ਪੰਨਾ:ਪੂਰਨ ਮਨੁੱਖ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦਾ ਹੈ। ਗੁਰਬਾਣੀ ਦੇ ਚਾਨਣ ਵਿਚ ਉਸ ਨੇ ਆਪਣੇ ਆਪ ਨੂੰ ਪਹਿਚਾਨਣਾ ਹੈ ਅਤੇ ਰੂਹਾਨੀ ਅਸੂਲਾਂ ਦੇ ਆਸਰੇ ਜੀਵਨ—ਜੋਤ ਜਗਾਣੀ ਹੈ, ਅਰ ਜੀਵਨ ਵਿਵਹਾਰ ਦੇ ਕਾਇਦੇ ਆਪ ਬਣਾਉਣੇ ਹਨ। ਉਸ ਦਾ ਕੋਈ ਆਗੂ ਨਹੀਂ, ਕਿਉਂ ਜੋ ਉਸ ਦਾ ਰਹਿਬਰ ਉਸ ਦੇ ਵਿਚ ਸਮਾ ਚੁਕਾ ਹੈ ਉਹ ਆਪ ਰਹਿਬਰ ਦੀ ਗੱਦੀ ਤੇ ਹੈ ਅਤੇ ਆਪਣੀ ਰਹਿਨੁਮਾਈ ਆਪ ਕਰਦਾ ਹੈ।

ਦੂਸਰਾ ਫਰਕ ਜੋ ਖਾਲਸਾ ਪੰਥ ਤੇ ਮਜ਼ਹਬੀ ਫਿਰਕੇ ਵਿਚ ਹੈ, ਉਹ ਇਹ ਹੈ ਕੇ ਫਿਰਕਿਆਂ ਦੇ ਲਈ ਬਣੀ ਹੋਈ ਸ਼ਰੀਅਤ ਦੇ ਕਾਇਦੇ ਖ਼ਾਸ ਵਕਤ ਤੇ ਖ਼ਾਸ ਦੇਸ ਵਿਚ ਬਣਾਏ ਜਾਂਦੇ ਹਨ, ਪਰ ਸਮਾਂ ਬਦਲਦਾ ਰਹਿੰਦਾ ਹੈ, ਦੇਸ਼ਾਂ ਦੇ ਵਿਤਕਰੇ ਅਨੁਸਾਰ ਪੌਣ, ਪਾਣੀ ਦੀ ਵੰਡ ਦੀ ਬਿੱਨਾ ਤੇ ਮਨੁੱਖ ਦੀ ਸਰਲਤਾ ਲਈ ਹਰ ਦੇਸ਼ ਵਿਚ ਕਾਇਦੇ ਵੀ ਉਥੋਂ ਦੀ ਪੌਣ ਪਾਣੀ ਦੇ ਅਨਕੂਲ ਬਣਾਏ ਹੀ ਸੁਖਦਾਈ ਹੋ ਸਕਦੇ ਹਨ। ਪਰ ਫ਼ਿਰਕੇ ਮਜਬੂਰ ਹਨ ਕਿ ਹਰ ਸਮੇਂ ਵਿਚ ਪੁਰਾਣੀ ਸਮੇਂ ਦੇ ਕਾਇਦੇ ਹੀ ਵਰਤਣ, ਹਰ ਦੇਸ਼ ਵਿਚ ਆਪਣੇ ਦੇਸ਼ ਦੇ ਰਿਵਾਜ ਹੀ ਚਲਾਣ, ਜਿਸ ਕਰਕੇ ਉਨ੍ਹਾਂ ਦੇ ਕਾਇਦੇ, ਕਾਲ ਤੇ ਅਨੁਕੂਲ ਨ ਹੋਣ ਕਰਕੇ ਮਨੁੱਖ ਜੀਵਨ ਦੀ ਸਫਲਤਾ ਦੇ ਸਹਾਈ ਨਹੀਂ ਹੋ ਸਕਦੇ।

ਫਿਰਕੂ ਲੋਗ ਪੁਰਾਣੇ ਸਮੇਂ ਦੇ ਕਾਇਦੇ ਹੀ ਹਰ ਸਮੇਂ ਵਿਚ ਵਰਤਦੇ ਹਨ ਤੇ ਦੂਜਿਆਂ ਨੂੰ ਧੱਕੇ ਨਾਲ ਉਹੋ ਕਾਨੂੰਨ ਬਣਾਉਣ ਲਈ ਮਜਬੂਰ ਕਰਦੇ ਹਨ, ਜਿਸ ਕਰਕੇ ਜਗਤ ਵਿਚ ਗਿਲਾਨੀ ਪੈਦਾ ਹੁੰਦੀ ਹੈ; ਪਰ ਖਾਲਸਾ ਪੰਥ ਨੂੰ ਇਹ ਮਜਬੂਰੀਆਂ ਨਹੀਂ। ਉਹ ਆਪ ਗੁਰੂ ਹੈ। ਸਮੇਂ ਤੇ ਦੇਸ਼ ਦੇ ਅਨਕੂਲ ਰਿਵਾਜ ਬਣਾਣੇ ਤੇ ਕਾਇਦੇ ਘੜਨੇ ਉਸ ਦੇ ਆਪਣੇ ਅਖ਼ਤਿਆਰ ਵਿਚ ਹਨ। ਉਹ ਕਾਲ ਤੇ ਦੇਸ਼ ਦੀਆਂ ਮਜਬੂਰੀਆਂ ਨਾਲ ਬਝਾ ਹੋਇਆ ਨਹੀਂ। ਉਹ ਆਤਮ ਪ੍ਰਕਾਸ਼ ਦੀ ਰੌਸ਼ਨੀ ਵਿਚ ਜੋ ਉਸ ਨੂੰ ਗੁਰਬਾਣੀ ਤੋਂ ਮਿਲਦੀ ਹੈ, ਹਰ ਕਾਲ ਤੇ ਦੇਸ਼ ਦੇ ਅਨੁਕੂਲ ਕਾਇਦੇ ਬਣਾ ਸਕਦਾ ਹੈ, ਜਿਨ੍ਹਾਂ ਤੋਂ ਮਨੁੱਖ ਅੰਤਰ ਆਤਮੇ, ਪ੍ਰਭੂ ਸਿਮਰਨ, ਤੇ

127