ਪੰਨਾ:ਪੂਰਨ ਮਨੁੱਖ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਵੱਡੀਆਂ ਦਾਤਾਂ ਮਿਲਦੀਆਂ ਹਨ, ਪਰ ਜੇ ਏਸ ਦੀ ਗੁਸਤਾਖ਼ੀ ਤੇ ਗੁੱਸੇ ਹੋ ਜਾਵੇ ਤਾਂ ਭਾਵੇਂ ਡੰਨ। ਮਨੁਖ ਇਸ ਜੀਵਨ ਮਰਯਾਦਾ ਨੂੰ ਸੁਣ ਆਪਸ ਵਿਚ ਵੀ ਏਸੇ ਦੀ ਵਰਤੋਂ ਕਰਨ ਲੱਗ ਪਿਆ। ਕੋਈ ਇਕੱਲਾ ਤਕੜਾ ਯਾ ਚਾਰ ਜੁੜੇ ਹੋਏ ਤਕੜੇ ਮਿਲ ਅਰਸ਼ੀ ਮਾਲਕ ਵਾਂਗ ਹੀ ਮਾੜਿਆਂ ਨੂੰ ਆਪਣੇ ਹੁਕਮ ਮਨਾਉਣ ਲਗ ਪਏ। ਜੇ ਮਾੜੇ ਮੰਨ ਲੈਣ ਤੇ ਅਧੀਨ ਤੁਰਨ ਤਾਂ ਮਨ ਆਈਆਂ ਦਾਤਾਂ ਪਾਵਨ ਤੇ ਜੇ ਨਾਂਹ ਨੁੱਕਰ ਕਰਨ ਤਾਂ ਭਾਰੀ ਸਜ਼ਾਵਾਂ ਦੇ ਪਾਤਰ ਬਣਨ। ਇਸੇ ਹੀ ਨਿਯਮਾਵਲੀ ਦੇ ਅਧਾਰ ਤੇ ਬੜੀਆਂ ਜਾਬਰਾਨਾ ਸਲਤਨਤਾਂ ਕਾਇਮ ਕੀਤੀਆਂ ਗਈਆਂ ਤੇ ਪਹਿਲਾਂ ਬੇਗਾਨਿਆਂ ਨੂੰ ਤੇ ਫੇਰ ਆਪਣਿਆਂ ਵਿਚੋਂ ਕਮਜ਼ੋਰਾਂ ਨੂੰ ਗ਼ੁਲਾਮ ਬਣਾਉਣ ਦੇ ਸਾਧਨ ਕੀਤੇ ਗਏ। ਅਰਸ਼ੀ ਮਾਲਕ ਦਾ ਹੁਕਮ ਬਿਨਾਂ ਉਜਰ ਮੰਨਣ ਵਾਲਾ ਫ਼ਰਸ਼ੀ ਮਨੁਖ, ਆਪਣਾ ਹੁਕਮ ਵੀ ਅਜਿਹਾ ਬਿਲਾ-ਉਜਰ ਮਨਾਉਣ ਲਗ ਪਿਆ ਕਿ ਉਹ ਰਾਏ ਦੇ ਖ਼ਤਲਾਫ਼ ਨੂੰ ਪਸੰਦ ਵੀ ਨਹੀਂ ਸੀ ਕਰਦਾ। ਉਹ ਚਾਹੁੰਦਾ ਸੀ ਕੀ ਓਸ ਦੀ ਰਾਏ ਦੇ ਬਰਖ਼ਿਲਾਫ ਕੋਈ ਰਾਏ ਨਾ ਕਾਇਮ ਕੀਤੀ ਜਾਵੇ ਤੇ ਜੇ ਕੋਈ ਮਨੁਖ ਅਜਿਹਾ ਕਰਨ ਦੀ ਜੁਰਅਤ ਕਰੇ ਤਾਂ ਓਸ ਨੂੰ ਮੁਕਾ ਦਿਤਾ ਜਾਵੇ ਤੇ ਜੇ ਮਨੁਖਾਂ ਵਿਚੋਂ ਬਣਿਆਂ ਹੋਇਆ ਮਾਲਕ ਦਿਨ ਨੂੰ ਰਾਤ ਕਹਿ ਦੇਵੇ ਤਾਂ ਓਸ ਦੀ ਰਿਆਇਆ ਕਹਿ ਉਠੇ ਕਿ ਹਾਂ ਸੱਚੀ ਮੁਚੀ ਤਾਰੇ ਤੇ ਖਿਤੀਆਂ ਦਿੱਸ ਆ ਰਹੀਆਂ ਹਨ[1]। ਰਾਣੀ ਮਨੁਖ ਸਮਾਜ ਵਿਚ ਅਸਰਾਈਲੀਆਂ ਦੇ ਕਾਨੂੰਨ, ਈਸਾਈ ਚਰਚਾਂ ਦੇ ਕਾਇਦੇ ਤੇ ਇਸਲਾਮੀ ਸ਼ਾਰੀਅਤ ਓਸ ਮਨੁਖ ਚਲਨ ਦੀਆਂ ਨਿਸ਼ਾਨੀਆਂ ਹਨ ਜੋ ਆਪਣੇ ਹੁਕਮਾਂ ਨੂੰ ਬਿਨਾਂ ਉਜਰ ਮਨਵਾਣਾ ਚਾਹੁੰਦਾ ਸੀ। ਇਹ ਹੁਕਮ ਭਾਵੇਂ ਕਿਤਨੇ ਵੀ ਉੱਚੇ ਕਿਉਂ ਨਾ ਹੁੰਦੇ ਫਿਰ ਵੀ ਇਕ ਸਮੇਂ ਤੋਂ ਇਕ ਦੇਸ਼ ਦੇ ਹੋਣ ਕਰਕੇ ਸਰਬ ਦੇਸ਼ ਤੇ ਸਰਬ ਕਾਲ ਵਿਚ ਹੂਬਹੂ ਮੰਨੇ ਜਾਣੇ ਮੁਸ਼ਕਲ ਸਨ ਜਿਸ ਕਰਕੇ ਪਹਿਲਾਂ ਬੇਗਾਨਿਆਂ ਤੇ ਪਿਛੋਂ ਆਪਣੇ ਵਿਚੋਂ


  1. ਖ਼ਿਲਾਫ਼ੇ ਰਾਏ ਸੁਲਤਾਂ ਰਾਏ ਜੁਸਤਨ ਬਖ਼ੂਨ ਖੇਸ਼ ਬਾਅਦ ਦਸਤ ਬਸਤਨ।
    ਅਗਰ ਸ਼ਾਹ ਰੋਜ਼ ਰਾ ਗੋਇਦ ਸ਼ਬਸਤੀ ਬਬਾਇਦ ਗੁਫ਼ਤ ਈਨਕ ਮਾਹੋ ਪਰਵੀ॥

    (ਸਾਦੀ)

13