ਪੰਨਾ:ਪੂਰਨ ਮਨੁੱਖ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਹਨ ਰਹਿਤਵਾਨ ਸਿੰਘ ਲਈ ਜਗਤ-ਵਰਤੋਂ ਦੇ ਵਿਵਹਾਰ ਵਿਚ ਵਰਤਣ ਲਈ ਰਹਿਤਾਂ। ਇਹ ਜੀਵਨ ਵਿਵਹਾਰ ਦੇ ਬੁਨਿਆਦੀ ਅਸੂਲ ਹਨ, ਜਿਨ੍ਹਾਂ ਦੀ ਰੋਸ਼ਨੀ ਵਿਚ ਰਹਿਤਵਾਨ ਸਿੰਘ ਨੇ ਜੀਵਨ ਬਣਾਉਣਾ ਹੈ, ਤੇ ਲੋਕਾਂ ਨਾਲ ਵਰਤੋਂ ਕਰਨੀ ਹੈ।

ਸਿੰਘ ਰਹਿਤ ਤੇ ਫ਼ਿਰਕੇਦਾਰੀ

ਨਵੇਂ ਯੁਗ ਦਾ ਪੂਰਨ ਮਨੁਖ ਬਣਾਉਣ ਹਿਤ ਅਕਾਲ ਆਗਿਆ ਨਾਲ ਗੁਰੂ ਨਾਨਕ ਸਾਹਿਬ ਨੇ ਦਸ ਜਾਮੇ ਬਦਲੇ, ਜਿਸ ਜੀਵਨ ਦਾ ਪ੍ਰਚਾਰ ਕੀਤਾ ਸੀ, ਉਸ ਨੂੰ ਮਨੁਖ ਜਾਤੀ ਨੇ ਸਮਝ ਕੇ ਆਪਣਾ ਲਿਆ ਤਾਂ ਵਧੇਰਾ ਜਾਮੇ ਧਾਰਨ ਕਰਨ ਦੀ ਕੁਝ ਲੋੜ ਨਹੀਂ। ਸਤਿਗੁਰੂ ਮਨੁੱਖ ਨੂੰ ਜਗਾਉਣ ਆਏ ਸੀ। ਉਹ ਚਾਹੁੰਦੇ ਸੀ ਕਿ ਇਹ ਜਗਤ-ਜੀਵਨ ਪ੍ਰਭੂ ਦੀ ਅੰਸ਼ ਆਪਣੇ ਆਪ ਨੂੰ ਸੰਭਾਲੋ। ਉਹ ਮਾਂਗਤ ਗੁਲਾਮ ਯਾ ਨਿਰਾਸ ਭਿਖਸ਼ੂ ਨ ਬਨਿਆ ਰਹੇ। ਸਤਿਗੁਰਾਂ ਦਾ ਉਦਮ ਸਫਲ ਹੋਇਆ। ਮਨੁਖ ਜਾਗ ਉਠਿਆ। ਉਸ ਨੂੰ ਪ੍ਰਖਿਆ ਗਿਆ। ਉਹ ਪੂਰਾ ਉਤਰਿਆ। ਪੂਰਿਆਂ ਦਾ ਪੰਥ ਬਣਾਇਆ ਗਿਆ। ਪੰਥ ਲਈ ਜੀਵਨ ਪੂਰਨੇ ਪਾਏ ਗਏ, ਜਿਨ੍ਹਾਂ ਨੂੰ ਰਹਿਤ ਕਿਹਾ ਗਿਆ। ਹੁਣ ਇਕ ਗਲ ਸਮਝ ਲੈਣ ਦੀ ਲੋੜ ਹੈ ਕਿ ਕਿਸੇ ਨੂੰ ਇਹ ਭਰਮ ਨਾ ਪਵੇ ਜੁ ਖਾਲਸਾ ਪੰਥ ਵੀ ਹੋਰ ਮਹਜ਼ਬੀ ਫਿਰਕਿਆਂ ਵਾਂਗ ਇਕ ਫਿਰਕਾ ਹੈ।

ਇਸ ਭਰਮ ਦੀ ਨਵਿਰਤੀ ਲਈ ਸਾਨੂੰ ਪੰਥ ਦੀ ਬਣਤਰ ਅਤੇ ਫਿਰਕਿਆਂ ਦੀ ਬਣਾਵਟ ਤੇ ਤਵਜਹੁ ਦੇਣੀ ਪਵੇਗੀ। ਮਜ਼੍ਹਬੀ ਫਿਰਕਾ ਕੀ ਹੁੰਦਾ ਹੈ? ਇਸ ਦਾ ਜਵਾਬ ਸਰਲ ਤੇ ਸਾਦਾ ਹੈ ਕਿ ਮਨੁਖਾਂ ਦਾ ਉਹ ਗ੍ਰੋਹ ਜੋ ਕਿਸੇ ਅਸਮਾਨ ਤੋਂ ਦਿਤੇ ਗਏ ਹੁਕਮਾਂ ਦੀ ਮੌਨੋਤ ਤੇ ਅਕੱਠਾ ਹੋਇਆ ਹੋਵੇ, ਕਿਸੇ ਅਰਸ਼ੀ ਸ਼ਰੀਅਤ ਦੀ ਪਾਬੰਦੀ ਲਈ ਜੁੜ ਬੈਠੈ ਹੋਵਾ; ਪਰ ਖਾਲਸਾ ਪੰਥ ਅਜਿਹਾ ਨਹੀਂ। ਪੰਥ ਨੂੰ ਹੁਕਮ ਕਿਸੇ ਅਰਸ਼ ਤੋਂ ਨਹੀਂ ਮਿਲ ਸਕਦੇ। ਉਸ ਦਾ ਅਕਾਲ ਉਸ ਦੇ ਅੰਦਰ ਹੈ। ਉਸ ਦਾ ਪ੍ਰਭੂ ਪੰਥ ਦੇ ਰਾਹੀਂ ਬੋਲਦਾ ਹੈ, ਜਿਸ ਕਰਕੇ ਉਹ ਆਪਣੀ ਸ਼ਰੀਅਤ ਆਪ ਬਣਾ

126