ਪੰਨਾ:ਪੂਰਨ ਮਨੁੱਖ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾ ਮਜ਼੍ਹਬ ਨਾ ਪੁਛੇ, ਸਗੋਂ ਪ੍ਰਭੂ ਦਾ ਲੋੜਵੰਦ ਬੰਦਾ ਜਾਣ ਉਸ ਦੀ ਸੇਵਾ ਕਰੇ ਤੇ ਪ੍ਰਸ਼ਾਦ [1] ਛਕਾਵੇ।

ਵਿਹਾਰ ਕਾਰ

ਇਸ ਪ੍ਰੇਮ ਸੇਵਾ ਦੇ ਬਾਅਦ ਜਗਤ ਨਾਲ ਵਿਹਾਰ ਕਾਰ ਦੀ ਰਹਿਤ ਸਮਝਾਈ ਗਈ ਹੈ। ਵਿਚਾਰ ਕਾਰ ਵਿਚ ਸਿਖ ਨੂੰ ਬੜਾ ਸੰਜਮੀ ਰਹਿਣ ਦਾ ਹੁਕਮ ਹੈ। ਰਹਿਤਵਾਨ ਸਿੰਘ ਨੂੰ ਕਿਰਤ ਕਰਨ ਦੀ ਤਾਕੀਦ ਹੈ। ਨਾਲ ਇਹ ਭੀ ਜ਼ਰੂਰੀ ਕਰਾਰ ਦਿਤਾ ਗਿਆ ਹੈ ਕਿ[2] ਖ਼ਰਚ ਆਮਦਨ ਤੋਂ ਕਮ ਕਰੇ। ਕਿਸੇ ਕੋਲੋਂ ਕਰਜ਼ਾ ਨਾ ਚੁਕੇ। ਜੇ ਹਾਲਾਤ ਅਨੁਸਾਰ ਕਦੀ ਚੁੱਕਣਾ ਵੀ ਪਏ ਤਾਂ ਬਿਨਾਂ ਤਕਰਾਰ ਸਮੇਂ ਸਿਰ ਕਰਜ਼ਖਾਹ ਨੂੰ ਵਾਪਸ ਕਰੇ। ਜਦੋਂ ਤਕ ਕਰਜ਼ ਨਾ ਮੁਕ ਜਾਵੇ, ਉਹ ਸਰੀਰਕ ਅਰਾਮ ਦੇ ਸਾਮਾਨ ਬਹੁਤ ਘਟਾ ਦੇਵੇ।

ਵਣਜ ਤੇ ਰਾਜ

ਵਣਜ ਵਿਵਹਾਰ[3] ਵਿਚ ਸਿੰਘ ਨੂੰ ਤਾਕੀਦ ਕੀਤੀ ਗਈ ਹੈ। ਕਿ ਉਹ ਕਸਬ ਇਕ ਹੀ ਗੱਲ ਕਰੇ। ਕਿਸੇ ਨਾਲ ਦਗੇਬਾਜ਼ੀ ਯਾ ਝੂਠ ਦਾ


  1. ਪ੍ਰਸ਼ਾਦਿ ਜਦ ਤਿਆਰ ਹੋਏ, ਏਕ ਜਗ੍ਹਾ ਅੱਛੀ ਬਨਾਇਕ ਸ਼ਤਰੰਜੀ, ਕੰਬਲੀ ਲੋਈ, ਕੁਝ ਹੋਰ ਕਪੜਾ ਹੋਏ ਬਿਛਾਏ, ਅੱਛੀ ਜੁਗਤ ਨਾਲ ਆਦਰ ਨਾਲ ਖੁਲਾਵੇ, ਖੁਸ਼ੀ ਲੇਵੇ। ਜੋ ਕਦਾਂਚ ਆਪ ਤੇ ਕੋਈ ਨਾ ਆਵੇ ਤਾਂ ਆਪ ਬੁਲਾਏ ਲਿਆਵੇ। ਸੰਬੰਧ ਪਾਇਕੇ ਹਥ ਨ ਆਵੇ ਤਾਂ ਇਕ ਅਹਾਰ ਪ੍ਰੋਸਵਾਇ ਕੇ ਪਹਿਲਾਂ ਹੀ ਜੁਦਾ ਕਰ ਛਡੇ। ਕੋਈ ਹਿੰਦੂ, ਮੁਸਲਮਾਨ, ਖਾਲਸਾ, ਖੁਦਿਆਰਥੀ ਆਵੇ, ਉਸ ਨੂੰ ਦੇਵੇ, ਇਹ ਪ੍ਰਸ਼ਾਦ ਦਰਗਾਹ ਕਬੂਲ ਪਾਂਵਦਾ ਹੈ।
  2. ਖ਼ਰਚ ਆਮਦਨੀ ਸੇ ਕਮ ਕਰਨ, ਜੋ ਵਧੀਕ ਕਰੇਗਾ, ਅੰਤ ਨੂੰ ਹੈਰਾਨ ਹੋਵੇਗਾ ਤਥਾ: ਪ੍ਰਿਥਮੇ ਜਬ ਲਗ ਬਸ ਆਏ, ਰਿਣ ਨ ਲੈਣਾ। ਰਿਣ ਬੜੀ ਹਤਿਆ ਹੈ। ਜੋ ਕਰਜ਼ ਲੇਵੈ ਤਿਸ ਕੋ ਚਾਹੀਏ ਜੋ ਬਿਨਾਂ ਮਾਂਗੇ ਪੈਸੇ ਕਰਜ਼ ਕੇ ਦੇ। ਜਬ ਲਗ ਨ ਦੇਵੇ ਤਬ ਲਗ ਸੁਆਦ ਔਰ ਖੁਸ਼ਬੂ ਅੰਗੀਕਾਰ ਨਾ ਕਰੇ।

    (ਪ੍ਰੇਮ ਸੁਮਾਰਗ)

  3. ਵਿਵਹਾਰ ਮਹਿ ਲੈਣੇ ਦੇਣ ਮਹਿ ਇਕ ਹੀ ਬਾਤ ਕਹੇ, ਦੂਸਰੀ ਨਾ ਕਰੇ, ਕਿਸੀ ਭਾਂਤ ਦਗੇਬਾਜ਼ੀ ਨ ਕਰੈ, ਮਿਥਿਆ ਬਿਚਾਰ ਨ ਕਰੇ। ਔਰ ਕੋਈ ਕਿਸੀ ਕਸਬ ਕੋ ਕਰਨੇ ਤੇ ਅਬ ਨ ਰਖੇ। ਕਸਬ ਕਰਨਾ, ਕਿਆ ਉਤਮ, ਕਿਆ ਮਧਮ, ਕਿਆ ਨੀਚ, ਬੜੀ ਭਗਤੀ ਹੈ। ਇਸ ਬਰਾਬਰ ਔਰ ਭਗਤੀ ਨਹੀਂ। ਜੋ ਕਸਬ ਕਰਕੇ ਬੰਦਗੀ ਕਰੋ।

124