ਪੰਨਾ:ਪੂਰਨ ਮਨੁੱਖ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਗਤ-ਸੇਵਾ ਦੀ ਉਹ ਕਾਰ ਕਮਾ ਸਕੇ। ਇਸ ਲਈ ਉਸ ਨੂੰ ਇਕ ਫਿਰਕਾ ਸਮਝਣਾ ਟਪਲਾ ਹੈ। ਉਹ ਅੰਦਰ-ਆਤਮੇ ਜਾਗੇ ਹੋਏ ਲੋਕਾਂ ਦੀ ਇਕ ਜਥੇਬੰਦੀ ਹੈ। ਉਹ ਖੁਦ ਮਾਲਿਕ ਮਨੁੱਖਾਂ ਦੀ ਇਕ ਜਮਾਇਤ ਹੈ। ਆਪ ਆਪਾ ਸੰਭਾਲ ਚੁਕੀ ਹੈ ਤੇ ਬਾਕੀ ਦੀ ਮਨੁੱਖ ਬਰਾਦਰੀ ਨੂੰ ਆਪਾ ਸੰਭਾਲਣ ਦੀ ਪ੍ਰੇਰਨਾ ਕਰਦੀ ਹੈ। ਇਹ ਪ੍ਰੇਰਨਾ ਪਿਆਰ ਦੇ ਆਸਰੇ ਤੋਂ ਸੇਵਾ ਦੇ ਸਾਧਨ ਨਾਲ ਕੀਤੀ ਜਾਂਦੀ ਹੈ, ਜਿਸ ਕਰਕੇ ਜਗਤ ਵਿਚ ਸ਼ਾਂਤ ਰਸ, ਅਤੇ ਅਨੰਦ ਦੀ ਵਰਤੋਂ ਵਰਤਦੀ ਹੈ।


128