ਪੰਨਾ:ਪੂਰਨ ਮਨੁੱਖ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਨੀਆਂ ਦੇ ਧੱਕੇ ਤੇ ਜ਼ੋਰ ਜ਼ੁਲਮ ਦੀ ਥਾਂ ਅਕਾਲ ਪੁਰਖ ਦੀ ਦੋਹੀਂ ਨਿਰਾਨੀ ਹੈ। ਉਸਨੇ ਇਹ ਨਵ-ਜੀਵਨ ਦਾ ਸੰਦੇਸ਼ [1] ਬਣਾਂ ਤੇ ਪ੍ਰਬਤਾਂ ਵਿਚ ਦੇਣਾ ਹੈ। ਜਗਤ-ਕਲਿਆਨ ਦੇ ਇਸ ਉੱਦਮ ਨੂੰ ਸਿਰੇ ਚਾੜ੍ਹਨ ਲਈ, ਧਰਮ ਰਾਜ ਕਾਇਮ ਕਰਨਾ ਹੈ। ਉਸ ਰਾਜ ਵਿਚ ਪ੍ਰਬੰਧ ਪੂਰਨ ਮਨੁੱਖਾਂ ਦੇ ਹਥ ਵਿਚ ਹੋਣਾ ਹੈ। ਸਿੱਕਾ ਤਲਵਾਰ ਨਾਲ ਨਹੀਂ ਚਲਾਣਾ। ਪਿਆਰ ਨਾਲ ਤੋਰਨਾ ਹੈ। ਦੁਨੀਆਂ ਨੂੰ ਡਰ ਕੇ ਝੁਕਣ ਤੇ ਮਜਬੂਰ ਨਹੀਂ ਕਰਨਾ, ਸਗੋਂ ਪਿਛਲੀ ਤੇ ਪਛਤਾ,[2] ਸ਼ਰਨ ਆਉਣ ਤੋਂ ਪ੍ਰੇਰਨਾ ਹੈ। ਇਸ ਤਰ੍ਹਾਂ ਦੇ ਰਾਜ ਵਿਚ ਮਨੁੱਖ ਨੂੰ ਪੂਰਨ ਪੱਦਵੀ ਦਿਤੀ ਜਾਣੀ ਹੈ। ਉਸ ਨੇ ਇਕ ਦੂਜੇ ਦੇ ਬਰਾਬਰ ਹੋਣਾ ਹੈ। ਦੂਜਾ ਤੀਜਾ ਕੋਈ ਨਹੀਂ ਰਹਿਣਾ। ਏਕਤਾ ਤੇ ਸਮਾਨਤਾ ਦਾ ਵਰਤਾਰਾ ਹੋਣਾ ਹੈ। ਭੁੱਖਾ ਨੰਗਾ ਕੋਈ ਰਹਿਣਾ ਨਹੀਂ [3] ਸ਼ਰੀਰ ਨਿਰਬਾਹ ਹਿਤ ਖਾਣਾ, ਪਹਿਨਣਾ ਸਭ ਨੂੰ ਮਿਲਣਾ ਹਹੀ। ਤ੍ਰਿਪਤ ਹੋਏ ਮਨੁਖ ਨੇ ਫਿਰ ਕਿਉਂ ਕਿਸੇ ਦੀ ਚੋਰੀ ਕਰਨੀ ਹੈ। ਜਦ ਚੋਰ ਨਾ ਰਹੇਗਾ ਤੇ ਪਾਹਰੂ ਕਾਹਦਾ। ਪੁਲੀਸ ਦੀ ਲੋੜ ਨਹੀਂ ਪੈਣੀ, ਤਨਖ਼ਾਹਾਂ ਦੇਣੀਆਂ ਨਹੀਂ ਪੈਣਗੀਆਂ ਫਿਰ ਮੁਆਮਲੇ ਤੇ ਖਰਾਜ ਕਿਉਂ ਉਗਰਾਹੁਣੇ ਹੋਏ। ਇਸ


  1. ਦੇਹੀ ਫਿਰੇ ਅਕਾਲ ਕੀ ਨਿੰਦਾ ਕਰੇ ਨ ਕੋਇ। ਬਨ ਪ੍ਰਬਤ ਸਭ ਭਜੇਂਗੇ ਤਰੇ ਜਗਤ ਮਹਿ ਸੋਇ।

    (ਤਨਖਾਹਨਾਮਾ ਭਾਈ ਨੰਦ ਲਾਲ ਜੀ)

  2. ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ। ਖਵਾਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ।

    (ਤਨਖਾਹਨਾਮਾ ਭਾਈ ਨੰਦ ਲਾਲ ਜੀ)

  3. ਭੁਖੇ ਭਗਤਿ ਨ ਕੀਜੈ। ਯਹ ਮਾਲਾ ਅਪਨੀ ਲੀਜੈ॥ ਦੂਇ ਸੇਰ ਮਾਗ ਉ ਚੂਨਾ। ਪਾਉ ਘੀਉ ਸੰਗਿ ਲੂਨਾ। ਅਧ ਸੇਰੁ ਮਾਗਉ ਦਾਲੇ। ਮੋਕਉ ਦੋਨਉ ਵਖਤ ਜਿਵਾਲੇ। ਖਾਟ ਮਾਗਉ ਚਉਪਾਈ। ਸਿਰਹਾਨਾ ਅਵਰ ਤੁਲਾਈ। ਊਪਰ ਕਉਂ ਮਾਗਉ ਖੀਂਧਾ।ਤੇਰੀ ਬਗਤਿ ਕਰੈ ਜਨ ਬੀਧਾ। ਮੈਂ ਨਾਹੀ ਕੀਤਾ ਲਬੋ। ਇਕ ਨਾਉਂ ਤੇਰਾ ਮੈਂ ਫਥੋ।

120