ਪੰਨਾ:ਪੂਰਨ ਮਨੁੱਖ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿਤ ਹੀ ਸਤਿਗੁਰਾਂ ਨੇ ਦਸ ਜਾਮੇ ਧਾਰਨ ਕੀਤੇ ਹਨ। ਜਦ ਮਨੁਖ ਵਿਚ ਜੋਤ[1] ਜਗ ਪਈ ਤੇ ਮਰਯਾਦਾ ਨਾਲ ਮਨ, ਮੰਨ ਗਿਆ, ਤਾਂ ਸਤਿਗੁਰਾਂ ਨੇ

ਵਧੇਰੇ ਕਾਇਆਂ ਪਲਟਨ ਦੀ ਲੋੜ ਨ ਸਮਝੀ। ਜਾਮੇ ਦਸੇ ਹੀ ਰਹੇ, ਤੇ ਜੋਤ[2] ਗੁਰੂ ਗ੍ਰੰਥ ਅਤੇ ਜੁਗਤ[3] ਗੁਰੂ ਪੰਥ ਰੂਪ ਵਿਚ ਧਰੀ। ਰਹਿਤਵਾਨ ਸਿੰਘ ਨੇ ਪੰਥ ਖਾਲਸਾ ਨੂੰ ਗੁਰੂ ਰੂਪ ਕਰ ਮੰਨਣਾ ਹੈ। ਖਾਲਸੇ ਦੀ ਆਗਿਆ, ਗੁਰੂ ਆਗਿਆ ਹੈ। ਖਾਲਸਾ ਹੀ ਇਸ ਜਗਤ ਵਿਚ ਸਿੰਘ ਦਾ ਇਸ਼ਟ ਹੈ ਖਾਲਸਾ ਹੀ ਪੂਰਾ ਸਤਿਗੁਰੂ ਹੈ। ਇਸ ਗਲ ਤੇ ਸਤਿਗੁਰਾਂ ਇਤਨਾ ਜੋਰ ਦਿਤਾ, ਫੁਰਮਾਇਆ, ਕਿ ਮੈਂ ਖਾਲਸੇ ਦੀ ਗੁਰਿਆਈ ਦੀ ਗਵਾਹੀ ਪਾਰਬ੍ਰਹਮ ਤੋਂ [4]ਗੁਰੂ ਨਾਨਕ ਨੂੰ ਸਾਖੀ ਰਖ ਕੇ ਦੇਂਦਾ ਹਾਂ। ਸਤਿ-


  1. ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲੱਟੀਐ॥
  2. ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖਿ ਗੁਰੂ ਨਿਸਤਾਰੇ॥ ਤਥਾ:- ਅਕਾਲ ਪੁਰਖ ਕੇ ਬਚਨ ਸਿਓ ਪ੍ਰਗਟ ਚਲਾਇਓ ਪੰਥ ਸਭ ਸਿਖਨ ਕੋ ਬਚਨ ਹੈ ਗੁਰੂ ਮਾਨਿਓ ਗ੍ਰੰਥ

    (ਰਹਿਤਨਾਮਾ ਭਾ:ਪ੍ਰਲਾਦ ਸਿੰਘ)

