ਪੰਨਾ:ਪੂਰਨ ਮਨੁੱਖ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਰਾਣਾ ਮਨੁੱਖ

ਸੰਸਾਰ ਦੇ ਸਿਆਣਿਆ ਦਾ ਭਾਵੇਂ ਹੋਰ ਹਰ ਗੱਲ ਤੇ ਮਤ-ਭੇਦ ਹੋਵੇ ਪਰ ਇਸ ਗੱਲ ਤੇ ਸਾਰੇ ਸਹਿਮਤ ਹਨ ਕਿ ਕਿਸਮਤ ਜਗਤ ਵਿਚ ਮਨੁੱਖ ਸਭ ਤੋਂ ਉਚੇਰਾ ਹੈ। ਭਾਵੇਂ ਇਸ ਦੀ ਉਚਾਈ ਦੇ ਕਾਰਨ ਕੋਈ ਕਿਸੇ ਤਰ੍ਹਾਂ ਭੀ ਕਿਉਂ ਨਾ ਬਿਆਨ ਕਰਦਾ ਹੋਵੇ ਪਰ ਸਭ ਦੇ ਰਾਗਾਂ ਦੀ ਤਾਰ ਇਥੇ ਹੀ ਟੁੱਟਦੀ ਹੈ ਕਿ ਕੀ ਪ੍ਰਕਿਰਤਕ ਮੰਡਲ ਤੇ ਕੀ ਜੀਵ ਸ਼ਰੇਣੀ, ਸਭ ਵਿਚ ਮਨੁੱਖ ਹੀ ਪ੍ਰਧਾਨ ਹੈ। ਜੇ ਗਹੁ ਕਰਕੇ ਤੱਕੀਏ ਤਾਂ ਇਹ ਗੱਲ ਹੈ ਵੀ ਠੀਕ, ਕੋਈ ਬੜੀ ਗੁੰਝਲ ਦਾਰ ਨਹੀਂ। ਇਹ ਪ੍ਰਮੁੱਖ ਹੈ ਕਿ ਪ੍ਰਕਿਰਤੀ ਦੇ ਹਰ ਇਕ ਅੰਗ ਤੋਂ ਮਨੁਖ ਆਪਣੀ ਮਨ ਮਰਜ਼ੀ ਦੇ ਲਾਭ ਉਠਾਂਦਾ ਹੈ ਤੇ ਪਸ਼ੂਆਂ ਤੇ ਹਕੂਮਤ ਕਰਦਾ ਹੈ। ਜਾਨਦਾਰ ਸ਼ਰੇਣੀ ਦਾ ਬੜਾ ਜਾਨਵਰ ਹਾਥੀ ਮਨੁਖ ਦੇ ਅੰਕਸ਼ ਹੇਠਾਂ ਸੁਆਰੀ ਦਿੰਦਾ ਹੈ। ਮਿਰਗ ਰਾਜਾ ਦੀਆਂ ਖੱਲਾਂ ਤੇ ਸੰਨਿਆਸੀ ਮਨੁੱਖ ਬੈਠ ਤਪ ਕਰਦੇ ਹਨ। ਪ੍ਰਕਿਰਤੀ ਦੀਆਂ ਬੜੀਆਂ ਅਜੋੜ ਸ਼ਕਤੀਆਂ ਪਾਣੀ ਤੇ ਅੱਗ ਨੂੰ ਇਕ ਥਾਂ ਜੋੜ ਉਨ੍ਹਾਂ ਦਾ ਸਟੀਮ ਬਣਾ ਮਨੁੱਖ ਦੀ ਆਪਣੀ ਸੇਵਾ ਵਿਚ ਜੋੜ ਲੈਂਦਾ ਹੈ। ਗਲ ਕੀ, ਏਸ ਧਰਤੀ ਤੇ ਮਨੁੱਖ ਦੀ ਚੌਧਰ ਹੈ ਤੇ ਹੋਰ ਜੋਨੀਆਂ ਉਸ ਦੀਆਂ ਪਨਿ― ਹਾਰੀਆਂ ਹਨ।[1]। ਇਸ ਲਈ ਜੇ ਮਨੁੱਖ ਹੀ ਬਦਲੇ ਤਾਂ ਸਮਾਂ ਬਦਲਦਾ ਹੈ। ਜੇ ਮਨੁਖ ਵਿਚ ਹੀ ਪਲਟਾ ਆਵੇ ਤਾਂ ਹੀ ਜੁਗ ਪਲਟਦਾ ਹੈ; ਜਾਂ ਇਉਂ


  1. ਇਸ ਧਰਤੀ ਮਹਿ ਤੇਰੀ ਸਿਕਦਾਰੀ। ਅਵਰ ਜੋਨ ਤੇਰੀ ਪਨਹਾਰੀ।

11