ਪੰਨਾ:ਪੂਰਨ ਮਨੁੱਖ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਮਿਲਵਰਤਨ ਕਰਨਾ ਲੋਗਾਂ ਨੂੰ ਲੋਭ ਜਾਲ ਵਿਚ ਫਸਾਣ ਲਈ ਮਦਦ ਕਰਨਾ ਹੈ। ਮਸੰਦਾਂ ਤੋਂ ਬਾਅਦ ਕੁੜੀ ਮਾਰ, ਨੜੀ ਮਾਰ ਤੇ ਸਿਰਗੁਮ ਨਾਲ ਨ ਮਿਲਵਰਤਨ ਦੀ ਆਗਿਆ ਹੈ। ਜੇ ਜ਼ਰਾ ਭੀ ਵਿਚਾਰ ਕੀਤੀ ਜਾਵੇ ਤਾਂ ਇਨ੍ਹਾਂ ਤਿੰਨਾਂ ਕੁਸੰਗਤਾ ਤੋਂ ਬਚਣਾ ਬੜਾ ਜ਼ਰੂਰੀ ਦਿਸ ਆਵੇਗਾ। ਆਪਣੀ ਲੜਕੀ ਨੂੰ ਆਪ ਮਾਰ ਦੇਣ ਵਾਲੇ ਮਨੁਖ, ਕਹਿਲਾਣ ਦੇ ਅਧਿਕਾਰੀ ਨਹੀਂ ਹਨ। ਉਹ ਜਿੰਦਾ ਰਾਖਸ਼ਿਸ਼ ਹਨ। ਉਨ੍ਹਾਂ ਦੀ ਕ੍ਰਿਆ ਜ਼ਹਿਰੀਲੇ ਸੱਪਾਂ ਨਾਲ ਰਲਦੀ ਹੈ, ਜਿਨ੍ਹਾਂ ਦੀ ਮਾਦਾ ਆਪਣੇ ਜਾਏ ਖਾ ਜਾਂਦੀ ਹੈ। ਜ਼ਹਿਰੀਆਂ ਦੀ ਸੰਗਤ ਨਾਲ ਆਪਣੇ ਵਿਚ ਵਿਹੁ ਆ ਜਾਣ ਦਾ ਭੈ ਹੈ। ਏਹ ਹੀ ਨੜੀਮਾਰ, ਜਗਤ ਜੂਠ, ਤਮਾਕੂ ਦਾ ਵਰਤਾਰਾ ਕਰਦਾ ਹੈ। ਉਸ ਦੇ ਮੂੰਹ ਤੇ ਕਪੜਿਆਂ ਵਿਚੋਂ ਹਰ ਵੇਲੇ ਦੁਰਗੰਧ ਆਉਂਦੀ ਰਹਿੰਦੀ ਹੈ। ਸਿਰ ਗੁੰਮ ਉਹ ਪਤਤ ਹੈ ਜੋ ਅੰਮ੍ਰਿਤ ਛਕਣ ਦੇ ਬਾਅਦ ਆਪਣੇ ਪ੍ਰਣ ਤੋਂ ਡਿੱਗੇ, ਕੇਸ ਕਟਵਾ ਦੇਂਦਾ ਹੈ। ਜਿਥੇ ਨੜੀਮਾਰ, ਸਰੀਰਕ ਤੌਰ ਤੇ ਅੱਤ ਮਲੀਨ ਹੈ, ਉਥੇ ਕੁੜੀਮਾਰ ਤੇ ਸਿਰਗੁੰਮ ਮਾਨਸਕ ਤੌਰ ਤੇ ਗਿਰੇ ਹੋਏ ਹਨ। ਇਨ੍ਹਾਂ ਦੀ ਕੁਸੰਗਤ ਤੋਂ ਬਚਣਾ ਹੀ ਵਾਜਬ ਹੈ। ਕੁਸੰਗਤ[1] ਮਨੁਖ ਨੂੰ ਥਲੇ ਲੈ ਜਾਂਦੀ ਹੈ। ਇਸ ਲਈ ਰਹਿਤਵਾਨ ਸਿੰਘ ਨੂੰ ਇਨ੍ਹਾਂ ਨ-ਮਿਲਵਰਤਨ ਕਰਨ ਦੀ ਤਾਕੀਦ ਹੈ।

ਗਿਰੇ ਹੋਏ ਕੁਸ਼ਗੀਆਂ ਨਾਲ ਨ-ਮਿਲਵਰਤਨ ਕਰਨ ਦੇ ਇਹ ਅਰਥ ਨਹੀਂ ਕਿ ਉਨ੍ਹਾਂ ਦੀ ਜ਼ਾਤ ਤੋਂ ਨਫਰਤ ਕਰਨੀ ਹੈ। ਰਹਿਤਵਾਨ


  1. ਮਾਰੀ ਮਰੇ ਕੁਸੰਗ ਕੀ ਕੇਲੇ ਨਿਕਟ ਜੋ ਬੇਰ
    ਓਹ ਭੂਲੇ ਓਹ ਚੀਰ ਦੇ ਸਾਕਤ ਸੰਗ ਨਾ ਹੇਰ।

118