ਪੰਨਾ:ਪੂਰਨ ਮਨੁੱਖ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਸੇ ਤਰ੍ਹਾਂ ਹੀ ਜਗਤ-ਜੀਵਨ ਦੀ ਜੋਤੀ ਸਰਬ ਵਿਆਪ ਰਹੀ ਹੈ। ਸਰੀਰਾਂ ਦੀਆਂ ਬੱਤੀਆਂ ਪ੍ਰਾਣਾਂ ਦੇ ਸਵਿਚ ਦੁਆਰਾ ਜੁੜਨ ਕਰਕੇ ਪ੍ਰਕਾਸ਼ ਲੈਂਦੀਆਂ ਹਨ। ਇਹ ਇਸ ਪ੍ਰਕਾਸ਼ ਦਾ ਪ੍ਰਤੱਖ ਵਾਧਾ ਘਾਟਾ ਸਰੀਰਾਂ ਦੀ ਹੈਸੀਅਤ ਮੂਜਬ ਹੈ। ਜੋਤੀ ਪਿੱਛੇ ਇੱਕੋ ਜੇਹੀ ਹੈ। ਉਹ ਹਰ ਸਮੇਂ ਤੇ ਹਰ ਥਾਂ ਤੇ ਇਕੋ ਜੇਹੀ ਵਿਆਪ ਰਹੀ ਹੈ।ਉਸ ਵਿਚ ਵਾਧਾ ਘਾਟਾ ਨਹੀਂ[1] ਇਸ ਲਈ ਤੂੰ ਇਹ ਨਿਸ਼ਚਾ ਕਰ ਕਿ ਤੂੰ ਉਸ ਵਿਆਪਕ ਜੋਤੀ ਦਾ ਇਕ ਨਿਸ਼ਾਨ ਤਾਂ ਉਸ ਦਾ ਹਰ ਜਰਰਾ ਕਤਰਾ ਵੀ ਹੈ, ਕਿਉਂ ਜੋ ਉਹ ਜਲ, ਥਲ, ਮਹੀ, ਅਕਾਸ਼ ਤੇ ਵਣਾਂ[2] ਵਿਚ ਸਮਾ ਰਿਹਾ ਹੈ। ਇਸ ਲਈ ਹਰ ਇਕ ਜ਼ਰਰਾ, ਕਤਰਾ ਤੇ ਜੀਵ ਜੰਤੂ ਉਸ ਜੋਤੀ ਦਾ ਪ੍ਰਗਟ ਨਿਸ਼ਾਨ ਹੈ, ਪਰ ਤੂੰ ਇਨ੍ਹਾਂ ਸਾਰਿਆਂ ਨਿਸ਼ਾਨਾਂ ਵਿਚੋਂ ਸਰਬੋਤਮ ਹੈਂ, ਕਿਉਂ ਜੋ ਤੇਰੇ ਜਾਮੇ ਵਿਚ ਹੀ ਆਪਾ ਪਛਾਣਿਆਂ ਜਾ ਸਕਦਾ ਹੈ। ਇਉਂ ਜਾਣ ਲੈ ਕਿ ਕੋਈ ਘਰੋਂ ਵਿਛੜਿਆ ਹੋਇਆ ਪ੍ਰਦੇਸੀ ਦੇਸ਼ ਦਿਸਾਂਤਰੀ ਭੌਣ ਦੇ ਬਾਅਦ ਜਦ ਵਾਪਸ ਆਪ ਮੁਦੱਤਾਂ ਦੇ ਵਿਛੜੇ ਹੋਏ ਲਈ ਘਰ ਦਾ ਦਰਵਾਜ਼ਾ ਇਤਨਾ ਸੁਹਾਵਣਾ ਹੋਵੇਗਾ। ਇਹ ਮਨੁੱਖ ਸਰੀਰ ਵੀ ਤੇਰੇ ਘਰ ਦਾ ਦਰਵਾਜ਼ਾ ਹੈ ਬੇਅੰਤ ਲੰਮੇ ਸਫ਼ਰ ਕਰਨ ਦੇ ਬਾਅਦ ਜਿਸ ਨੂੰ ਵਗਿਆਨਕ ਵਿਕਾਸ (ਅਵੋਲਿਯੂਸ਼ਨ) ਦਾ ਚੱਕਰ ਤੇ ਬ੍ਰਾਹਮਣ ਆਵਾਗਵਾਨ ਕਹਿੰਦਾ ਹੈ, ਤੂੰ ਆਪਣੇ ਨਿਜ ਸਥਾਨ ਵਿਚ ਜਾਣ ਲਈ ਏਸੇ ਦਰਵਾਜ਼ੇ ਤੇ ਆਣ ਖਲੋਤਾ ਹੈਂ, ਇਸ ਲਈ ਇਹ ਦੁਲਰਭ[3] ਹੈ। ਇਹ ਅੰਮ੍ਰਿਤ ਕਾਇਆਂ ਹੈ, ਏਸ ਦੀ ਸੁੱਖ ਮੰਗ। ਇਹ ਸੰਸਾਰ ਦੀ ਬਾਜ਼ੀ[4] ਵਿਚੋਂ ਤੈਨੂੰ ਜਿਤਾਉਣ ਵਾਲਾ ਹੈ। ਸੋ ਇਸ ਕਾਇਆ ਵਿਚ ਬੈਠ ਕੇ ਨਿਜ ਸਰੂਪ ਨੂੰ ਪਹਿਚਾਨਣਾ ਹੈ, ਕਿਉਂ ਕਿ ਭਾਵੇਂ ਕਿਸੇ ਕੋਲੋਂ ਕਿਤਨੀਆਂ ਵੀ ਮਿਹਰਾਂ ਕਿਉਂ ਨਾ ਮੰਗੀ ਜਾਵੇ ਤੇ


  1. ਜ਼ਿਮੀ ਜ਼ਮਾਨ ਕੇ ਵਿਖੇ ਸਮਸਤ ਏਕ ਜੋੜ ਹੈ।
    ਨਾ ਬਾਪ ਹੈ ਨ ਘਾਟ ਹੈ ਨਾ ਬਾਧ ਘਾਟ ਹੋਣ ਹੈ

    (ਦਸਮ ਗ੍ਰੰਥ)

  2. ਜਲ ਥਲ ਮਹੀਹਲ ਪੂਰਿਆ ਰਵਿਆ ਵਿਚ ਵਣਾ।
  3. ਦੁਰਲਭ ਦੇਹ ਪਾਈ ਵਡਭਾਗੀ।
  4. ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜ਼ੀ ਏਹ ਸੰਸਾਰੋ।

23