ਪੰਨਾ:ਪੂਰਨ ਮਨੁੱਖ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਨ ਅਕਾਲ ਪੁਰਖ ਆਪਣੀ ਸੱਤਾ ਦੀ ਸਹਾਇਤਾ ਨਾਲ ਮੇਰੇ ਕਾਰਜ ਵਿਚ ਫ਼ਤਿਹ ਬਖਸ਼ਨਗੇ। ਪਰ ਪੁਰਾਤਨ ਵਾਂਗ ਉਸ ਦਾ ਅਕਾਲ ਪੁਰਖ ਕਿਤੇ ਪਰੇ ਨਹੀਂ ਰਹਿੰਦਾ ਉਹ ਸਰਬ ਵਿਆਪੀ ਹੈ ਤੇ ਉਸ ਦੀ ਪੂਰਨ ਸਤਾ ਦਸਾਂ ਗੁਰਾਂ ਵਿਚ ਪ੍ਰਕਾਸ਼ਦੀ ਹੋਈ ਪੰਥ ਵਿਚ ਪ੍ਰਗਟ ਦਿਸ ਆਉਂਦੀ ਹੈ। ਇਸੇ ਕਰਕੇ ਹੀ ਉਹ ਅਰਦਾਸ ਕਰਨ ਤੋਂ ਪਹਿਲਾਂ, ਪੰਜ [1] ਪਿਆਰਿਆਂ, ਸ਼ਹੀਦਾਂ, ਸਿਦਕਵਾਨਾਂ ਤੇ ਨਾਮਧਾਰੀਆਂ ਦਾ ਧਿਆਨ ਧਰਦਾ ਹੈ। ਇਹ ਅਰਦਾਸ ਦੀ ਮਰਯਾਦਾ ਸਿੰਘ ਨੂੰ ਰੋਜ਼ ਦ੍ਰਿੜ ਕਾਰਉਂਦੀ ਹੈ ਕਿ ਅਕਾਲ ਪੁਰਖ ਗੁਰੂ ਖਾਲਸ[2] ਬਾਨੀ ਪ੍ਰਗਟ ਹੈ। ਉਹ ਇਸ ਈਮਾਨ ਨੂੰ ਰੋਜ਼ ਦੋਹਰਾਂਦੀ ਹੈ। ਗੁਰੂ ਖਾਲਸਾ ਦੀ ਆਗਿਆ ਵਿਚ ਚਲਨਾ ਸਿੰਘ ਦੀ ਮੁਖ ਪੰਥਕ ਰਹਿਤ ਹੈ।

ਭੁੱਲ ਬਖਸ਼ਾਨੀ

ਸਿੰਘ ਨੇ ਇਕ ਖਾਸ ਕਿਸਮ ਦਾ ਉਚੇਚਾ ਜੀਵਨ ਨਸ਼ਰ ਕਰਨਾ ਹੈ, ਜਿਸ ਲਈ ਉਸ ਨੂੰ ਕਦਮ ਕਦਮ ਤੇ ਰੁਕਾਵਟਾਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ ਉਸ ਦਾ ਸ਼ਾਹ ਸਵਾਰਾਂ ਵਾਲਾ ਜੀਵਨ ਹੈ ਜਿਸ ਵਿਚ ਠੋਕਰਾਂ ਲਗ ਜਾਣੀਆਂ ਕੋਈ ਬੜੀ ਗਲ ਨਹੀਂ। ਘੋਲ ਵਿਚ ਤਕੜੇ ਤੋਂ ਤਕੜੇ ਪਹਿਲਵਾਨ ਨੂੰ ਵੀ ਮੁਕਾਬਲੇ ਦਾ ਜੁਆਨ ਕਦੀ ਨ ਕਦੀ ਪਿਛਾਂ ਧਕ ਹੀ ਲੈ ਜਾਂਦਾ ਹੈ। ਜੀਵਨ ਵੀ ਇਕ ਛਿੰਜ ਹੈ ਜਿਸ ਵਿਚ ਰਹਿਤਵਾਨ ਸਿੰਘ ਨੇ ਕੁਸ਼ਤੀ ਲੜਨੀ ਹੈ। ਇਸ ਘੋਲ ਵਿਚ ਕਦੇ ਕਦੇ ਡਿਗ ਪੈਣਾ ਕੋਈ ਵਡੀ ਗਲ ਨਹੀਂ। ਇਸ ਕਰਕੇ ਰਹਿਤਵਾਨ ਸਿੰਘ ਨੂੰ ਸਮਝਾਇਆ ਗਿਆ ਹੈ ਕਿ ਉਹ ਇਹੋ ਜਿਹੇ ਸਮੇਂ ਘਬਰਾ ਕੇ ਸ਼ਿਕਸਤ ਨ ਖਾ ਜਾਏ ਸਗੋਂ ਆਪਣੀਆਂ ਭੁਲਾਂ ਦਾ ਗੁਰੂ ਖਾਲਸੇ ਦੇ ਸਾਹਮਣੇ ਸੰਗਤ ਵਿਚ ਖੜਾ ਹੋ ਕੇ ਇਕਰਾਰ


  1. ਵਾਤ ਵਜੱਨਿਟੰਮਕ ਭੇਰੀਆ, ਮਲ ਲਥੇ ਲੈਂਦੇ ਫੇਰੀਆ।
    ਨਿਹੱਤੇ ਪੰਜਿ ਜੁਆਨ, ਮੈ ਗੁਰਥਾਪੀ ਦਿਤੀ ਕੰਦਿ ਜੀਉਂ।
  2. ਜਹਾਂ ਜਹਾਂ ਗੁਰੂ ਖਾਲਸਾ, ਤਹਾਂ ਤਹਾਂ ਰਛਯਾ ਰਿਐਤ।
    ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ।

    (ਅਰਦਾਸ)

111