ਪੰਨਾ:ਪੂਰਨ ਮਨੁੱਖ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਲਸੇ ਦੀ ਭੇਂਟ ਕਰੇ।

ਮਿਲਾਪ

ਗੁਰੂ ਖਾਲਸਾ ਪੰਥ ਵਿਚ ਸਿੰਘ ਸਭ ਭਰਾ ਭਰਾ ਹਨ। ਜਿਸ ਕਰਕੇ

ਰਹਿਤਵਾਨ ਸਿੰਘ ਨੇ ਹਰ ਦੂਸਰੇ ਸਿੰਘ ਨੂੰ ਬਰਾਬਰ ਦਾ ਭਰਾ [1] ਕਰ ਸਮਝਨਾ ਹੈ ਇਸ ਸਚੀ [2] ਬਰਾਦਰੀ ਨੂੰ ਨਿਬਾਹਨ ਸਮੇਂ ਇਹ ਜ਼ਰੂਰੀ ਹੈ ਕਿ ਰਹਿਤਵਾਨ ਸਿੰਘ ਆਪਣੇ ਦੂਜੇ ਸਿੰਘ ਭਰਾਵਾਂ ਨਾਲ ਪਿਆਰ ਦੀ ਵਰਤੋਂ ਕਰੇ। ਉਨ੍ਹਾਂ ਨਾਲ ਦੁਖ ਸੁਖ ਦਾ ਭਿਆਲ ਹੋਵੇ, ਤੇ ਕਿਸੇ ਦੂਸਰੇ ਸਿੰਘ ਦੀ


  1. ਸਿੰਘ ਕੋ ਬਰਾਬਰ ਕਾ ਭਾਈ ਸਮਝੇਂ।

    (ਰਹਿਤਨਾਮਾ ਭਾ:ਦਯਾ ਸਿੰਘ)

  2. ਨਹੀਂ ਦਦ ਸਾਰ ਪਿਤਾ ਪਿਤਾਮਾ ਪਰ ਪਿਤਾਮਾ,
      ਸਜਨ ਕੁਟੰਬ ਸੁਤ ਬਾਵ ਨ ਭਰਾਤਾ ਹੈ।
    ਨਹੀਂ ਨਨ ਸਾਰ ਮਾਤਾ ਪਰਮਾਤਾ ਬਿਰਧ ਮਾਤਾ,
      ਮਾਮੂ ਮਾਮੀ ਮਾਸੀ ਮੋਸਾ ਬਿਰਧ ਬਖਿਆਤਾ ਹੈ।
    ਨਹੀਂ ਸੁਸਰਾਨ ਸਾਸ, ਸੁਸਰਾ ਔ ਸਾਰੋ ਸਾਰੀ,
      ਨਹੀਂ ਬਿਰਤੀਸਰ ਔ ਜਾਚਕ ਨ ਦਾਤਾ ਹੈ।
    ਅਸ਼ਨ, ਬਸਨ, ਧਨ ਧਾਨ ਕਾਹੂ ਮਹਿ ਨ ਦੇਖਿਓ,
      ਜੈਸੇ ਗੁਰਸਿਖ ਸਾਧ ਸੰਗਤ ਕੇ ਨਾਤਾ ਹੈ।

113