ਪੰਨਾ:ਪੂਰਨ ਮਨੁੱਖ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ੋਰ ਪੈਣ ਤੇ ਉਨ੍ਹਾਂ ਦਾ ਜਵਾਬ, ਸ਼ੀਆਂ ਉਥੇ ਸੁੰਨੀਆਂ ਦੇ ਧੱਕੇ ਸੁੰਨੀਆਂ ਉਤੇ ਸ਼ੀਆਂ ਦੇ ਤੱਬਰੇ, ਖਾਰਜੀਆਂ ਦੇ ਇਹਨਾਂ ਦੋਹਾਂ ਤੇ ਵਾਰ, ਕਰਬਲਾ ਵਿਚ ਮਾਸੂਮ ਬੱਚਿਆਂ ਦੇ ਕਤਲ, ਸੱਮਸ਼ ਜਿਹਾਂ ਦੀ ਪੁਠੀ ਖੱਲ ਲਾਹਣੀ, ਮਨਸੂਰ ਵਰਗਿਆਂ ਨੂੰ ਸੂਲੀ, ਸਰਮਦ ਜਿਹਾਂ ਦੀ ਗਰਦਨ ਜ਼ਦਨੀ ਤੇ ਕੁਰਾਤੁਲਐਨ ਵਰਗੀਆਂ ਕੁੜੀਆਂ ਦੀ ਬੇ-ਗੁਨਾਹ ਮੌਤ ਵਰਗੀਆਂ ਘਟਨਾਵਾਂ ਇਸ ਨਾ ਮੁਕੰਮਲ ਮਨੁੱਖ ਦੇ ਖਿਝੇ ਹੋਏ ਮਨੁਖ ਚਲਨ ਦੀ ਅਵੱਸਥਾ ਨੂੰ ਪ੍ਰਗਟ ਕਰਦੀਆਂ ਹਨ। ਏਸ ਤਰ੍ਹਾਂ ਹੀ ਭਾਰਤ ਦਾ ਹਜ਼ਾਰਾਂ ਬਰਸਾਂ ਤੋਂ ਗ਼ੁਲਾਮ ਰਹਿਣਾ, ਤਿੱਬਤ ਦਾ ਮਦਹੋਸ਼, ਬਰਮਾ ਦਾ ਉਂਗਲੁਟਿਆ ਹੋਇਆ ਤੇ ਚੀਨ ਦਾ ਅਫੀਮੀ ਜਿਹਾ ਜੀਵਨ ਪੁਰਾਣੇ ਨਿਰਾਸ਼ ਮਨੁਖ ਚਲਨ ਦੀਆਂ ਪ੍ਰਤੱਖ ਤਸਵੀਰਾਂ ਹਨ। ਇਹੀ ਕਾਰਨ ਹੈ ਕਿ ਨਵੇਂ ਜੁਗ ਦੇ ਸੰਦੇਸ਼ ਨਾਲ ਹੀ ਨਵਾਂ ਮਨੁਖ ਚਲਨ ਬਿਆਨ ਕੀਤਾ ਗਿਆ। ਜੇ ਐਉਂ ਕਹਿ ਦੇਈਏ ਤਾਂ ਗ਼ਲਤ ਨਹੀਂ ਹੋਵੇਗਾ ਕਿ ਨਵੇਂ ਮਨੁਖ ਚਲਨ ਦਾ ਦਰਸਾਣਾ ਹੀ ਨਵੇਂ ਜੁਗ ਦੀ ਖਬਰ ਦੇਣਾ ਹੈ।

ਹਰ ਸੁਬਹ ਨੂੰ ਅਕਾਸ਼ ਤੇ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਲਾਲੀ ਧੁਮਦੀ ਹੈ। ਇਸ ਲਾਲੀ ਵਿਚੋਂ ਭਾਵੇਂ ਹਲਕੀ ਰੌਸ਼ਨੀ ਨਿਕਲਦੀ ਹੈ, ਪਰ ਇਹ ਰੌਸ਼ਨੀ ਕਿਸੇ ਆਵਣ ਵਾਲੇ ਭਾਰੇ ਪ੍ਰਕਾਸ਼ ਦੀ ਖ਼ਬਰ ਦੇ ਰਹੀਂ ਹੁੰਦੀ ਹੈ। ਇਸੇ ਤਰ੍ਹਾਂ ਹੀ ਨਵੇਂ ਜੁਗ ਦੇ ਆਵਣ ਤੋਂ ਪਹਿਲਾਂ ਮਨੁਖ ਚਲਨ ਦੇ ਆਕਾਸ਼ ਵਿਚ ਪਹੁ ਫੁਟਾਲੇ ਦੀ ਲਾਲੀ ਧੁੱਮੀ ਸੀ। ਉਸ ਨੇ ਪ੍ਰਕਾਸ਼ ਤਾਂ ਭਾਵੇਂ ਹਲਕਾ ਜੇਹਾ ਹੀ ਕੀਤਾ ਸੀ, ਪਰ ਉਸ ਤੋਂ ਚੜ੍ਹਨ ਵਾਲੇ ਸੂਰਜ ਦਾ ਅਨੁਮਾਨ ਜ਼ਰੂਰ ਹੁੰਦਾ ਸੀ। ਇਸ ਲਾਲੀ ਵਿਚ ਪੁਰਾਣੇ

ਮਨੁਖ ਚਲਨ ਤੋਂ ਇਨਕਾਰ ਕੀਤਾ ਗਿਆ ਸੀ ਤੇ ਨਵੇਂ ਜੀਵਨ ਦੀ ਗੱਲ ਸੰਗਦਿਆਂ ਸੰਗਦਿਆਂ ਦਸੀ ਜਾ ਰਹੀ ਸੀ। ਹਾਂ ਇਹ ਜ਼ਰੂਰ ਕਿਹਾ ਗਿਆ ਸੀ ਕਿ ਪਿਛਲਾ ਨਿਜ਼ਾਮ ਖ਼ਤਮ

16