ਪੰਨਾ:ਪੂਰਨ ਮਨੁੱਖ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਪਰਾਮ ਤੇ ਨਿਰਾਸ਼ ਬਣਾਉਣ ਵਾਲਿਆਂ ਆਚਰਯਾਂ ਦੇ ਸਤ ਤੇ ਵੀ ਟੀਕਾ ਟਿਪਣੀ ਕਰਨ ਲਗ ਪਏ। ਉਨ੍ਹਾਂ ਨੇ ਇਸ ਮਤ ਦੇ ਮੁੱਢਲੇ ਆਚਰਯ ਬ੍ਰਾਹਮਣ ਨੂੰ ਗਜ ਕੇ ਕਿਹਾ, ਤੇਰੀ ਜੀਵਨ ਜੁਗਤੀ ਵਿਚ ਕੋਈ ਜ਼ਿੰਦਗੀ ਨਹੀਂ, ਖੇੜਾ ਨਹੀਂ, ਉਤਸ਼ਾਹ ਨਹੀਂ। ਮਨੁਖ ਜਾਤੀ ਦੇ ਇਕ ਵੱਡੇ ਹਿਸੇ ਨੇ ਮੁਦਤਾਂ ਤੋਂ ਆਪਣੇ ਆਪ ਨੂੰ ਪਸ਼ੂਆਂ ਵਾਂਗ ਤੇਰੇ ਸਪੁਰਦ ਕਰ ਛੱਡਿਆ ਸੀ। ਉਹ ਤੈਨੂੰ ਆਪਣਾ ਰਖਵਾਲਾ ਸਮਝਦਾ ਰਿਹਾ, ਪਰ ਤੂੰ ਕਦੇ ਵੀ ਓਸ ਦਾ ਪਾਰ ਉਤਾਰਾ ਨਾ ਕੀਤਾ। ਤੂੰ ਸਦਾ ਹੀ ਓਸ ਨੂੰ ਨਿਰਾਸਤਾ ਤੇ ਉਪਰਾਮਤਾ ਦੀਆਂ ਖੱਡਾਂ ਵਿਚ ਚਾਰਦਾ ਫਿਰਿਓਂ ਕਦੇ ਵੀ ਜੀਵਨ ਦੀ ਸਿਖਰ ਚੋਟੀ ਤੇ ਉਤਸ਼ਾਹ ਦੀਆਂ ਬੁਲੰਦੀਆਂ ਤੇ ਨਾ ਲੈ ਗਿਓਂ[1] ਨਿਰਾਸ਼ਵਾਦੀ ਮਤ ਦੇ ਆਗੂ ਜੀਵਨ ਦੀ ਅਸਲੀ ਥੁੜ ਦੇ ਚਾਰ ਦਿਨ ਕਰਮ ਕਾਂਡਾਂ ਤੇ ਰੀਤਾਂ ਰਸਮਾਂ ਦੇ ਝਮੇਲਿਆਂ ਵਿਚ ਪਾ ਕੇ ਲੰਘਾਉਂਦੇ ਸਨ। 'ਮਨ ਟੁਟਾ' ਹੋਇਆ ਮਨੁਖ ਖਿਝ ਤਾਂ ਕੁਦਰਤੀ ਹੀ ਜਾਂਦਾ ਹੈ, ਸੋ ਬ੍ਰਾਹਮਣ ਦਾ ਸ਼ਾਗਿਰਦ ਵੀ ਖਿਝਿਆ ਹੋਇਆ ਸੀ। ਉਹ ਜ਼ਾਤ ਪਾਤ ਦੇ ਝਮੇਲੇ ਵਿਚ ਪਾ ਮਨੁੱਖ ਜਾਤੀ ਨੂੰ ਪਹਿਲਾਂ ਚਾਰ ਹਿਸਿਆਂ ਵਿਚ ਵੰਡ ਫਿਰ ਅਗਾਂਹ ਇਕ ਇਕ ਹਿਸੇ ਦੇ ਅਨੇਕ ਕਰ ਪਰਸਪਰ ਗਿਲਾਨੀ ਤੇ ਨਫ਼ਰਤ ਦਾ ਪਸਾਰਾ ਪਸਾਰ ਬੈਠਾ ਸੀ। ਜਿਥੇ ਨਿਰਾਸ਼ਾਵਾਦ ਦੇ ਕਾਰਨ ਚੰਗੇ ਮਨੁਖਾਂ ਦੇ ਸਨਿਆਸ ਲੈ ਜੰਗਲਾਂ ਨੂੰ ਚਲੇ ਜਾਣ ਕਰਕੇ ਸਮਾਜ ਪਹਿਲਾਂ ਹੀ ਰਸ ਨਿਕਲੀਆਂ ਪੱਛੀਆਂ ਵਾਂਗ ਫਿੱਕਾ ਪੈ ਰਿਹਾ ਸੀ, ਉਥੇ ਵਰਨ ਆਸ਼੍ਰਮ ਦੀਆਂ ਵੰਡ ਤੇ ਜ਼ਾਤ ਪਾਤ ਦਿਆਂ ਝਮੇਲਿਆਂ ਨੇ ਜੀਵਨ ਹੋਰ ਵੀ ਤਲਖ਼ ਕਰ ਦਿਤਾ ਸੀ। ਸੰਤਾਂ ਨੇ ਇਹਨਾਂ ਖ਼ਰਾਬੀਆਂ ਦੇ ਖ਼ਿਲਾਫ ਵੀ ਆਵਾਜ਼ ਉਠਾਈ। ਉਨ੍ਹਾਂ ਨੇ ਬ੍ਰਾਹਮਣ ਨੂੰ ਵੰਗਾਰ ਕੇ ਆਖਿਆ: ਮਨੁੱਖ ਜਾਤੀ ਦੀ ਜਨਮ ਤੋਂ ਜਾਤ ਵਿਅਰਥ ਹੈ; ਬ੍ਰਾਹਮਣ ਸੂਦਰ ਦੇ ਵਿਤਕਰੇ ਵਾਧੂ ਹਨ; ਜੇ ਇਨ੍ਹਾਂ ਦੀ ਕੋਈ ਅਸਲੀਅਤ ਹੁੰਦੀ ਤਾਂ ਸਾਰਿਆਂ ਮਨੁਖਾਂ


  1. ਹਮ ਗੋਰੁ ਤੁਮ ਗੁਆਰ ਗੁਸਾਈਂ ਜਨਮ ਜਨਮ ਰਖਵਾਰੇ।
    ਕਬਹੂ ਨਾ ਪਾਰ ਉਤਾਰ ਚੜਾਇਓ ਕੈਸੇ ਖਸਮ ਹਮਾਰੇ।

    (ਕਬੀਰ ਜੀ)

18