ਪੰਨਾ:ਪੂਰਨ ਮਨੁੱਖ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਣ ਵਾਲਾ ਹੈ[1]। ਨਵੇਂ ਦਾ ਝਲਕਾ ਵੀ ਪੈਂਦਾ ਸੀ ਪਰ ਓਸ ਦੇ ਬਿਆਨ ਕਰਨ ਤੋਂ ਝਿਜਕ ਸੀ। ਮਸਤਾਨਾ ਵਾਰ ਨਾਹਰੇ ਤਾਂ ਵਜਦੇ ਸਨ, ਪਰ ਮਰਯਾਦਾ ਚਲਾਣ ਵਾਲੀ ਚਰਚਾ ਨਹੀਂ ਸੀ ਕੀਤੀ ਜਾਂਦੀ। ਅਜਿਹਾ ਕਰਨ ਤੋਂ ਭੈ ਲਗਦਾ ਸੀ ਕਿਉਂਕਿ ਨਵੇਂ ਜੁਗ ਦਾ ਨਵਾਂ ਮਨੁਖ ਮੁਕੰਮਲ ਇਨਸਾਨ ਹੋਣਾ ਸੀ। ਉਹ ਗ਼ੁਲਾਮ ਨਹੀਂ ਸੀ ਰਹਿਣਾ, ਜਿਸ ਕਰਕੇ ਓਸ ਨੇ ਕਿਸੇ ਨੂੰ ਗ਼ੁਲਾਮ ਨਹੀਂ ਸੀ ਰਖ ਸਕਣਾ। ਉਹ ਬਰਾਬਰੀ ਦਾ ਦਾਹਵੇਦਾਰ ਹੋਣਾ ਸੀ, ਜਿਸ ਕਰਕੇ ਪੁਰਾਤਨਤਾ ਨੇ ਜੋ ਉਚੇ ਨੀਵੇਂ ਦਰਜਿਆਂ ਦੀ ਕਾਇਲ ਸੀ, ਕੁਦਰਤੀ ਤੌਰ ਤੇ ਓਸ ਆਵਾਜ਼ ਨੂੰ ਮਾਰਨ ਲਈ ਉਠ ਖੜੋਨਾ ਸੀ।

ਕਈਆਂ ਨੂੰ ਮਾਰਾਂ ਵੀ ਪਈਆਂ, ਕਈਆਂ ਦੀਆਂ ਖੱਲਾਂ ਵੀ ਉਧੜੀਆਂ ਜਿਸ ਕਰਕੇ ਇਹ ਆਵਾਜ਼ ਮੱਧਮ ਜਿਹੀ ਰਹ[2]ੀ। ਪਰ ਇਸ ਗੱਲ ਤੋਂ ਇਨਕਾਰ ਨਹੀਂ ਹੋ ਸਕਦਾ ਕਿ ਗੁਰੂ ਨਾਨਕ ਸਾਹਿਬ ਦੇ ਰਾਹੀਂ ਮਿਲੇ ਨਵੇਂ ਜੁਗ ਦੇ ਮਨੁਖ ਜੀਵਨ ਦੇ ਸੰਦੇਸ਼ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਭਰਾਂਤ ਸ਼ਰੇਣੀ ਦੇ ਜਲਾਲ ਦੀ ਲਾਲੀ ਮਨੁਖ ਜੀਵਨ ਦੇ ਅਕਾਸ਼ ਤੇ ਧੁੰਮ ਚੁਕੀ ਸੀ। ਇਹ ਨਵੇਂ ਜੁਗ ਦੀ ਆ ਰਹੀ ਰੌਸ਼ਨੀ ਨੂੰ ਤੱਕ ਉਤਸ਼ਾਹ ਨਾਲ ਭਰਪੂਰ ਹੋ ਉਛਲ ਪਏ। ਭਗਤ ਕੇਵਲ ਮਨੁਖ ਚਲਨ ਦੇ ਉਸ ਹਿੱਸੇ ਦੇ ਵਿਰੁਧ ਹੀ ਨਾ ਬੋਲ ਉਠੇ ਜੋ ਕਿ ਮਨੁੱਖ ਨੂੰ ਗ਼ੁਲਾਮ ਤੇ ਮਾਂਗਤ ਬਣਾਂਦਾ ਸੀ, ਸਗੋਂ


  1. ਚਿਹ ਤਦਬੀਰ ਐ ਮੁਸਲਮਾਨਾਂ ਕਿ ਮਨ ਖ਼ੁਦ ਰਾ ਨਮੀ ਦਾਨਮ
    ਨ ਤਰਸਾ ਓ ਯਹੂਦੀਅਮ ਨਹ ਗਿਥਰਮ ਨਹ ਮੁਸਲਮਾਨਮ॥
    ਨਾ ਅਜ਼ ਆਦਮ ਨਾ ਅਜ਼ ਹੱਵਾ ਨਾ ਅਜ਼ ਖ਼ਾਨਮ ਨਾ ਅਜ਼ ਬਾਦਮ
    ਨਾ ਅਜ਼ ਮੁਲਕੇ ਅਰਾਕੀਅਮ ਨਾ ਅਜ਼ ਖਾਕੇ ਖੁਰਾਸਾਨਮ

    (ਸ਼ਮਸ ਤਬਰੇਜ਼ੀ)

    ਨ ਮੈਂ ਆਦਮ ਹੱਵਾ ਦਾ ਜਾਇਆ, ਨਾ ਮੈਂ ਮੁਲਕ ਅਦਮ ਹਥੀਂ ਆਇਆ, ਨ ਪਾਣੀ ਨਾ ਪੌਣ। ਬੁਲ੍ਹੇ ਸ਼ਾਹ ਨਾ ਜਾਣਾ ਮੈਂ ਕੌਣ।

    (ਬੁਲ੍ਹੇ ਸ਼ਾਹ ਕਸੂਰੀ)

  2. ਇਕ ਵਾਜਬ ਸ਼ਰਤ ਅਦਬ ਦੀ ਏ, ਹਰ ਹਰ ਵਿਚ ਸੂਰਤ ਰੱਬ ਦੀ ਏ,
    ਸਾਨੂੰ ਬਾਤ ਮਲੂਮੀ ਸਭ ਦੀ ਏ, ਕਿਤੇ ਜ਼ਾਹਰ ਕਿਤੇ ਛਪੇਂਦੀ ਏ।
    ਜੇ ਜ਼ਾਹਰ ਕਰਾਂ ਇਸਰਾਰ ਤਾਈਂ, ਸਾਰੇ ਭੁਲ ਜਾਵਨ ਤਕਰਾਰ ਤਾਈਂ,
    ਫਿਰ ਮਾਰਨ ਬੁਲ੍ਹੇ ਯਾਰ ਤਾਈਂ, ਏਥੇ ਮਖਵਫੀ ਬਾਤ ਸੁਹੇਂਦੀ ਏ!

    (ਬੁਲ੍ਹੇ ਸ਼ਾਹ)

17