ਪੰਨਾ:ਪੂਰਨ ਮਨੁੱਖ.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਸੇਵਾਦਾਰ ਹੋਣਾ ਹੈ।[1] ਇਹ ਜਾਗਿਆ ਹੋਇਆ ਮਨੁੱਖ ਬੁਰਾਈ ਵਲ ਤਾਂ ਪੈ ਸਕਦਾ ਹੀ ਨਹੀਂ, ਕਿਉਂ ਜੋ ਓਸ ਨੂੰ ਪਤਾ ਹੈ ਕਿ ਮਾਲਕ ਮੇਰੇ ਅੰਦਰ ਵਿਆਪਕ ਹੈ। ਮੇਰਾ ਕਰਨਾ ਤਾਂ ਕਿਤੇ ਰਿਹਾ ਓਹ ਮੇਰੇ ਸੰਕਲਪ ਨੂੰ ਵੀ ਬੁਝਦਾ ਹੈ। ਇਸ ਲਈ ਅਚੇਤ[2] ਪਾਪ ਤੋਂ ਵੀ ਡਰਨਾ ਚਾਹੀਦਾ ਹੈ। ਇਹ ਕਾਇਦਾ ਹੀ ਹੈ ਕਿ ਜੇ ਪਾਹਰੂ ਸਿਰ ਤੇ ਖਲੋਤਾ ਹੋਵੇ ਤਾਂ ਚੋਰ ਨੂੰ ਚੋਰੀ ਕਰਨ ਦਾ ਹੀਆ ਨਹੀਂ ਪੈਂਦਾ, ਪਾਹਰੂ ਦੀ ਗ਼ੈਰ ਹਾਜ਼ਰੀ ਵਿਚ ਮਨ ਚੋਰੀ ਵਾਸਤੇ ਲਲਚਦਾ ਹੈ। ਨਵੇਂ ਮਨੁਖ ਨੇ ਉਸ ਨੂੰ ਨਿਕਟ ਕਰ ਜਾਨਣਾ ਹੈ। ਫਿਰ ਬੁਰਾਈ ਕਿਸ ਤਰ੍ਹਾਂ ਹੋ ਸਕੇ? ਬੁਰਾਈ ਤਾਂ ਦੂਰੀ ਵਿਚ ਹੀ ਹੋ ਸਕਦੀ ਹੈ। ਇਹ ਤਾਂ ਅੰਧੇਰੇ ਦੀ ਚੀਜ਼ ਹੈ। ਜਦ ਪ੍ਰਕਾਸ਼ ਸਵਰੂਪ ਜਗਤ ਜੀਵਨ ਪ੍ਰਭੂ ਨੂੰ ਨਿਕਟ ਕਰ ਜਾਣਿਆ ਜਾਏ ਫਿਰ ਬੁਰਾਈ ਕਿਸ ਤਰ੍ਹਾਂ? ਪਰਧਨ, ਪਰਦਾਰਾਂ ਦੇ ਲਈ ਲਾਲਚ ਕਿਸ ਤਰ੍ਹਾਂ ਹੋ ਸਕੇ? ਜਦ ਮਨ ਦਾ ਜਾਨਣਹਾਰ ਕੋਲ ਹੈ ਤਾਂ ਫਿਰ ਝੂਠ ਕਿਸ ਤਰ੍ਹਾਂ ਬੋਇਆ ਜਾ ਸਕੇ? ਅਜੇਹਾ ਕਰਨ ਵਾਲਾ ਤਾਂ ਯਕੀਨਨ ਮੂਰਖ ਹੋਵੇਗਾ[3]। ਸੋ ਇਸ ਨਵੇਂਮਨੁਖ-ਚਲਨ ਦੇ ਸਮਾਜ ਵਿਚ, ਨਾ ਗਿਲਾਨੀ ਹੋ ਸਕਦੀ ਹੈ ਤੇ ਨਾ ਪਾਪ ਹਾਂ ਜੇ ਜਗਤ ਦੀ ਰੰਗ ਬਰੰਗੀ ਚਾਲ ਵੇਖ ਕੇ ਮਨ ਦੂਸਰੇ ਦੇ ਯਥਾਰਥ ਲਈ ਲਲਚਾਵੇਂ, ਤਾਂ ਈਰਖਾ ਤੇ ਵਾਦ ਨਾ ਕਰੇ, ਸਗੋਂ ਆਪ ਓਹੋ ਜੇਹੇ ਸ਼੍ਰੇਸ਼ਟ ਕਰਮ ਕਰੇ ਜਿਨ੍ਹਾਂ ਕਰ ਕੇ ਦੂਸਰੇ ਨੂੰ ਓਹ ਵਸਤ ਪ੍ਰਾਪਤ[4] ਹੋਈ ਹੈ, ਤੇ ਲਵੇ। ਹਰ ਪਦਾਰਥ ਇਸ ਦੇ ਲਈ ਹੈ, ਉੱਦਮ ਕਰੇ ਤੇ ਪਾਵੇ। ਕਮਾਈ ਕਰਨ ਵਾਲੇ ਨੂੰ ਸੁਖੀ ਹੋ ਪਦਾਰਥ ਭੋਗਣ ਦੀ ਆਗਿਆ; ਪਰ


  1. ਜੋ ਜੋ ਕੀਨੋ ਹਮ ਤਿਸਕੇ ਦਾਸ। ਪ੍ਰਭ ਮੇਰੇ ਕੋ ਸਗਲ ਨਿਵਾਸ॥
  2. ਨਰ ਅਚੇਤ ਪਾਪ ਤੇ ਡਰ ਰੇ।
  3. ਨਿਕਟ ਬੂਝੇ ਸੋ ਬੁਰਾ ਕਿਉਂ ਕਹੇ।
    "ਨਿਕਟ ਨਾ ਦੇਖ ਪਰਗਹਿ ਜਾਏ। ਦਰਬ ਹਿਰੇ ਮਿਥਿਆ ਕਰਖਾਏ।"
    "ਨਿਕਟ ਨ ਜਾਨੈ ਬੋਲੇ ਕੂੜ, ਮਾਇਆ ਮੋਹ ਮੁਠਾ ਮੂੜ॥"

  4. ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਘ ਨਿਵਾਰਾ॥
    ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਖਰਾਰਾ॥
    ਅਹਿਰਖ ਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ॥

27