ਪੰਨਾ:ਪੂਰਨ ਮਨੁੱਖ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਚੀ ਸਮਾਜ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਸਿੰਘ ਰਿਸ਼ਤਾ ਨਾਤਾ ਆਪਸ ਵਿਚ ਕਰਨ। ਅਜਿਹਾ ਕੀਤੇ ਬਿਨਾਂ ਮਰਯਾਦਾ ਹੀਨ ਲੋਗਾਂ ਦੇ ਨਾਲ ਜੋੜੇ ਹੋਏ ਸਿੰਘ ਬਚੇ ਔਰ ਬੱਚੀਆਂ ਉਚੇ ਜੀਵਨ ਤੋਂ ਵਾਂਜੇ ਜਾਣਗੇ। ਜੀਵਨ ਅਸਲ ਵਿਚ ਸੰਗਤ ਤੋਂ ਹੀ ਬਣਦਾ ਹੈ। ਸੰਗਤ ਸੰਬੰਧੀਆਂ ਦੀ ਬਹੁਤ ਕਰੀਬੀ ਹੁੰਦੀ ਹੈ। ਇਸ ਲਈ ਰਹਿਤਵਾਨ ਸਿੰਘ ਨੂੰ ਆਗਿਆ ਕੀਤੀ ਗਈ ਹੈ ਕਿ ਉਹ ਰਿਸ਼ਤਾ ਨਾਤਾ[1] ਸਿੰਘਾ ਨਾਲ ਹੀ ਕਰੇ। ਅਜਿਹਾ ਕਰਨ ਨਾਲ ਪੰਥਕ ਬਲ ਵਧਦਾ ਹੈ। ਅੰਮ੍ਰਿਤ ਅੰਮ੍ਰਿਤ ਵਿਚ ਮਿਲਦਾ ਹੈ। ਜੋ ਸਿੰਘ ਆਪਣੇ ਪੁਤਰ ਨੂੰ ਗੈਰ ਸਿੰਘਾਂ ਦੇ ਘਰ ਵਿਆਹ ਹੁੰਦਾ ਹੈ, ਉਹ ਬਚੇ ਲਈ ਕੁਸੰਗਤ ਦਾ ਘੇਰ ਪੈਦਾ ਕਰਦਾ ਹੈ। ਤੇ ਜੋ ਕੱਨਿਆ [2] ਅਨਮਤੀ ਦੇ ਦੇਂਦਾ ਹੈ। ਸਮਝੋ ਕਿ ਆਪਣੀ ਮਾਸੂਮ ਬਚੀ ਨੂੰ ਜੀਵਨ ਦੇ ਉਤਮ ਪੰਥ ਤੋਂ ਵਛੋੜ, ਨੀਵੇਂ ਪਾਸੇ ਪਾ ਰਿਹਾ ਹੈ। ਇਸ ਵਾਸਤੇ ਰਹਿਤਵਾਨ ਸਿੰਘ ਲਈ ਜ਼ਰੂਰੀ ਹੈ ਕਿ ਉਹ ਆਪਣਾ ਰਿਸ਼ਤਾ ਰਹਿਤਵਾਨ ਸਿੰਘ ਦੇ ਘਰ ਹੀ ਕਰੇ।

