ਪੰਨਾ:ਪੂਰਨ ਮਨੁੱਖ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਦਾ ਰਾਹ ਚਲਾਉਣਾ ਗੁਰੂ ਨਾਨਕ ਦੇ ਹਿੱਸੇ ਵਿਚ ਰਖਿਆ ਸੀ, ਇਹ ਗਾਡੀ ਰਾਹ[1] ਓਸ ਨੇ ਹੀ ਚਲਾਉਣਾ ਸੀ, ਸੋ ਉਨ੍ਹਾਂ ਚਲਾ ਦਿਤਾ[2]; ਪਰ ਚਲਾਉਂਦਿਆਂ ਹੋਇਆਂ ਇਨ੍ਹਾਂ ਸਤਪੁਰਖਾਂ ਦੀ ਘਾਲ ਨੂੰ ਵੀ ਅੱਖਾਂ ਤੋਂ ਓਹਲੇ ਨਹੀਂ ਕੀਤਾ, ਸਗੋਂ ਉਸ ਨੂੰ ਅਪਣਾ ਲਿਆ ਗਿਆ। ਨਵੇਂ ਜਗਤ ਜੀਵਨ ਦੇ ਗੀਤ ਗਾਉਣ ਲਗਿਆਂ ਉਨ੍ਹਾਂ ਦੀਆਂ ਸੁਰਾਂ ਭੀ ਨਾਲ ਮਿਲਾ ਲਈਆਂ ਗਈਆਂ ਤੇ ਜਿਸ ਤਰ੍ਹਾਂ ਈਸਾਈਅਤ ਵਿਚ ਯੂਹੰਨਾ ਮਸੀਹ ਦੇ ਆਵਣ ਦੀ ਖ਼ੁਸ਼ਖ਼ਬਰੀ ਦੇਣ ਵਾਲਾ ਤੇ ਮਸੀਹ ਖੁਦ ਇਕੱਠੇ ਰਲ ਬੈਠੇ ਓਦਾਂ ਹੀ ਨਵੇਂ ਜਗਤ-ਜੀਵਨ ਦੇ ਸੰਦੇਸ਼ ਦੇ ਆਵਣ ਦੀ ਖ਼ਬਰ ਦੇਣ ਵਾਲੇ ਤੇ ਸੰਦੇਸ਼ ਇਕ ਰੂਪ ਹੋ ਜਗਤ ਕਲਿਆਣ ਦਾ ਕਾਰਨ ਬਣੇ।


  1. ਗੁਰਮੁਖ ਗਾਡੀ ਰਾਹ ਚਲਾਇਆ।
  2. ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ।

    (ਭਾਈ ਗੁਰਦਾਸ ਜੀ)

20