ਪੰਨਾ:ਪੂਰਨ ਮਨੁੱਖ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮਰਾਈਏ ਅਤੇ ਧੀਰ ਮਲੀਏ ਹਨ। ਸਿਖ ਇਤਿਹਾਸ ਵਿਚ ਮਸੰਦ ਗੁਰਮਤ ਪ੍ਰਚਾਰ ਦੇ ਬਹਾਨੇ ਗਰੀਬ ਤੇ ਅਨਪੜ੍ਹ ਸਿਖ ਜਨਤਾ ਨੂੰ ਟਪਲਾ ਲਾ, ਆਪਣੇ ਐਸ਼ ਦੇ ਸਾਮਾਨ ਕਮਾਣ ਵਾਲਿਆਂ ਦਾ ਨਾਮ ਹੈ। ਇਨ੍ਹਾਂ ਨਾਲ ਨ [1] "ਮਿਲਵਰਤਨ ਕਰਨਾ ਜ਼ਰੂਰੀ ਹੈ ਕਿਉਂ ਕਿ ਇਨ੍ਹਾਂ ਭੇਖ ਧਾਰੀਆਂ


  1. ਇਤਿਹਾਸ ਵਿਚ ਆਇਆ ਹੈ ਕਿ ਮੁਖਤਲਿਫ ਇਲਾਕਿਆਂ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਸ਼ਕਾਇਤ ਕੀਤੀ ਕਿ ਆਮ ਸਿਖ ਜਨਤਾ ਮਸੰਦਾਂ ਦੇ ਹਥੋਂ ਬੜੀ ਦੁਖੀ ਹੈ। ਉਹ ਭੋਲੇ ਭਾਲੇ ਅਨਜਾਣ ਸਿਖਾਂ ਨੂੰ ਸਿਖੀ ਦੇ ਨਾਮ ਤੇ ਲੁਟਦੇ ਹਨ। ਗਰੀਬ ਸਿਖਾਂ ਤੇ ਹੋ ਰਹੀ ਇਸ ਧਰਮ ਦੇ ਨਾਮ ਤੇ ਲੁਟ ਮਾਰ ਦੀ ਖਬਰ ਸਤਿਗੁਰਾਂ ਪਾਸ ਕਈ ਪਾਸਿਆਂ ਤੋਂ ਆਈ। ਆਖਰ ਇਕ ਦਿਨ ਕੁਝ ਇਕ ਨਕਲੀਏ, ਸਤਿਗੁਰਾਂ ਦੀ ਹਜ਼ੂਰੀ ਵਿਚ ਹਾਜ਼ਰ ਹੋਏ ਤਾਂ ਕੁਝ ਸਿੰਘਾਂ ਨੇ ਇਰਾਦਤਨ ਸਤਿਗੁਰਾਂ ਨੂੰ ਮਸੰਦੀ ਦੀ ਨਕਲ ਨਕਲੀਆਂ ਪਾਸੋਂ ਦੇਖਣ ਦੀ ਬਿਨੈ ਕੀਤੀ, ਜੋ ਪ੍ਰਵਾਨ ਹੋਈ। ਨਕਲੀਆਂ ਜੋ ਨਕਲ ਉਤਾਰੀ, ਉਸ ਵਿਚ ਮਸੰਦ ਬਣੇ ਹੋਏ ਨਕਲੀਏ ਨੇ ਆਪਣੇ ਨਾਲ ਇਕ ਵੇਸਵਾ ਲੈ ਲਈ ਤੇ ਸ਼ਿਕਾਰੀ ਕੁਤੇ ਪਕੜ, ਘੋੜੇ ਤੇ ਸਵਾਰ ਹੋ ਇਕ ਗਰੀਬ ਸਿੱਖ ਦੇ ਘਰ ਜਾ ਉਤਰਿਆ। ਸਿਖ ਕੋਲੋਂ ਘੋੜੇ ਲਈ ਦਾਣਾ, ਪਠਾ, ਕੁਤੇ ਲਈ ਮਾਸ ਤੇ ਵੇਸਵਾ ਵਾਸਤੇ ਸ਼ਰਾਬ ਆਦ ਮੁਹੱਯਾ ਕਰਨੀ ਬਹੁਤ ਮੁਸ਼ਕਲ ਸੀ। ਪਰ ਸਿਖ ਜਿਉਂ ਜਿਉਂ ਆਪਣੀ ਅਸਮਰਥਾ ਪ੍ਰਗਟ ਕਰਦਾ ਸੀ ਤਿਉਂ ਤਿਉਂ ਹੀ ਮਸੰਦ ਉਸ ਨੂੰ ਸਰਾਪ ਦਾ ਭੈ ਦੇਂਦਾ ਸੀ, ਜਿਸ ਤੋਂ ਭੈ ਖਾ ਗਰੀਬ ਸਿਖ ਆਪਣੇ ਘਰ ਦਾ ਸਾਮਾਨ ਵੇਚ ਮਸੰਦ ਦੀਆਂ ਮਨ ਮੰਗੀਆਂ ਚੀਜ਼ਾਂ ਲਿਆ ਰਿਹਾ ਸੀ। ਇਸ ਹਤਿਆਰੀ ਵਰਤੋਂ ਨਾਲ ਸੰਤੁਸ਼ਟ ਨ ਹੋ ਸਕਿਆ ਮਸੰਦ, ਆਖਰ ਸ਼ਰਾਬ ਦੇ ਨਸ਼ੇ ਵਿਚ ਸਿਖ ਨੂੰ ਕਹਿਣ ਲਗਾ ਕਿ ਆਪਣੀ ਪੁਤਰੀ ਨੂੰ ਕਹੋ ਕਿ ਮੇਰੀ ਵੇਸਵਾ ਦੇ ਚਰਨ ਦਬਾਵੇ। ਨਕਲ ਵਿਚ ਹੋ ਰਹੇ ਇਸ ਅਤਿਆਚਾਰ ਨੂੰ ਦੇਖ, ਗਰੀਬਾਂ ਦੇ ਬੰਧੂ ਸਤਿਗੁਰੁ ਸਹਾਰ ਨਾ ਸਕੇ।ਲਿਖਿਆ ਹੈ ਕਿ— ਸੁਆਂਗ ਪੇਖ ਗੁਰੂ ਨੈਨ ਭਰ; ਕਿਹੋ ਜੇ ਅਸ ਮਸੰਦ।
    ਕਰਤ ਗੁਰੂ ਕੇ ਸਿਖਨ ਸਉ ਤਬ ਇਨ ਸਮਝੇ ਮੰਦ
    ਹਾਥ ਜੋੜ ਸੁਆਂਗੀ ਕਹੇ ਮੈਂ ਦਿਖਰਾਇਓ ਥੋਰ
    ਇਹ ਤੇ ਦਸ ਗੁਣ ਸਿਖਨ ਕੋ ਦੇਤ ਮਸੰਤ ਦੁਖ ਘੋਰ
    ਨਕਲੀਏ ਦੀ ਇਹ ਗਲ ਸੁਣ ਸਤਿਗੁਰਾਂ ਆਗਿਆ ਕੀਤੀ:―
    ਸ੍ਰੀ ਗੁਰੂ ਕਹ ਮਸੰਦ ਨਾ ਮੇਰੇ ਸਿਖਨ ਪਰ ਏਹ ਰਾਖਸ਼ਿਸ਼ ਹੇਰੇ।

