ਪੰਨਾ:ਪੂਰਨ ਮਨੁੱਖ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤੇ। ਇਹਨਾਂ ਲੰਗਰਾਂ ਵਿਚ ਨੀਵੇਂ ਉਚੇ, ਬਰਾਹਮਣ, ਸੂਦ, ਮੋਮਨ, ਕਾਫਰ, ਅਤੇ ਰਾਣਾ-ਰੰਕ ਇਕੱਠੇ ਬਹਿ ਪ੍ਰਸ਼ਾਦ ਛਕਦੇ ਸਨ। ਇਹ ਧਾਰਨਾਂ ਪੁਰਾਣੇ ਨਿਜ਼ਾਮ ਤੇ ਇਕ ਤਕੜੀ ਸੱਟ ਸੀ ਜਿਸ ਦੇ ਦੂਰ ਹੋ ਜਾਣ ਕਰ ਕੇ ਮਨੁਖ ਸਮਾਜ ਵਿਚੋਂ ਵਿਤਕਰੇ ਦੂਰ ਹੋਏ। ਚੌਥੇ ਜਾਮੇ ਵਿਚ ਸਤਿਗੁਰਾਂ ਨੇ ਮਨੁਖ ਨੂੰ ਇਹ ਸਮਝਾਇਆ ਕਿ ਚੂੰਕਿ ਤੇਰਾ ਪ੍ਰਭੂ ਤੇਰੇ ਅੰਦਰ ਤੇ ਤੂੰ ਉਸ ਦੇ ਵਿਚ ਸਮਾ ਰਿਹਾ ਹੈ, ਇਸ ਲਈ ਚੜ੍ਹਦੇ ਲਹਿੰਦੇ ਰੁਖ਼ ਦਰਵਾਜ਼ੇ ਰੱਖ ਖ਼ਾਸ ਕਿਸਮ ਦੇ ਮੰਦਰ ਬਣਾਉਣ ਦੀ ਕੋਈ ਜ਼ਰੂਰਤ ਨਹੀਂ। ਮਾਲਕ ਸਭ ਦਾ ਹੈ, ਮਾਲਕ ਦੇ ਮੰਦਰ ਸਭ ਦੇ ਹਨ। ਖ਼ਾਸ ਕਿਸਮ ਦੇ ਮੰਦਰ ਬਣਾਉਣੇ, ਖ਼ਾਸ ਤਰਫ਼ ਦਰਵਾਜ਼ੇ ਰਖਣੇ ਅਤੇ ਖ਼ਾਸ ਖ਼ਾਸ ਜਾਤੀਆਂ ਨੂੰ ਅੰਦਰ ਆਉਣ ਅਤੇ ਨਾ ਆਉਣ ਦੇ ਕਾਇਦੇ ਕਾਇਮ ਕਰਨੇ ਸਭ ਪੁਰਾਤਨਤਾ ਦੇ ਪਾਏ ਹੋਏ ਝਮੇਲੇ ਹਨ। ਸਤਿਗੁਰਾਂ ਨੇ ਨਮੂਨੇ ਦੇ ਤੌਰ ਤੇ ਇਕ ਹਰੀ ਦਾ ਮੰਦਰ ਬਣਾ ਕੇ ਦਸਿਆ ਓਹਦੇ ਚਵੀਂ ਪਾਸੀਂ ਦਰਵਾਜ਼ੇ ਰਖੇ ਗਏ ਅਤੇ ਓਹਦੇ ਵਿਚ ਚੁਤਰਫ਼ੋਂ ਹੀ ਚਾਰੋਂ ਵਰਨਾਂ[1] ਅਤੇ ਚਵਾਂ ਰੰਗਾਂ[2] ਦੇ ਲੋਕਾਂ ਨੂੰ ਆਵਣ ਦੀ ਖੁਲ੍ਹ ਦਿਤੀ ਗਈ। ਇਸ ਮੰਦਰ ਦੀ ਅਜਬ ਰਚਨਾ ਨੂੰ ਤੱਕ ਖ਼ਲਕਤ ਦੇ ਮੂੰਹੋਂ ਖ਼ਾਹ ਮਖ਼ਾਹ ਨਿਕਲ ਗਿਆ, "ਭਾਵੇਂ ਦੁਨੀਆਂ ਵਿਚ ਬੇਅੰਤ ਮੰਦਰ ਹਨ, ਪਰ ਇਹੋ ਜਿਹਾ ਸੁੰਦਰ ਕੋਈ ਨਹੀਂ ਇਹ ਅਤਿ ਸੋਹਣਾ ਹੋਵੇ ਵੀ ਕਿਉਂ ਨਾ, ਬੱਧਾ ਜੋ ਉਸ ਨੇ ਜਿਸ ਦੇ ਹਿਰਦੇ ਵਿਚ ਕੁਲ ਮਾਲਕ ਨਿਵਾਸ ਕਰ ਰਿਹਾ ਹੈ ਅਤੇ ਉਹ ਜਗਤ ਜੀਵਨ ਪ੍ਰਭੂ ਨਾਲ ਇਕ ਮਿਕ ਹੋ ਬਿਧਾਤਾ ਦਾ ਨਿਜ ਰੂਪ ਹੋਇਆ ਹੈ।[3] ਪੰਜਵੇਂ ਤਨ ਵਿਚ ਪੁਰਾਤਨਤਾ ਦਾ ਇਹ ਭਾਰਾ ਜਾਲ ਤੋੜਕੇ ਸੂਟ ਪਾਇਆ ਕਿ ਆਤਮ ਕਿਸੇ ਇਕ ਖ਼ਾਸ ਸ਼ਰੇਣੀ ਦਾ ਵਿਰਸਾ ਅਤੇ ਖ਼ਾਸ ਮਜ਼ਹਬ ਦੀ ਮਲਕੀਅਤ ਹੈ। ਆਪ ਨੇ ਨਵੇਂ ਮਨੁਖ ਨੂੰ ਸਮਝਾਇਆ ਕਿ ਗਿਆਨ ਰੋਸ਼ਨੀ ਹੈ ਜੀਵਨ ਜੋਤੀ ਦੀ ਅਤੇ ਉਹ ਜੋਤ ਵਿਆਪਕ ਹੈ ਅਤੇ ਉਸ ਦੇ ਚਾਨਣ ਤੋਂ


  1. ਬਾਹਮਣ, ਛੱਤੀ, ਸ਼ੂਦਰ, ਵੈਸ਼।
  2. ਗੋਰੇ, ਕਾਲੇ, ਪੀਲੇ, ਅਤੇ ਤਾਂਬੇ ਰੰਗੇ।
  3. ਡਿਠੇ ਸਬੇ ਥਾਂ ਨਹੀਂ ਤੁਧ ਜੇਹਿਆ॥ ਬਧਹੁ ਪੁਰਖ ਬਿਧਾਤੇ ਤਾਂ ਤੂੰ ਸੋਹਿਆ॥

33