ਪੰਨਾ:ਪੂਰਨ ਮਨੁੱਖ.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਰਗਾਂ ਵਿਚ ਇਕੋ ਜੇਹਾ ਖੂਨ ਨਾ ਹੁੰਦਾ, ਸਗੋਂ ਕਿਧਰੇ ਦੁਧ ਤੇ ਕਿਧਰੇ ਲਹੂ[1]। ਗੱਲ ਕੀ ਭਗਤਾਂ ਨੇ ਬ੍ਰਾਹਮਣਾ ਦੇ ਪੁਰਾਣੇ ਨਿਜ਼ਾਮ ਦੇ ਖ਼ਿਲਾਫ ਆਵਾਜ਼ ਉਠਾਈ ਤੇ ਨਵੇਂ ਨਿਜ਼ਾਮ ਦੀ ਉਡੀਕ ਕਰਨ ਲਗੇ।

ਭਾਵੇਂ ਦੋਹਾਂ ਦੀ ਪੁਰਾਣੇ ਜੀਵਨ ਪਹਾਰਿਆਂ ਤੋਂ ਘੜੇ ਹੋਏ ਮਨੁਖ ਜੀਵਨ ਵਿਚ ਵਾਪਰ ਰਹੀਆਂ ਕਮੀਆਂ ਨੂੰ ਯੁਗ ਦੇ ਅੰਤ ਤੇ ਦੋਹੀਂ ਪਾਸੀ ਕਿਸੇ ਕਿਸੇ ਸੰਤ ਨੇ ਗੱਜ ਵੱਜ ਕੇ ਬਿਆਨ ਕੀਤਾ ਤੇ ਨਵੇਂ ਜੀਵਨ ਦਾ ਨਾਹਰਾ ਵੀ ਮਾਰਿਆ, ਪਰ ਉਹ ਨਵੇਂ ਯੁਗ ਲਈ ਜੀਵਨ ਦਾ ਅਜੇਹਾ ਰਸਤਾ ਕਾਇਮ ਨਾ ਕਰ ਸਕੇ ਜਿਸ ਤੇ ਮਨੁਖ ਜਾਤੀ ਤੁਰ ਸਕਦੀ। ਉਨ੍ਹਾਂ ਦਾ ਹੁਲਾਸ ਜਾਤੀ ਤੇ ਨਾਹਰੇ ਸਖਸ਼ੀ ਸਨ। ਉਹ ਜੀਵਨ ਕਣੀਆਂ ਦੀਆਂ ਵਾਛੜਾਂ ਜ਼ਰੂਰ ਸਨ ਪਰ ਬਾਰਾਂ-ਮਾਹੀ ਵਹਿਣ ਵਾਲੇ ਜ਼ਸ਼ਮੇ ਨਹੀਂ ਸਨ। ਇਹੀ ਕਾਰਨ ਹੈ ਕਿ ਉਹ ਆਪਣੀ ਅਨੁਭਵ ਕੀਤੀ ਹੋਈ ਰੌਸ਼ਨੀ ਦੇ ਚਾਨਣ ਵਿਚ, ਆਪਣਾ ਜੀਵਨ ਤਾਂ ਸਫਲ ਕਰ ਗਏ ਪਰ ਮਨੁਖ ਜਾਤੀ ਲਈ ਰਸਤਾ ਕਾਇਮ ਨਾ ਕਰ ਸਕੇ। ਸ਼ਮਸ, ਮਨਸੂਰ ਤੇ ਸਰਮਦ ਤਾਂ ਜੀਵਨ ਦੀ ਸਿਖਰ ਤੇ ਚੜ੍ਹੇ ਪਰ ਇਸ ਚੋਟੀ ਤੇ ਚੜ੍ਹਨ ਲਈ ਕੋਈ, ਪਗਡੰਡੀ ਨਾ ਬਣਾ ਸਕੇ। ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਛੇਤੀ ਹੀ ਪੁਰਾਤਨਤਾ ਦੀ ਸਿਆਹੀ ਨੇ ਮਿਟਾ ਦਿਤੇ। ਕਬੀਰ ਤਾਂ ਸਾਧ ਸੰਗ ਪ੍ਰਗਟ ਹੋ ਗਿਆ ਪਰ ਬਾਕੀ ਦੇ ਕੋਰੇ ਅਛੂਤ ਹੀ ਰਹੇ। ਰਵਿਦਾਸ ਤਾਂ ਲਾਖੀਨਾ ਹੋਇਆ ਪਰ ਚੁਮਾਰ ਜਾਤੀ ਕੌਡੀ ਦੀ ਹੀ ਰਹੀ। ਨਾਮਦੇਵ ਨੇ ਤਾਂ ਦੇਓਰਾ ਵੀ ਫ਼ਿਰਾ ਦਿਤਾ ਪਰ ਛੀਂਬਿਆਂ ਲਈ ਦੇਵ ਮੰਦਰ ਦੇ ਦਰਵਾਜ਼ੇ ਫੇਰ ਵੀ ਨਾ ਖੁਲ੍ਹੇ ਗੱਲ ਕੀ ਇਨ੍ਹਾਂ ਦੁਵੱਲੀ ਦੇਵ ਰੂਹਾਂ ਦੇ ਯਤਨ ਕਿਸੇ ਆਵਣ ਵਾਲੇ ਚਾਨਣ ਦਾ ਇਸ਼ਾਰਾ ਤਾਂ ਦੇਂਦੇ ਰਹੇ; ਪਰ ਉਹ ਚਾਨਣ ਬਣ ਚਮਕਣਾ ਇਨ੍ਹਾਂ ਦੇ ਹਿਸੇ ਨਾ ਆ ਸਕਿਆ। ਇਹ ਕੋਈ ਆਪਣੇ ਵੱਸ ਦੀ ਗੱਲ ਨਹੀਂ ਸੀ, ਕੁਦਰਤ ਦਾ ਨਿਜ਼ਾਮ ਚਲਾਵਨਹਾਰ ਕਾਦਰ ਦੇ ਹੱਥ ਸੀ। ਉਸ ਨੇ ਨਵੇਂ


  1. ਤੁਮ ਕਤ ਬ੍ਰਹਮਣ ਹਮ ਕਤ ਸੂਦ। ਹਮ ਕਤ ਲਹੂ ਤੁਮ ਕਤ ਦੂਧ।

    (ਕਬੀਰ ਜੀ)

19