ਪੰਨਾ:ਪੂਰਨ ਮਨੁੱਖ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰੇ, ਤਨਖਾਹ ਲਗਵਾਵੇ, ਤੇ ਪੂਰੀ ਕਰ ਖਾਲਸੇ ਕੋਲੋਂ ਕਮਜ਼ੋਰੀਆਂ[1] ਬਖਸ਼ਵਾ ਲਵੇ। ਅਜੇਹਾ ਕਰਨ ਨਾਲ ਆਈ ਹੋਈ ਕਮਜ਼ੋਰੀ ਦੂਰ ਹੋਵੇਗੀ, ਕਿਉਂ ਜੋ ਕਮਜ਼ੋਰੀ ਚੋਰ ਹੈ। ਚੋਰ ਅੰਧੇਰੇ ਵਿਚ ਹੀ ਲਗ ਸਕਦਾ ਹੈ। ਅੰਧੇਰਾ ਈਮਾਨ ਦੀ ਕਮੀ ਤੋਂ ਪੈਦਾ ਹੁੰਦਾ ਹੈ। ਜਦ ਰਹਿਤਵਾਨ ਸਿੰਘ ਦੇ ਅੰਤਰ ਆਤਮੇ ਗੁਰੂ ਪੰਥ ਉਤੇ ਰਖੇ ਹੋਏ ਈਮਾਨ ਦਾ ਦੀਪਕ ਜੋ ਨਿਮਾ ਹੋ ਗਿਆ ਸੀ, ਫਿਰ ਜਗ ਉਠੇਗਾ ਤਾਂ ਕਮਜ਼ੋਰੀਆਂ ਆਪਣੇ ਆਪ ਹੀ ਦੂਰ ਹੋ ਜਾਣਗੀਆਂ ਜੇ ਰਹਿਤਵਾਨ ਸਿੰਘ ਦੀ ਇਸ ਵਰਤੋਂ ਦੇ ਮੁਤਅੱਲਕ ਪੰਥ ਨੂੰ ਵੀ ਸਫਾਰਸ਼ ਕੀਤੀ ਗਈ ਹੈ ਕਿ ਉਹ ਵੀ ਭੁੱਲ ਬਖਸ਼ਾਨ ਆਏ ਸਿੰਘ ਨੂੰ ਜੀਵਨ ਅਖਾੜੇ ਵਿਚ ਘੁਲ ਰਹੇ ਪਹਿਲਵਾਨ ਸਮਝ ਉਸ ਦੀਆਂ ਕਮਜ਼ੋਰੀਆਂ ਨੂੰ ਸੁਭਾਵਕ ਹੋ ਜਾਣ ਵਾਲੀ ਸ਼ੈ ਜਾਣ, ਬਖਸ਼ਣ ਸਮੇਂ[2] ਉਦਾਰਤ ਤੋਂ ਕੰਮ ਲਵੇ।

ਭੇਂਟ

ਰਹਿਤਵਾਨ ਸਿੰਘ ਨੇ ਪੰਥ ਦੀ ਆਗਿਆ ਦਾ ਪੂਰਨ ਪਾਲਨ ਕਰਨਾ ਹੈ, ਕਿਉਂ ਜੋ ਉਹ ਆਪਣਾ ਜੀਵਨ ਹੀ ਅੰਮ੍ਰਿਤ ਛਕਨ ਸਮੇ ਪੰਥ ਸਪੁਰਦ ਕਰ ਚੁਕਾ ਸੀ, ਹੁਣ ਉਹ ਜਿੰਨਾ ਚਿਰ ਜੀਉਂਦਾ ਹੈ, ਉਸ ਦਾ ਜੀਵਨ ਪੰਥਕ ਅਮਾਨਤ ਹੈ। ਪੰਥ ਜਦੋਂ ਚਾਹੇ ਉਸ ਪਾਸੋਂ ਮੰਗ ਲਵੇ। ਇਸ ਜੀਵਨ ਵਿਚ ਸਿੰਘ ਨੇ ਕਿਰਤ ਕਰਨੀ ਹੈ ਕਿਰਤ ਤੋਂ ਧਨ ਆਉਣਾ ਹੈ। ਇਸ ਧਨ ਦੀ ਤਕਸੀਮ ਸਿੰਘ ਰਹਿਤ ਵਿਚ ਇਸ ਤਰ੍ਹਾਂ ਕੀਤੀ ਗਈ ਹੈ ਕਿ ਰਹਿਤਵਾਨ ਸਿੰਘ ਕਮਾਏ ਹੋਏ ਧਨ ਦੇ ਨੌ ਹਿਸੇ ਆਪਣੀ ਤੇ ਆਪਣੇ ਪ੍ਰਵਾਰ ਦੀ ਪਾਲਨਾ ਹਿਤ ਰਖੇ[3] ਦਸਵੰਧ ਗੁਰੂ


  1. ਸਿਖ ਸੇ ਕੁਰਹਤ ਹੋ ਜਾਏ, ਸਭ ਕੇ ਆਗੇ ਹਥ ਜੋੜ ਖੜਾ ਹੋਵੇ ਤਨਖਾਹ ਲਗਵਾ ਕਰ ਬਖਸ਼ਾਵੇ।

    (ਰਹਿਤਨਾਮਾ ਭਾਈ ਚੌਪਾਾ ਸਿੰਘ)

  2. ਸਿਖ ਨੂੰ ਬਕਸ਼ਨੇ ਵਕਤ ਅੜੀ ਨਹੀਂ ਕਰਨੀ।

    (ਭਾਈ ਚੌਪਾ ਸਿੰਘ)

  3. ਦਸ ਨਖ ਕਰ ਜੋ ਕਾਰ ਕਮਾਵੈ। ਤਾਕਰ ਜੋ ਧਨੁ ਘਰ ਮਹਿ ਆਵਹੁ। ਤਿਸ ਤੇ ਗੁਰ ਦਸਵੰਧ ਜੋ ਦੇਹੀ ਸਿੰਘ ਸੋ ਯਸ ਜਗ ਮਹਿ ਬਹੁ ਲੇਹੀ।

    (ਭਾਈ ਦੇਸਾ ਸਿੰਘ ਜੀ)

    ਤਥਾ:- ਧਰਮ ਕਿਰਤ ਦੇ ਨਫੇ ਵਿਚੋਂ ਗੁਰੂ ਅਰਥ ਦਸਵੰਧ ਦੇਵੇ।

    (ਭਾਈ ਚੌਪਾ ਸਿੰਘ)

    ਤਥਾ:- ਦਸ ਵਸਤੂ ਲੈ ਪਾਛੈ ਪਾਵੈ।
           ਏਕ ਬਸਤ੍ਰ ਕਾਰਨਿ ਬਿਖੋਟ ਗਵਾਵੈ।
           ਏਕ ਭੀ ਨ ਦੇਇ ਦਸ ਭੀ ਹਿਰ ਲੇਇ।
           ਤਉ ਮੂੜਾ ਕਹੁ ਕਹਾਂ ਕਰੇਇ

    (ਸੁਖਮਨੀ ਮ:੫)

112