ਪੰਨਾ:ਪੂਰਨ ਮਨੁੱਖ.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵਾਂ ਮਨੁਖ

ਇਹ ਵਿਚਾਰ ਪਿਛੇ ਆ ਚੁਕੀ ਹੈ ਕਿ ਯੁਗ ਪਲਟਾ ਅਸਲ ਵਿਚ ਮਨੁੱਖ ਚਲਣ ਦਾ ਹੀ ਪਲਟਾ ਹੈ। ਮਨੁੱਖ ਪਲਟੇ ਤੇ ਮਨੁੱਖ ਯੁਗ ਪਲਟਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਯੁਗ ਪਲਟੇ ਦੀ ਖ਼ਬਰ ਦਿਤੀ ਹੈ। ਨਵੇਂ ਯੁਗ ਦੇ ਆਵਣ ਦਾ ਸੰਦੇਸ਼ ਪੁਚਾਇਆ ਹੈ। ਉਸ ਦਾ ਰੂਪ ਮਨੁੱਖ ਚਲਣ ਨੂੰ ਨਵੇਂ ਰੂਪ ਵਿਚ ਢਾਲਣਾ ਹੈ। ਉਨ੍ਹਾਂ ਨੇ ਇਸ ਬੜੇ ਕਾਰਜ ਨੂੰ ਦਸ ਮਨੁੱਖ ਤਨ ਧਾਰ ਕੇ ਕੀਤਾ ਹੈ। ਪਹਿਲੀ ਚੀਜ਼ ਜੋ ਉਨ੍ਹਾਂ ਦੇ ਸੰਦੇਸ਼ ਵਿਚ ਆਈ, ਉਹ ਇਹ ਸੀ ਕਿ ਮਨੁੱਖ ਮਾਂਗਤ ਨਹੀਂ, ਸਗੋਂ ਜਗਤ-ਜੀਵਨ ਦਾ ਨਿਜ ਰੂਪ ਹੋਣ ਕਰਕੇ ਕੁਲ-ਮਾਲਕ ਬਾਦਸ਼ਾਹ ਹੈ। ਗ਼ੁਲਾਮ ਚਾਕਰ ਨਹੀਂ। ਮੰਗਣ ਏਸ ਦਾ ਆਪਣਾ ਸੁਭਾਵ ਨਹੀਂ, ਗ਼ਲਤ ਤਾਲੀਮ ਦੇ ਨਸ਼ੇ ਵਿਚ ਮਦਹੋਸ਼ ਹੋ ਭਿਖਾਰੀ ਬਣਿਆ ਹੋਇਆ ਹੈ। ਜੇ ਜਾਗ ਪਵੇ ਤਾਂ ਵਿਸ਼ਵ ਦਾ ਰਾਜਾ ਹੈ। ਇਹ ਮਾਂਗਤਪਣ ਤੇ ਗ਼ੁਲਾਮੀ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕੋਈ ਮਹਾਰਾਜਾ ਸੌਂ ਜਾਵੇ ਤੇ ਸੁਫ਼ਨੇ ਵਿਚ ਭਿਖਾਰੀ ਬਣ ਦਰਵਾਜ਼ੇ ਦਰਵਾਜ਼ੇ ਮੰਗੇ; ਪਰ ਜਾਗ ਦੇ ਆਉਣ ਨਾਲ ਹੀ ਉਸ ਦੀ ਇਹ ਦੀਨ ਦਸ਼ਾ ਮੁਕ ਜਾਵੇਗੀ। ਸੁਰਤ ਸੰਭਲਦਿਆਂ ਹੀ ਉਹ 'ਦੀਨ ਭਿਖਾਰੀ' ਤੋਂ 'ਦਾਤਾ ਨਰਪਤ[1]ਬਣ ਜਾਵੇਗਾ ਇਹੋ ਹੀ ਹਾਲਤ ਮਨੁੱਖ ਦੀ ਹੈ। ਗੁਰੂ ਬਾਬੇ ਨੇ


  1. ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ।
    ਅਛਤ ਰਾਜ ਬਿਛਰਤ ਦੁਖ ਪਾਇਆ ਸੋ ਗਤਿ ਭਈ ਹਮਾਰੀ॥

    (ਰਵਦਾਸ ਜੀ)

21