ਪੰਨਾ:ਪੂਰਨ ਮਨੁੱਖ.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਆਣਿਆਂ ਨੇ ਇਹਨਾਂ ਦੀ ਮਨੌਤ ਤੋਂ ਉਜ਼ਰ ਕੀਤੇ। ਉਜ਼ਰ ਕਰਨ ਵਾਲਿਆਂ ਤੇ ਭਾਰੇ ਜ਼ੁਲਮ ਕੀਤੇ ਗਏ। ਬਿਲਾ ਉਜ਼ਰ ਹੁਕਮ ਮਨਾਣ ਵਾਲੇ ਅਸਮਾਨੀ ਮਾਲਕ ਦੇ ਮਿਹਰ ਦੇ ਮਾਂਗਤ ਮਨੁਖ ਨੇ ਆਪਣੇ ਹੁਕਮ ਵੀ ਬਿਲਾ ਉਜ਼ਰ ਮਨਵਾਣੇ ਚਾਹੇ। ਉਹ ਮਤਭੇਦ ਰਖਣ ਵਾਲਿਆਂ ਤੇ ਖਿੱਝ ਪਿਆ। ਖਿਝਿਆ ਹੋਇਆ ਭਾਰੀ ਅਤਿਆਚਾਰਾਂ ਤੇ ਉਤਰ ਪਿਆ। ਯਹੂਦੀਆਂ ਦੀ ਗ਼ੈਰ ਅਸਰਾਈਲੀਆਂ ਦੇ ਖ਼ਿਲਾਫ ਨਫ਼ਰਤ ਤੇ ਯੋਹਵਾ (ਯਹੂਦੀਆਂ ਦਾ ਮੰਨਿਆਂ ਹੋਇਆ ਖੁਦਾ) ਦੀ ਨਿਵਾਜੀ ਹੋਈ ਇਸ ਖ਼ਾਸ ਕੌਮ ਦੀ ਬਾਕੀ ਦੀ ਮਨੁਖ ਜਾਤੀ ਨੂੰ ਘਿਰਨਾ ਨਾਲ ਦੇਖਣ, ਈਸਾਈਆਂ ਦੇ ਮੁਖ਼ਤਲਿਫ਼ ਫ਼ਿਕਰਿਆਂ ਦੇ ਇਕ ਦੂਜੇ ਤੇ ਜ਼ੁਲਮ ਤੇ ਇਸਲਾਮੀ ਬਹੱਤਰ ਫ਼ਿਕਰਿਆਂ ਦੀ ਆਪਸ ਵਿਚ ਨਫ਼ਰਤ ਭਰੀ ਵਰਤੋਂ ਇਸ ਗੱਲ ਨੂੰ ਸਾਫ਼ ਦਸ ਰਹੀ ਹੈ ਕਿ ਫ਼ਲਸਤੀਨ ਦੇ ਪਹਾਰੇ ਵਿਚੋਂ ਘੜਿਆ ਹੋਇਆ ਮਨੁਖ ਚਲਨ ਇਕ ਅਜਿਹੇ ਖ਼ੁਸ਼ਾਮਦੀ ਦਾ ਚਲਨ ਸੀ, ਜੋ ਆਪੋ ਉਤਲੇ ਦੀ ਖ਼ੁਸ਼ਾਮਦ ਕਰਦਾ ਤੇ ਨੀਵਿਆਂ ਤੋਂ ਖੁਸ਼ਾਮਦ ਕਰਾਉਂਦਾ ਤੇ ਨਾ ਕਰਨ ਵਾਲਿਆਂ ਤੇ ਸਖ਼ਤੀ ਕਰਦਾ ਸੀ।

ਦੂਸਰੀ ਮਨੁਖ-ਚਲਨ ਦੀ ਘਾੜਤ ਘੜਨ ਵਾਲੀ ਟਕਸਾਲ ਵਿਚ ਮਨੁਖ ਨੂੰ ਆਪਣੀ ਅਣਹੋਂਦ ਤੇ ਨਿਰਾਸਤਾ ਦਾ ਪੈਗ਼ਾਮ ਦਿਤਾ ਗਿਆ ਸੀ। ਜਿਸ ਤਰ੍ਹਾਂ ਅਸਰਾਈਲੀਆਂ ਦੇ ਖ਼ਿਆਲ ਵਿਚ ਮਨੁਖ ਆਪੋਂ ਬੇਵਸ, ਤੇ ਕਿਸੇ ਦੇ ਦਰਵਾਜ਼ੇ ਦਾ ਮਾਂਗਤ ਸੀ, ਜਿਸ ਤਰ੍ਹਾਂ ਈਸਾਈ ਦੇ ਖ਼ਿਆਲ ਵਿਚ ਮਨੁਖ ਆਦਮ ਦੀ ਸੰਤਾਨ ਹੋਣ ਕਰਕੇ ਪੈਦਾਇਸ਼ੀ ਗੁਨਾਹਗਾਰ ਸੀ, ਉਸੇ ਤਰ੍ਹਾਂ ਹੀ ਭਾਰਤ ਦੇ ਪੁਰਾਣੇ ਰਿਸ਼ੀ ਦੇ ਖ਼ਿਆਲ ਵਿਚ ਮਨੁਖ ਸੰਸਾਰ ਦੇਹ ਤੇ ਪ੍ਰਾਣਾਂ ਤੋਂ ਬਿਲਕੁਲ ਅਡਰੀ ਇਕ ਸੂਖਸ਼ਮ ਤੇ ਅਗੱਮ ਹਸਤੀ ਸੀ ਜਿਸ ਦਾ ਸੰਸਾਰ ਨਾਲ ਕੋਈ ਤੁਅੱਲਕ ਨਹੀਂ ਸੀ। ਉਹ ਜਗਤ ਨੂੰ ਇਕ ਭਰਾਂਤੀ ਯਾ ਫਲ ਰੂਪ ਬੰਧਨ ਸਮਝਦੀ ਸੀ। ਉਹ ਜਗਤ ਦਿਆਂ ਪਲਟਿਆਂ ਵਿਚੋਂ ਨਵੇਂ ਜੀਵਨ ਦਾ ਸੰਦੇਸ਼ ਸੁਨਣ ਦੀ ਥਾਂ ਉਨ੍ਹਾਂ ਨੂੰ ਮੌਤ ਦਾ ਸੂਚਕ ਸਮਝਦੀ ਸੀ, ਜਿਸ ਕਰਕੇ ਚੌਹਾਂ ਪਾਸਿਆਂ ਤੋਂ

14