ਪੰਨਾ:ਪੂਰਨ ਮਨੁੱਖ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਬੁਤਾਂ ਦਾ ਉਪਾਸ਼ਕ ਨਹੀਂ। ਜੋਤ ਦਾ ਮਹਿਰਮ ਹੈ। ਜੋਤ ਸਾਰਿਆਂ ਵਿਚ ਇਕ ਹੈ, ਜਿਸ ਕਰਕੇ ਉਹ ਸਾਰਿਆਂ ਨਾਲ ਪਿਆਰ ਕਰਦਾ ਹੈ। ਓਸ ਦੀ ਧਰਮਸਾਲਾ ਪਿਆਰ ਦਾ ਗੜ੍ਹ ਹੈ। ਓਥੇ ਭੇਖਾਂ ਦਾ ਭਰਮ ਨਹੀਂ ਲਿਬਾਸਾਂ ਦੀ ਬਿਚਾਰ ਨਹੀਂ। ਦੋਹਾਂ ਦੇ ਵਿਤਕਰੇ ਨਹੀਂ। ਸਾਰਿਆਂ ਵਿਚ[1] ਇਕੋ ਜੋਤ ਦੇਖੀ ਜਾਂਦੀ ਹੈ, ਜਿਸ ਕਰਕੇ ਹਰ ਆਏ ਦੀ ਸੇਵਾ ਹੁੰਦੀ ਹੈ। ਰਹਿਤਵਾਨ ਸਿੰਘ ਧਰਮਸਾਲ ਦੇ ਰਾਹੀਂ ਹਰ ਆਏ ਅਥਿਤੀ ਨੂੰ ਖਾਣਾ ਤੇ ਰਿਹਾਇਸ਼ ਦੇਂਦਾ ਹੈ। ਅਨਪੜ੍ਹ ਨੂੰ ਅੱਖਰ ਸਿਖਾਂਦਾ ਹੈ ਆਤਮ ਜੀਵਨ ਦੇਣ ਹਿਤ ਉਥੇ ਦੋ ਵਕਤ ਪ੍ਰਭੂ ਦੀ ਬਾਣੀ ਦੀ ਛਹਿਬਰ ਲਾਉਂਦਾ ਹੈ ਇਸ ਤਰ੍ਹਾਂ ਉਹ ਜਗਤ ਵਰਤੋਂ ਦੀ ਰਹਿਤ ਦਾ ਪਹਿਲਾ ਸੰਜਮ ਪੂਰਾ ਕਰਦਾ ਹੈ।

ਸੇਵਾ ਦੀ ਵਰਤੋਂ

ਰਹਿਤਵਾਨ ਸਿੰਘ ਲਈ ਇਹ ਵੀ ਤਾਕੀਦ ਹੈ ਕਿ ਉਹ ਕੇਵਲ ਧਰਮਸਾਲ ਵਿਚ ਹੀ ਅਥਿਤੀ ਸੇਵਾ ਦੀ ਰਹਿਤ ਨੂੰ ਪੂਰਾ ਨ ਕਰੇ ਸਗੋਂ ਇਹ ਪ੍ਰੇਮ ਵਰਤੋਂ ਹਰ ਹਾਲਤ ਵਿਚ ਆਪਣਾ ਕਰਤਵ ਬਣਾਈ ਰਖੇ। ਜੇ ਓਸ ਦੀ ਵਸਤੀ ਵਿਚ ਧਰਮਸਾਲ ਨ ਹੋਵੇ ਜਾਂ ਉਹ ਸਫ਼ਰ ਵਿਚ ਹੋਵੇ ਤਾਂ ਵੀ ਉਹ ਖਿਆਲ ਰਖੇ ਕਿ ਉਸ ਦੇ ਪ੍ਰਸ਼ਾਦ ਛਕਣ ਤੋਂ ਕੋਈ ਲੋੜਵੰਦ ਉਸ ਦੀ ਧਰਮ ਕਿਰਤ ਦੀ ਕਮਾਈ ਤੋਂ ਪੈਦਾ ਕੀਤੀ ਹੋਈ ਰੋਟੀ ਵਿਚੋਂ ਹਿੱਸਾ ਲੈ ਸਕੇ। ਉਹ ਇਸ ਲੈਣ ਵਾਲੇ ਦਾ ਆਦਰ ਕਰੇ। ਲੋੜਵੰਦ ਦਾ ਜਾਤ ਵਰਨ

  1. ਕੋਊ ਭਇਓ ਮੁੰਡੀਆਂ ਸਨਿਆਸੀ, ਕੋਈ ਯੋਗੀ ਭਇਓ,
    ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ।

    (ਬਾਕੀ ਦਾ ਛੂਟਨੈਟ ਅਗਲੇ ਸਫ਼ੇ ਤੇ)