ਪੰਨਾ:ਪੂਰਨ ਮਨੁੱਖ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰਾਂ ਦੀ ਇਸ ਆਗਿਆ ਅਨੁਸਾਰ ਰਹਿਤਵਾਨ ਸਿੰਘ ਨੇ ਜੋਤ ਰੂਪ ਗੁਰਸ਼ਬਦ, ਤੋਂ ਆਤਮ ਚਾਨਣ ਲੈਣਾ ਹੈ ਤੇ ਜੀਵਨ ਮਰਯਾਦਾ ਗੁਰੂ ਖਾਲਸੇ ਦੀ ਆਗਿਆ ਵਿਚ ਨਿਬਾਹਨੀ ਹੈ। ਇਸ ਕਰਕੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਨੂੰ ਇਸ਼ਟ ਮੰਨ ਸੀਸ ਝੁਕਾਨਾ ਹੈ, ਉਥੇ ਹੀ ਗੁਰੂ ਖਾਲਸਾ ਦੀ ਆਗਿਆ ਨੂੰ ਵੀ ਸਦਾ ਸਿਰ ਤੇ ਰਖਨਾ ਹੈ ਕਿਉਂਕਿ ਖਾਲਸਾ, ਗੁਰੂ ਰੂਪ ਹੈ ਤੇ ਗੁਰੂ ਅਕਾਲ ਰੂਪ। ਇਉਂ ਸਮਝੋ ਕਿ ਸਿੰਘ ਪੰਥ ਵਿਚ, ਪੰਥ ਗੁਰੂ ਵਿਚ ਤੇ ਗੁਰੂ ਸ੍ਰੀ ਅਕਾਲ ਪੁਰਖ ਵਿਚ ਇੱਕ ਮਿੱਕ ਹੋ ਰਿਹਾ। ਜੋਤੀ ਜੋਤ ਰਲਨ ਕਰਕੇ ਸਿੰਘ ਦੇ ਆਲੇ ਦੁਆਲੇ ਅਕਾਲ ਪੁਰਖ ਦਾ ਪ੍ਰਕਾਸ਼, ਗੁਰੂ ਖਾਲਸੇ ਵਿਚੋਂ ਹੀ ਦਿੱਸ ਆਉਂਦਾ ਹੈ। ਇਸੇ ਹੀ ਨਿਸਚੇ ਨੂੰ ਸਿੰਘ ਰੋਜ਼ ਅਰਦਾਸੇ ਵਿਚ ਦੁਹਰਾਉਂਦਾ ਹੈ। ਅਰਦਾਸ ਕਰਨ ਸਮੇਂ ਸਿੰਘ ਨੂੰ ਅਰੂਪ ਅਕਾਲ ਪੁਰਖ ਸਤਗੁਰਾਂ ਦੀ ਰਾਹੀਂ ਗੁਰੂ ਖਾਲਸੇ ਵਿਚ, ਰੂਪਵਾਨ ਹੋਇਆ ਦਿਸ ਆਉਂਦਾ ਹੈ। ਉਹ ਆਪਣੇ ਕਾਰਜ ਵਿਚ ਫ਼ਤਿਹ

ਅਕਾਲ ਪੁਰਖ ਪਾਸੋਂ ਮੰਗਦਾ ਹੈ। ਉਸ ਨੂੰ ਨਿਸਚਾ ਹੈ ਕਿ ਸਰਬ ਸ਼ਕਤੀ


110