ਪੰਨਾ:ਪੂਰਨ ਮਨੁੱਖ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਰਹਿਤਵਾਨ ਸਿੰਘ ਨੇ ਦੂਸਰੇ ਸਿੰਘ ਨੂੰ ਬਾਣੀ [1] ਪੜ੍ਹਨੀ ਜਾਂ ਸੁਨਾਣੀ ਹੈ। ਜ਼ਿਹਨੀ ਸੇਵਾ ਲਈ ਕਿਸੇ ਦੂਸਰੇ ਸਿੰਘ ਨੂੰ [2] ਵਿਦਿਆ ਦੇਣੀ ਹੈ ਅਤੇ ਸਰੀਰਕ ਸੁਖ ਲਈ ਆਏ ਸਿਖ ਨੂੰ [3] ਪ੍ਰਸ਼ਾਦ ਛਕਾਨਾ, [4] ਬਸਤ੍ਰ ਦੇਣਾ, ਤੇ ਮੁਠੀ ਚਾਪੀ[5] ਕਰਨੀ ਹੈ। ਇਸ ਸੇਵਾ ਦਾ ਜ਼ਿਕਰ ਕਰਦਿਆਂ ਹੋਇਆ ਇਹ ਭੀ ਸਮਝਾਇਆ ਗਿਆ ਹੈ ਕਿ ਰਹਿਤਵਾਨ ਜਿਥੇ ਇਕ ਦੂਸਰੇ ਨੂੰ ਮਿਲਨ ਪਰਸਪਰ ਭਾਉ ਪਿਆਰ ਨਾਲ ਰਲ ਬੈਠਨ। ਅਦਬ ਨਾਲ ਇਕ ਦੂਜੇ ਨੂੰ ਬੁਲਾਨ, ਇਉਂ ਹੀ ਪਰਤੀਤ ਹੋਵੇ ਕਿ ਇਕ ਦੂਜਿਆਂ ਨੂੰ ਗੁਰੂ ਜਾਣ ਵਰਤਾਵ [6] ਕਰ ਰਿਹਾ ਹੈ। ਜੇ ਭਾਗਵਸ਼ ਰਹਿਤਵਾਨ ਸਿੰਘ ਕਿਧਰੇ ਹਾਕਮ ਹੋ ਜਾਏਓ ਯਾ ਰਾਜ ਕਰਨ ਦੀ ਸੇਵਾ ਤੇ ਲਗਵਾਇਆ ਜਾਏ ਤਾਂ ਉਹ ਨਿਰਧਨ ਸਿੰਘਾਂ ਦੀ ਪਾਲਨਾਂ ਕਰੇ। ਆਏ ਪ੍ਰਦੇਸੀ ਸਿੰਘਾਂ ਦੀ ਸੇਵਾ ਕਰੇ। ਬਾਣੀ ਮਿਠੀ ਬੋਲੇ ਤੇ ਜਿਥੋਂ ਤਕ ਹੋ ਸਕੇ ਸਿੰਘਾਂ ਨੂੰ ਰਾਜ ਪ੍ਰਬੰਧ ਵਿਚ [7] ਹਿਸੇਦਾਰ ਬਣਾਵੇ।

ਰਿਸ਼ਤਾ-ਨਾਤਾ

ਚੂੰਕਿ ਸਿੰਘ ਜੀਵਨ ਖਾਸ ਮਰਯਾਦਾ ਦਾ ਜੀਵਨ ਹੈ, ਇਸ ਲਈ


  1. ਜੋ ਗੁਰੂ ਕੀ ਬਾਣੀ ਸਿਖ ਲਾਵੇ ਜੀਵਨ ਮੁਕਤ ਪਦਾਰਥ ਪਾਵੇਂ।

    (ਭਾਈ ਪ੍ਰਲਾਦ ਸਿੰਘ)

  2. ਗੁਰਮੁਖ ਅਖਰ ਜੇ ਹੈਂ ਭਾਈ ਸਿੰਘ ਸਿੰਘ ਤੇ ਸੀਖੇ ਜਾਈ।

    (ਭਾ:ਦੇਸਾ ਸਿੰਘ)

  3. ਕਰੇ ਪ੍ਰਸ਼ਾਦ ਸਿਖ ਮੁਖ ਪਾਵੇ ਤਿਸ ਸਿਖ ਕੇ ਗੁਰੂ ਵਾਰਨੇ ਜਾਵੇ।

    (ਭਾਈ ਪ੍ਰਲਾਦ ਸਿੰਘ)

  4. ਸਿਖ ਕੋ ਸਿਖ ਜੋ ਅੰਬਰ ਚੀਨਾ, ਕੋਟ ਅਸਮੇਧ ਜਗ ਫਲ ਕੀਨਾ।

    (ਭਾਈ ਪ੍ਰਲਾਦ ਸਿੰਘ)

  5. ਚਾਪੀ ਕਰੇ ਮਲੇ ਸਿਖ ਚਰਨਾਂ, ਤਿਸ ਸਿਖ ਕੋ ਮੈਂ ਲੀਨੇ ਚਰਨਾ।

    (ਭਾਈ ਪ੍ਰਲਾਦ ਸਿੰਘ)

  6. ਜਦੋਂ ਸੰਜੋਗ ਅਕਠੇ ਹੋਣ ਦਾ ਹੋਵੇ ਉਥੇ ਆਪਸ ਮਹਿੰ ਅਦਬ ਭਾਉ ਪਿਆਰ ਕਰ ਬੰਧਨ ਅਦਬ ਨਾਲ ਪ੍ਰਸ਼ਾਦ ਖਾਣਾ, ਪੀਣਾ, ਐਸਾ ਅਦਬ ਭਾਓ ਕਰਨਾ, ਆਪਸ ਵਿਚ, ਜੈਸਾ ਸਿਖ ਗੁਰੂ ਦਾ ਕਰਦਾ ਹੈ।
  7. ਆਪ ਸਿੰਘ ਜੋ ਰਾਜ ਹੋਈ, ਨਿਰਧਨ ਸਿੰਘ ਪਾਲੋ ਸੋਈ।
    ਪ੍ਰਦੇਸੀ ਸਿੰਘ ਨ ਜਬ ਦੇਖੇ, ਉਨਕੀ ਸੇਵਾ ਕਰੇ ਹੀ ਬਸੇਖੋ
    ਮਧੁਰ ਬਚਨ ਸਤਹਨ ਕੋ ਭਾਖੇ, ਕਾਕਰ ਸਿੰਘ ਨ ਕੋ ਰਾਖੇ

115