ਪੰਨਾ:ਪੂਰਨ ਮਨੁੱਖ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੀ। ਬਿਪਤ ਸਮੇਂ ਆਪਣਾ ਸਰੀਰ ਤਕ[1] ਲਗਾ ਦੇਣ ਨੂੰ ਤਿਆਰ ਰਹੇ ਇਸ ਪਿਆਰ ਦੀ ਵਰਤੋਂ ਦਾ ਅਰੰਭ ਪਹਿਲੀ ਹੀ ਦਰਸ਼ਨ ਭੇਂਟ ਤੋਂ ਹੋ ਜਾਣਾ ਚਾਹੀਦਾ ਹੈ, ਤੇ ਉਸ ਦੇ ਲਈ ਰਹਿਤਵਾਨ ਸਿੰਘ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਜਦੋਂ ਵੀ ਕਿਸੇ ਦੂਸਰੇ ਸਿੰਘ ਨੂੰ ਮਿਲੇ ਤਾਂ ਹੀ ਵਾਹਿਗੁਰੂ ਜੀ ਕੀ ਫ਼ਤਿਹ [2] ਬੁਲਾਵੇ। ਇਸ ਤਰ੍ਹਾਂ ਪਰਸਪਰ ਫ਼ਤਿਹ ਬੁਲਾਨ ਨਾਲ ਅਰੰਭ ਕੀਤਾ ਹੋਇਆ ਪਿਆਰ ਜੀਵਨ ਮਰਯਾਦਾ ਵਿਚ ਓੜਕ ਤਕ ਨਿਭਣਾ ਚਾਹੀਦਾ ਹੈ। ਰਹਿਤਵਾਨ ਸਿੰਘ ਨੂੰ ਆਗਿਆ ਹੈ ਕਿ ਉਹ ਆਪਣਾ ਹਰ ਇਕ ਮੁਆਮਲਾ ਸਿੰਘ ਭਰਾਵਾਂ ਵਿਚ ਬੈਠਕੇ ਨਬੇੜੇ, ਤੇ ਜਦ ਤਕ ਉਨ੍ਹਾਂ ਦੀ ਆਗਿਆ ਨ ਹੋਵੇ ਕਿਸੇ ਹਾਕਮ ਕੋਲ ਨ[3] ਜਾਵੇ।

ਸੇਵਾ

ਗੁਰਮਤ ਵਿਚ ਜੀਵਨ ਸਫਲਤਾ ਦਾ ਸਾਧਨ ਨਾਮ ਸਿਮਰਨ ਤੇ ਸੇਵਾ ਹੀ ਦਸਿਆ ਗਿਆ ਹੈ। ਸੇਵਾ ਭਾਵੇਂ ਹਰ ਲੋੜਵੰਦ ਦੀ ਕਰਨੀ ਹੈ, ਪਰ ਗੁਰੂ ਸੇਵਾ ਇਕ ਉਚੀ ਸੇਵਾ ਹੈ। ਰਹਿਤਵਾਨ ਸਿੰਘ ਨੇ ਗੁਰੂ ਖਾਲਸੇ ਨੂੰ ਪੂਜਨਾ ਹੈ। ਇਸ ਲਈ ਖਾਲਸੇ ਦੀ ਸੇਵਾ[4] ਮੁਖ ਸੇਵਾ ਹੈ, ਇਹ ਸੇਵਾ ਤਿੰਨਾਂ ਕਿਸਮਾਂ ਦੀ ਹੈ। ਰੂਹਾਨੀ, ਜ਼ਿਹਨੀ, ਅਤੇ ਸਰੀਰਕ। ਰੂਹਾਨੀ ਸੇਵਾ


  1. ਜੋ ਕੋਈ ਸਿਖ ਖਾਲਸੇ ਕੇ ਹੋਣਗੇ,
    ਜੋ ਆਪਸ ਮਹਿ ਪਿਆਰ ਕਰਨ ਨੇਕ ਬਦ ਨੂੰ ਅਕਠੇ ਹੋਏ ਜਾਣ ਔਰ।
    ਜੋ ਇਕ ਸਿਖ ਉਪ ਆਏ ਬਨੇ ਤਾਂ ਸਭ ਅਕਠੇ,
    ਜੀਓ ਦੇਣ ਨੂੰ ਤਿਆਰ ਹੋਣ ਉਨ੍ਹਾਂ ਸਿਖਾਂ ਨੂੰ ਸਿਖੀ ਦਾ ਫਲ ਹੋਵੇ।

    (ਪ੍ਰੇਮ ਸੁਮਾਰਗ)

  2. ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫ਼ਤਹਿ ਬੁਲਾਵੇ।
    ਤਥਾ:- ਗੁਰੂ ਕੀ ਫ਼ਤਿਹ ਮਿਲਨੇ ਵਕਤ ਬੁਲਾਵੇ।

    (ਭਾਈ ਚੌਪਾ ਸਿੰਘ ਜੀ)

  3. ਸਿਖਾਂ ਦਾ ਮੁਆਮਲਾ ਸਿਖਾਂ ਵਿਚ ਨਿਬੇੜੇ ਜੋ,
    ਬਿਨਾ ਕਹੇ ਹਾਕਮ ਦੇ ਜਾਵੇ ਸੋ ਤਨਖਾਹੀਆ।

    (ਭਾਈ ਚੌਪਾ ਸਿੰਘ)

  4. ਗੁਰੂ ਸਵਰੂਪ ਖਾਲਸਾ ਹੋਈਏ ਜਾਂ ਕੀ ਟਹਲ ਪਰਮ ਸੁਖ ਲਹੀਏ।

    (ਭਾਈ ਦੇਸਾ ਸਿੰਘ ਜੀ)

114