ਪੰਨਾ:ਪੂਰਨ ਮਨੁੱਖ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਤਨਾ ਜਾਣ ਲਵੇ ਕਿ ਇਹ ਉੱਦਮ ਤੇ ਬਲ ਸਰਬ-ਵਿਆਪਕ ਜਗਤ-ਜੀਵਨ ਦੀ ਦਾਤ ਹੈ। ਖ਼ੁਦੀ ਵਿਚ ਨਾ ਬਝ ਜਾਵੇ। ਦਾਤ ਲਵੇ ਪਰ ਦਾਤਾ ਨੂੰ ਵੀ ਚੇਤੇ ਰੱਖੇ। ਇਸ ਤਰ੍ਹਾਂ ਨਿਸ਼ਚਿੰਤ ਹੋ ਜਾਵੇਗਾ[1]ਉੱਦਮ ਕਰਨਾ ਹੈ, ਕਪਟ ਨਹੀਂ ਕਰਨਾ। ਕਪਟ ਕੀਤਾ ਵੀ ਕੀਹਦੇ ਨਾਲ ਜਾਵੇ ਦੂਜਾ ਤਾਂ ਕੋਈ ਹੈ ਹੀ ਨਹੀਂ। ਇਸ ਲਈ ਇਸ ਦਾ ਖਿਆਲ ਭੁਲ ਕੇ ਵੀ ਨਹੀਂ ਹੋਣਾ ਚਾਹੀਦਾ [2]। ਮਨੁਖ ਸਮਾਜ ਜਦ ਇਸ ਦੇਵ ਚਲਨ ਦੇ ਆਸਰੇ ਕਾਇਮ ਹੋਵੇਗਾ, ਸਾਰੇ ਉੱਦਮ ਕਰਨਗੇ ਤੇ ਕਪਟ ਕੋਈ ਕਰੇਗਾ ਨਹੀਂ। ਈਰਖਾਵਾਦ ਦੀ ਥਾਂ ਪਿਆਰ ਤੇ ਮੁਹੱਬਤ, ਗਿਲਾਨੀ ਦੀ ਥਾਂ ਸੇਵਾ ਤੇ ਦਵੈਸ਼ ਦੀ ਥਾਂ ਪ੍ਰੀਤ ਲੈ ਲਵੇਗੀ ਤਾਂ ਇਹ ਜਗਤ ਬੇਗਮਪੁਰ ਹੋ ਜਾਵੇਗਾ। ਇਹੋ ਹੀ ਵਸਤੀ ਇਸ ਨਵੇਂ ਮਨੁਖ ਨੇ ਵਸਾਣੀ ਹੈ। ਇਸ ਸੜ ਰਹੇ ਭਿਖਾਰੀ ਗ਼ੁਲਾਮਾਂ ਦੇ ਜਗਤ ਨੂੰ ਇਸ ਓਦਰੇ ਹੋਏ ਨਿਰਾਸਾ ਦੀ ਦੁਨੀਆਂ ਨੂੰ, ਬੇਗਮਪੁਰ ਬਣਾ ਦੇਣਾ ਹੈ। ਏਥੋਂ ਦੁਖਾਂ ਤੇ ਅੰਦੋਹਾਂ ਦਾ ਨਾਮ ਵੀ ਨਹੀਂ ਰਹਿਣ ਦੇਣਾ [3]। ਸਭ ਨੂੰ ਮਾਲਕ ਦਾ ਰੂਪ ਮੰਨ ਇਕੋ ਜੇਹਾ ਕਰ ਲੈਣਾ ਹੈ। ਕੋਈ ਉਚਾ ਨੀਵਾਂ ਨਹੀਂ ਰਹਿਣਾ। ਹਾਕਮ ਮਹਿਕੂਮ ਨਹੀਂ ਰਹਿਣੇ। ਹਕੂਮਤਾਂ ਨਹੀਂ ਹੋਣਗੀਆਂ। ਖਿਰਾਜ ਤੇ ਮਾਲੀਈ ਕੀ ਤਸ਼ਵੀਸ਼ ਮਿਟ ਜਾਣੀ ਹੈ। ਖ਼ਤਾ ਨਹੀਂ ਰਹਿਣੀ ਫਿਰ ਖ਼ੌਫ ਕਿਸ ਦਾ? ਜਦ ਜਾਗ ਕੇ ਜੋੜ ਸਵਰੂਪ ਹੋ ਗਏ ਤਾਂ ਫਿਰ ਜਵਾਲਾ ਕਿਉਂ[4]? ਇਹ ਇਕ ਨਵਾਂ ਵਤਨ ਬਣਨਾ ਹੈ, ਜਿਸ ਵਿਚ ਸ਼ੁਰੂ ਦਾ ਨਾਮ ਉੱਠ ਜਾਣਾ ਹੈ। ਸਦਾ ਖ਼ੈਰ ਹੀ ਖੈਰ ਹੋ ਜਾਣੀ ਹੈ। ਦੂਸਰਾ ਤੀਸਰਾ ਕੋਈ ਰਹਿਣਾ ਨਹੀਂ। ਸਾਰੇ ਇਕ ਬਰਾਬਰ ਹੋ ਜਾਣੇ ਹਨ[5]। ਇਹ ਹੈ ਨਵੀਂ ਦੁਨੀਆਂ ਜੋ ਨਵੇਂ ਮਨੁਖ ਨੇ ਬਣਾਣੀ ਹੈ। ਇਹੋ


  1. ਉਦਮ ਕਰੇਦਿਆਂ ਜਿਵੇਂ ਤੂੰ ਕਮਾਵਦਿਆਂ ਸੁਖ ਭੁੰਚ
    ਧਿਆਇਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ॥੧॥

  2. ਭੂਲੇ ਮਨ ਮੇਰੈ ਕਪਟੁ ਨ ਕੀਜੈ॥
  3. ਬੇਗਮਪੁਰਾ ਸ਼ਹਰ ਕੋ ਨਾਓ ਦੁਖ ਅੰਦੇਹ ਨਹੀਂ ਤਹਿ ਨਾਓ॥
  4. ਨਹ ਤਸ਼ਵੀਜ਼ ਖਰਾਜ ਨਾ ਮਾਲ, ਖੌਫ ਨ ਖਤਾ ਨ ਤਰਸ ਜਿਵਾਲ।
  5. ਅਬ ਮੋਹਿ ਖੂਬ ਵਤਨ ਗਹਿ ਪਾਈ। ਊਣਾ ਖੈਰ ਸਦਾ ਮੇਰੇ ਭਾਈ।
    ਦੋਮ ਨ ਸੋਮ ਏਕ ਸੋ ਆਹੀ।

28