ਪੰਨਾ:ਪੂਰਨ ਮਨੁੱਖ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰਯਾਦਾ ਅਨੁਸਾਰ ਜਗਤ ਜੋ ਪੁਰਤਨਤਾ ਦੇ ਅਧੀਨ, ਗਮਾਂ ਦਾ ਕੋਠੜਾ ਬਣਿਆ ਹੋਇਆ ਹੈ, ਬੇਗਮ ਪੁਰ ਬਣਾ ਦੇਣਾ ਹੈ। ਦੁਖਾਂ ਤੇ ਅੰਦੋਹਾਂ ਨੂੰ ਕੋਈ ਥਾਂ ਨਹੀਂ ਰਹਿਣੀ ਸਿਰਫ਼ [1] ਖੁਸ਼ੀਆਂ ਹੀ ਖੁਸ਼ੀਆਂ ਰਹਿ ਜਾਣੀਆਂ ਹਨ।

ਧਰਮਸਾਲ

ਸੰਸਾਰ ਦੀ ਉਪਰ ਲਿਖੀ ਆਦਰਸ਼ਕ ਅਵਸਥਾ ਬਣਾਣ ਲਈ ਰਹਿਤਵਾਨ ਸਿੰਘ ਨੇ ਖਾਸ ਕਿਸਮ ਦਾ ਜੀਵਨ ਜਗਤ ਵਰਤੋਂ ਹਿਤ ਬਣਾਣਾ ਹੈ। ਉਸ ਨੇ ਪਿਆਰ ਦੀ ਵਰਤੋਂ ਸ਼ੁਰੂ ਕਰਨੀ ਹੈ। ਜਗਤ ਨੂੰ ਮਿਠੀ ਬੋਲੀ ਤੇ ਸੇਵਾ ਦੇ ਬਲ ਨਾਲ ਆਪਣੇ ਵਸ ਕਰਨਾ ਹੈ, ਇਸ ਲਈ ਜ਼ਰੂਰੀ ਹੈ ਕਿ ਉਹ ਪਹਿਲਾਂ ਆਪਣੇ ਤੇ ਕਾਬੂ ਪਾਵੇ। ਸੋ ਜਗਤ ਵਿਹਾਰ ਵਿਚ ਸਭ ਤੋਂ ਪਹਿਲੇ ਉਸ ਨੇ ਆਪਣਾ ਜੀਵਨ ਅਜਿਹਾ ਸੁੱਚਾ ਬਣਾਣਾ ਹੈ ਕਿ ਜਗਤ ਉਹਦੀ ਵਲ ਝੁਕ ਸੱਕੇ। ਇਸ ਲਈ[2] ਉਸ ਨੇ ਵਿਕਾਰਾਂ ਤੋਂ ਬਚਣਾ ਹੈ। ਨਸ਼ੇ ਨਹੀਂ ਵਰਤਣੇ। ਫਿਕਾ ਨਹੀਂ ਬੋਲਣਾ। ਪ੍ਰਾਈ ਨਿੰਦਾ ਨਹੀਂ ਕਰਨੀ। ਚੋਰੀ, ਡਾਕਾ, ਜੂਆ, ਠੱਗੀ, ਦਗ਼ਾ ਕਰਕੇ ਧਨ ਨਹੀਂ ਕਮਾਨਾ।ਅਜਿਹਾ ਪਵਿਤ੍ਰ ਜੀਵਨ ਬਣਾ ਉਸ ਨੇ ਜਗਤ ਦੀ ਸੇਵਾ ਆਰੰਭ ਕਰਨੀ ਹੈ। ਇਸ ਜੀਵਨ ਦੀ ਪਹਿਲੀ ਰਹਿਤ ਇਹ ਹੈ ਜੋ ਰਹਿਤਵਾਨ ਸਿੰਘ ਆਪਣੇ ਗੁਰਭਾਈਆਂ ਨਾਲ ਮਿਲ ਆਪਣੀ ਬਸਤੀ ਵਿਚ ਇਹ


  1. ਬੇਗਮਪੁਰਾ ਸ਼ਹਰ ਕੋ ਨਾਉ॥ ਦੂਖੁ ਅੰਦਹੋ ਨਹੀ ਤਿਹਿ ਠਾਉ। ਨਾ ਰਸ਼ਵੀਜ਼ ਖਿਰਾਜੁਨ ਮਾਲੁ॥ ਖਉਫੁਨ ਖਤਾ ਨ ਤਰਸੁ ਜਵਾਲ। ਅਬ ਮੋਹਿ ਖੂਬ ਵਤਨ ਗਾਹਿ ਪਾਈ। ਉਹਾਂ ਖੈਰਿ ਸਦਾ ਮੇਰੇ ਭਾਈ। ਕਾਇਮ ਦਾਇਮੁ ਸਦਾ ਪਾਤਿਸ਼ਾਹੀ ਦੋਮ ਨ ਸੋਮ ਏਕ ਸੋਆਹੀ।
  2. ਪਰਨਾਰੀ, ਜੂਆ, ਅਸਤ, ਚੋਰੀ, ਮਧਰ, ਜ਼ਾਨ ਪਾਂਚ ਐਬ ਯੋਹ ਜਗਤ ਮਹਿ ਤਜੇ ਜੋ ਸਿੰਘ ਸੁਜਾਨ।

    (ਰਹਿਤਨਾਮਾ ਭਾਈ ਦੇਸਾ ਸਿੰਘ)

    ਤਥਾ:- ਉੱਚਾ ਬੋਲਨਾ ਨਹੀ, ਨਿੰਦਾ, ਲੰਪਟਾਈ, ਵਿਸ਼ਵਾਸ ਘਾਤ, ਨਾਇਤਬਾਰੀ, ਚੋਰੀ, ਯਾਰੀ, ਤਾਤਪ੍ਰਾਈ, ਹਿਰਸ, ਹੰਕਾਰ, ਕਾਮ, ਕ੍ਰੋਧ, ਲੋਭ ਮੋਹ, ਇਨ੍ਹਾਂ ਸਭਨਾਂ ਸੇ ਡਰਦਾ ਰਹੇ ਔਰ ਹੱਸੇ ਕਿਸੇ ਕੋ ਨਾਹੀ। ਇਹ ਹਸਨਾ ਅੰਤ ਔਖਾ ਕਰਸੀ।

    (ਪ੍ਰੇਮ ਸਮਾਰਗ)

121