ਪੰਨਾ:ਪੂਰਨ ਮਨੁੱਖ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਲਾ ਚਾਹੁਣਾ ਆਪਣੇ ਮਾਲਕ ਨੂੰ ਪ੍ਰਸੰਨ ਕਰਨਾ ਸੀ।[1] ਖ਼ਾਲਕ ਖ਼ਲਕਤ ਵਿਚ ਸੀ ਅਤੇ ਖ਼ਲਕਤ ਖ਼ਾਲਕ ਵਿਚ ਵਸਦੀ ਸੀ, ਜਿਸ ਕਰਕੇ ਖ਼ਲਕਤ ` ਦਾ ਭਲਾ ਲੋੜਨਾ ਖ਼ਾਲਕ ਨੂੰ ਪ੍ਰਸੰਨ ਕਰਨਾ ਸੀ।ਇਸ ਨਵੇਂ ਉਚੇਰੇ ਮਨੁਖ ਚਲਣ ਨੂੰ ਸਮਝਾਉਣ ਲਈ, ਜਿਥੇ ਪਰਚਾਰ ਦੀ ਭਾਰੀ ਲੋੜ ਸੀ, ਉਥੇ ਪੁਰਾਤਨਤਾ ਦੀਆਂ ਰੁਕਾਵਟਾਂ ਨੂੰ ਭੀ ਹਟਾਉਣਾ ਜ਼ਰੂਰੀ ਸੀ। ਇਸ ਲਈ ਇਕ ਮਨੁਖ ਜਾਮੇ ਦੀ ਉਮਰੇ ਕਾਫ਼ੀ ਨਹੀਂ ਸੀ, ਸੋ ਗੁਰੂ ਨਾਨਕ ਨੇ ਦਸ ਜਾਮੇ ਧਾਰਨ ਕੀਤੇ। ਉਹ ਇਕ ਹੱਥ ਵਿਚ ਨਵੇਂ ਜੀਵਨ ਤੋਂ ਜਗੀ ਕੋਈ ਮਨੁਖ ਜੋਤੀ ਨੂੰ ਲੈ ਅਗੇ ਵਧੇ ਅਤੇ ਦੂਸਰੇ ਹੱਥ ਨਾਲ ਪੁਰਾਤਨਤਾ ਦੇ ਛੋੜਾਂ ਨੂੰ ਕੱਟਦੇ ਗਏ। ਓਹਨਾਂ ਨੂੰ ਪਹਿਲੇ ਤਨ ਵਿਚ ਆਪਣਾ ਪੂਰਾ ਗੀਤ ਸੁਣਾ ਦਿਤਾ, ਦੂਸਰੇ ਤਨ ਵਿਚ ਮਨੁੱਖ ਨੂੰ ਪੁਰਾਤਨਤਾ ਦਾ ਪਾਇਆ ਹੋਇਆ ਇਹ ਭਰਮ ਦੂਰ ਕੀਤਾ ਕਿ ਜੀਵਨ ਮਨੋਰਥ ਦੀ ਸਫਲਤਾ ਅਤੇ ਮਾਲਕ ਨਾਲ ਗੱਲਾ ਕਰਨ ਲਈ ਕਿਸੇ ਇਕ ਖਾਸ ਬੋਲੀ ਦੀ ਲੋੜ ਹੁੰਦੀ ਹੈ ਅਤੇ ਮਜ਼੍ਹਬੀ ਪ੍ਰੋਹਤ ਕੋਲੋਂ ਉਹ ਬੋਲੀ ਸਿਖਿਆਂ ਹੀ ਮਨੁਖ ਜੀਵਨ ਸਫਲ ਹੋ ਸਕਦਾ ਹੈ।ਦੂਜਾ ਜਾਮਾ ਧਾਰ ਗੁਰੂ ਨਾਨਕ ਨੇ ਦਸਿਆ ਕਿ ਜਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਦੀ ਟੁਟੀ ਛੂਟੀ ਬੋਲੀ ਭੀ ਸਮਝ ਲੈਂਦੀ ਹੈ, ਅਤੇ ਜੇ ਬੱਚਾ ਗੂੰਗਾ ਹੋਵੇ ਤਾਂ ਉਸ ਦੀਆਂ ਸੈਨਤਾਂ ਹੀ ਸਮਝ ਜਾਂਦੀ ਹੈ, ਇਸੇ ਤਰ੍ਹਾਂ ਜਗਤ ਜੀਵਨ ਪ੍ਰਭੁ ਮਨੁਖ ਦੇ ਮਾਤਾ ਪਿਤਾ ਦੀ ਥਾਂ ਹਨ। ਮਨੁਖ ਕਿਸੇ ਬੋਲੀ ਵਿਚ ਭੀ ਕਿਉਂ ਨਾ ਬੋਲੇ ਉਹ ਉਸ ਨੂੰ ਸਮਝ ਜਾਂਦੇ ਹਨ। ਬੋਲਣਾ ਤੇ ਕਿਤੇ ਰਿਹਾ ਉਹ ਤੇ ਅਣਬੋਲੀਆਂ ਰਮਜਾਂ ਭੀ ਬੁਝਦੇ ਹਨ। ਇਸ ਤਰ੍ਹਾਂ ਸਤਿਗੁਰੂ ਨੇ ਮਨੁਖ ਨੂੰ ਮਜ਼੍ਹਬੀ ਮੁਕੱਦਸਾਂ ਦੀਆਂ ਕਾਇਮ ਕੀਤੀਆਂ ਹੋਈਆਂ ਬੋਲੀਆਂ ਦੇ ਬੰਧਨ ਤੋਂ ਆਜ਼ਾਦ ਕੀਤਾ ਤੇ ਪੁਰਾਤਨਤਾ ਦੀ ਜ਼ੰਜੀਰ ਦੀ ਇਕ ਭਾਰੀ ਕੁੜੀ ਕੱਟ ਸੁੱਟੀ! ਤੀਜਾ ਤਨ ਧਾਰ ਸਤਿਗੁਰਾਂ ਜਾਤ ਪਾਤ ਛੂਤ ਛਾਤ ਦੇ ਭੇਦ ਨੂੰ ਮਿਟਾਣ ਲਈ ਅਤੇ ਮਨੁੱਖ ਨੂੰ ਇਕੇ ਸੂਰਜ ਦੀਆਂ ਕਿਰਣਾਂ, ਇਕ ਦੂਜੇ ਨੂੰ ਸਮਝ, ਇਕ ਮਿੱਕ ਹੋ ਜਾਣ ਲਈ ਲੰਗਰ ਜਾਰੀ


  1. ਕਬੀਰ ਖਾਲਕ ਖਲਿਕ ਮੇਂ, ਖਲਕ ਵਸੇ ਰੱਬ ਮਾਹਿ।

32