    (ਸੂਰਜ ਪ੍ਰਕਾਸ਼)

    ਇਸ ਤਰ੍ਹਾਂ ਇਤਿਹਾਸ ਵਿਚੋਂ ਸਾਫ ਪਤਾ ਲਗਦਾ ਹੈ ਕਿ ਸਤਿਗੁਰਾਂ ਨੇ ਨ ਸਿਰਫ ਮੀਣੇ, ਰਾਮਰਾਈਏ, ਤੇ ਧੀਰਮਲੀਏ ਮਸੰਦਾਂ ਨਾਲ ਹੀ ਖਾਲਸੇ ਨੂੰ ਨ-ਮਿਲ-ਵਰਤਣ ਕਰਨ ਦੀ ਆਗਿਆ ਹੀ ਕੀਤੀ, ਸਗੋਂ ਹਰ ਸ਼ਰੇਣੀ ਦੇ ਮਸੰਦਾਂ ਨੂੰ ਆਪਣੇ ਪੰਥ ਵਿਚੋਂ ਖਾਰਜ ਕਰ ਦਿਤਾ, ਕਿਉਂਜੋ ਅਜਿਹੇ ਭੇਖਧਾਰੀ, ਗੁਰਮਤ ਫ਼ਰੋਸ਼, ਉਨ੍ਹਾਂ ਨੂੰ ਰਾਖਸ਼ਿਸ਼ ਸ੍ਵਰੂਪ ਜਾਪੇ।

117