ਤਿਆਗ

ਜੀਵਨ ਦੇ ਹਰ ਅੰਗ ਵਿਚ ਨੇਕੀ ਦਾ ਗ੍ਰਹਿਣ ਤੇ ਬਦੀ ਦਾ ਤਿਆਗ ਹੀ ਸਫਲਤਾ ਦੇਂਦਾ ਹੈ। ਰਹਿਤਵਾਨ ਸਿੰਘ ਨੂੰ ਪੰਥਕ ਰਹਿਤ ਵਿਚ ਆਗਿਆ ਕੀਤੀ ਗਈ ਹੈ ਕਿ ਜਿਥੇ ਉਹ ਰਹਿਤਵਾਨ ਸਿੰਘ ਮਿਲਾਪ ਰਖੇ ਤੇ ਉਸ ਦੀ ਪੂਜਾ, ਸੇਵਾ ਕਰੇ ਉਥੇ ਨੀਵਿਆਂ ਮਨੁੱਖਾਂ ਦੀ ਕੁਸੰਗਤ ਤੋਂ ਬਚਣ ਲਈ ਭੀ ਤਤਪਰ ਰਹੇ। ਪੰਥਕ ਦਾਇਰੇ ਵਿਚ ਨੀਵੇਂ ਮਨੁਖ ਸਭ ਤੋਂ ਵਧ[3] ਮਸੰਦਾਂ ਨੂੰ ਮੰਨਿਆ ਗਿਆ ਹੈ, ਜਿਨ੍ਹਾਂ ਦੀਆਂ ਤਿੰਨ[4] ਪ੍ਰਸਿਧ ਸ਼ਾਖਾਂ, ਮੀਣੇ,


  1. ਨਾਤਾ ਗੁਰ ਕੇ ਸਿੰਘ ਨਾਲ ਕਰੋ

    (ਭਾਈ ਚੌਪਾ ਸਿੰਘ)

  2. ਸਿਖ ਸਿਖ ਕੋ ਪੁਤਰੀ ਦਈ ਸੁਧਾ ਸੁਧਾ ਮਿਲ ਜਾਏ।
    ਦੇਈ ਭਾਦਨੀ ਕੋਸੁਤਾ ਅਹਮੁਖ ਅਮੀ ਚੁਓਆਏ।
  3. ਮੀਣਾ ਔਰ ਮਸੰਦੀਆਂ, ਮੋਨਾ ਕੁੜੀ ਜੋ ਮਾਰ
    ਹੋਏ ਸਿਖ ਵਰਤਨ ਕਰੇ ਅੰਤ ਹੋਏਗਾ ਖਵਾਰ
  4. ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਤੋਂ ਬਗਾਵਤ ਕਰਨ ਕਰਕੇ ਪ੍ਰਿਥੀ ਚੰਦ ਜੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਹੁਕਮ ਤੋਂ ਆਕੀ ਹੋਣ ਕਰਕੇ ਰਾਮ ਰਾਏ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਰੁਧ ਖੜਾ ਹੋਣ ਕਰਕੇ ਧੀਰੂ ਮਲ ਜੀ ਪੰਥ ਨਾਲੋਂ ਟੁਟ ਚੁਕੇ ਸਨ, ਜਿਸ ਕਰਕੇ ਇਨ੍ਹਾਂ ਦੀ ਔਲਾਦ ਤੇ ਮਸੰਦਾਂ ਦਾ ਕੇਵਲ ਇਤਨਾ ਹੀ ਸੰਗਤ ਨਾਲ ਤੁਅੱਲਕ ਸੀ ਕਿ ਉਹ ਅਨਪੜ੍ਹ ਤੇ ਗੁਰੂ ਘਰ ਦੇ ਹਾਲਾਤ ਤੋਂ ਨਾਵਾਕਫ (ਜੇਹਾ ਕਿ ਉਸ ਸਮੇਂ ਮੇਲ ਜੋਲ ਤੇ ਖਤੋ ਕਿਤਾਬਤ ਦੇ ਸਾਮਾਨ ਘੱਟ ਹੋਣ ਕਰਕੇ ਆਮ ਲੋਕ ਸਨ। ਲੋਗਾਂ ਨੂੰ ਗੁਰਮਤ ਪ੍ਰਚਾਰ ਦਾ ਟਪਲਾ ਲਗਾ ਕੇ ਆਪਣੇ ਜਾਲ ਵਿਚ ਫਸਾਣ ਤੇ ਉਨ੍ਹਾਂ ਕੋਲੋਂ ਕਾਰ ਭੇਟ ਉਗਰਾਹ ਕੇ ਸੁਖ ਤੇ ਐਸ਼ ਦੇ ਸਾਮਾਨ ਮਹੱਯਾ ਕਰਨ।

116