲੇ ਜਾਮੇ ਵਿਚ ਨਵੇਂ ਮਨੁਖ ਚਲਣ ਦਾ ਸੰਦੇਸ਼ ਸੁਣਾ ਅਤੇ ਬਾਕੀ ਦੇ ਨਵਾਂ ਵਿਚ ਉਸ ਨੂੰ ਦ੍ਰਿੜ ਕਰਵਾ ਆਪਣਾ ਕੰਮ ਖ਼ਤਮ ਕਰ ਲਿਆ। ਉਨ੍ਹਾਂ ਨੇ ਸਮਝ ਲਿਆ ਕਿ ਓਹ ਜੋ ਕੁਝ ਮਨੁੱਖ ਨੂੰ ਸਮਝਾਉਣ ਆਏ ਸਨ, ਉਹ ਮਨੁਖ ਜਾਤੀ ਦੇ ਇਕ ਖ਼ਾਸ ਤਬਕੇ ਨੇ, ਜੋ ਸਿਖ ਬਣਿਆਂ ਸੀ, ਸਿਖ ਲਿਆ ਹੈ। ਹੁਣ ਉਨ੍ਹਾਂ ਨੇ ਮਨੁਖ ਨੂੰ ਸੁਤੰਤਰ ਜਗਤ ਮਾਲਕ ਹੋਣ ਦੀ ਸਨਦ ਦੇਣ ਤੋਂ ਪਹਿਲਾਂ ਉਸ ਦਾ ਇਮਤਿਹਾਨ ਲੈਣਾ ਵਾਜਬ ਸਮਝਿਆ। ਚੁਨਾਂਚਿ ਇਮਤਿਹਾਨ ਦੀ ਤਾਰੀਖ਼ ਪਹਿਲੀ ਵਿਸਾਖ਼ ਸੰਮਤ ੧੭੫੬ ਬਿ: ਰਖੀ ਗਈ। ਹੁਣ ਗੁਰੂ ਨਾਨਕ ਦਸਵੇਂ ਜਾਮੇ ਵਿਚ ਸੀ ਅਤੇ ਜੋਤ ਨੂੰ ਭਾਵੇਂ ‘ਨਾਨਕ’ ਹੀ ਕਹਿੰਦੇ ਸਨ, ਪਰ ਸਰੀਰ ਦਾ ਨਾਮ ਗੋਬਿੰਦ ਰਾਇ ਸੀ। ਗੁਰੂ ਗੋਬਿੰਦ ਰਾਇ ਦੀ ਆਗਿਆ ਨਾਲ ਮੁੱਕਰਰ ਤਾਰੀਖ਼ ਤੇ ਦੂਰ ਦੂਰ ਦੇਸਾਂ ਤੋਂ ਸਿੱਖ ਸ੍ਰੀ ਅਨੰਦਪੁਰ ਸਾਹਿਬ ਜੋ ਓਦੋਂ ਸਤਿਗੁਰਾਂ ਦਾ ਨਿਵਾਸ ਅਸਥਾਨ ਸੀ, ਪੁੱਜੇ। ਇਹ ਇਕੱਠ ਭਾਵੇਂ ਕੁਝ ਹਜ਼ਾਰਾਂ ਦਾ ਹੀ ਸੀ ਪਰ ਸਹੀ ਮਾਨਿਆਂ ਵਿਚ ਇਹ ਬਹੁਤ ਬੜਾ ਇਕੱਠ ਸੀ; ਕਿਉਂ ਜੋ ਇਕ ਤਾਂ ਓਦੋਂ ਸਫ਼ਰ ਕਰਨ ਦੇ ਸਾਇੰਟਿਫ਼ਿਕ ਸਾਧਨ ਕੋਈ ਨਹੀਂ ਸਨ ਤੇ ਦੂਜੇ ਪੁਰਾਤਨਤਾ ਪੂਰੇ ਜ਼ੋਰ ਨਾਲ ਰੋਕ ਪਾ ਰਹੀ ਸੀ। ਚਾਲੇ ਪਾ ਰਿਹਾ ਚਰਚ ਤੇ ਖ਼ਤਮ ਹੋ ਰਹੀ ਹਕੂਮਤ ਖਿਝ ਕੇ ਪੂਰੇ ਜ਼ੋਰ ਨਾਲ ਰਾਹ ਰੋਕਣ ਦਾ ਯਤਨ ਕਰ ਰਹੇ ਸਨ। ਉਸ ਸਫ਼ਰ ਨੂੰ ਤਕ ਕੇ ਹੀ ਕਿਸੇ ਕਵੀ

36