  3. ਦਯਾ ਸਿੰਘ ਔਰ ਧਰਮ ਸਿੰਘ ਜੀ, ਮਾਨ ਸਿੰਘ ਤੀਜੋ ਬਰਬੀਰ।
    ਸੰਗਤ ਸਿੰਘ, ਸੰਤ ਸਿੰਘ ਪੰਚਮ, ਤਿੰਨੇ ਬਨਾਇਓ ਕੇਕਰ ਧੀਰ।
    ਗੁਰਤਾ ਅਰਪਨ ਲਗੇ ਖਾਲਸੇ ਪੰਚ ਸਿੰਘ ਤਹਿ ਮੋਹੇ ਸਰੀਰ।
    ਪੰਚੋ ਮਹਿ ਨਿਤ ਵਰਤਨ ਮੈਂ ਹਓ ਪੰਚ ਮਿਲਹਿ ਸੋ ਪੀਰਨ ਪੀਰ।
    ਗੁਰ ਘਰ ਕੀ ਮਰਯਾਦਾ ਪੰਚੋਂ ਪੰਚੋਂ ਪਾਹੁਲ ਪੂਰਬ ਪੀਨ।
    ਲਖੋ ਪੰਚ ਕੀ ਬਡ ਬਡਿਆਈ ਪੰਚ ਕਰਹਿ ਸੋ ਨਿਫਲ ਨ ਚੀਨ
    ਭੋਜਨ ਫਾਦਕ ਪੰਚਨ ਅਰਪਹਿ ਅਰਜ ਕਰਹਿ ਤਿਨ ਵਾਂਛਤ ਲੀਨ।
    ਇਸ ਪਾਂਚਨ ਕੀ ਮਹਮਾਂ ਕਰਕੇ ਤੀਨ ਪ੍ਰਕਰਮਾਂ ਫਿਰ ਕਰਬੀਨ।
    ਅਰਪੇ ਸ਼ਸਤਰ ਜਿਗ੍ਹਾ ਔਰ ਕਲਗੀ, ਨਿਜਕਰ ਤੇ ਸਿਰ ਬੰਧਨ ਕੀਨ।
    ਸ਼ਸਤਰ ਗਾਤਰੇ ਤਥ ਪਹਰਾਏ ਕਰ ਕਸਾਏ ਕਰ ਬਿਲਮ ਥਹੀਨ
    ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਫਤਹ ਵਾਹਿਗੁਰੂ ਜੀ ਕੀ ਚੀਨ।

    (ਗੁਰਪ੍ਰਤਾਪ ਸੂਰਜ ਰੁਤ ਛੇਵੀਂ ਅਧਿਆਇ ੪੧)

    ਤਥਾ:- ਪੰਥ ਨੂੰ ਗੁਰ-ਗੱਦੀ ਚਮਕੌਰ ਤੋਂ ਵਿਦਾ ਹੋਣ ਲਗੇ ਦੇ ਆਏ ਸਨ।

    (ਭਾ: ਵੀਰ ਸਿੰਘ)

  4. ਖਾਲਸਾ ਮੇਰੋ ਇਸ਼ਟ ਸੁਹਿਰਦ ਖਾਲਸਾ ਮੇਰੋ ਕਹੀਅਤ ਬਿਰਧ।
    ਖਾਲਸਾ ਮੇਰੋ ਪਛ ਅਰ ਪਾਤੀ ਖਾਲਸਾ ਮੇਰੋ ਸੁਖ ਅਹਲਾਦਾ।
    ਖਾਲਸਾ ਮੇਰੋ ਮਿਤ੍ਰ ਸਖਾਈ ਖਾਲਸਾ, ਮਿਤ੍ਰ ਪਿਤਾ ਸੁਖਦਾਈ।
    ਖਾਲਸਾ ਮੇਰੀ ਸੋਭਾ ਸੀਲਾ ਖਾਲਸਾ ਬੰਧ ਸੁਖ ਸਦ ਡੀਲਾ |
    ਖਾਲਸਾ ਮੇਰੀ ਜ਼ਾਤ ਅਰ ਪਤ ਖਾਲਸਾ ਸੋ ਮੋਕਓ ਉਤਪਤ।
    ਖਾਲਸਾ ਮੇਰੋ ਭਵਨ ਭੰਡਾਰਾ ਖਾਲਸੇ ਕਰ ਮੇਰੋ ਸਤਕਾਰਾ।
    ਖਾਲਸਾ ਮੇਰੋ ਸੂਜਨ ਪ੍ਰਵਾਰਾ ਖਾਲਸਾ ਮੇਰੋ ਕਰਤ ਉਦਾਰਾ।
    ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ।
    ਮਾਨ ਮਹਿਤ ਮੇਰੀ ਖਾਲਸਾ ਸਹੀ ਖਾਲਸਾ ਮੇਰੋ ਸੁਆਰਥ ਸਹੀ।
    ਖਾਲਸਾ ਮੇਰੋ ਕਹੇ ਨਿਰਬਾਹ ਖਾਲਸਾ ਮੇਰੋ ਦੇਹ ਅਰ ਸਾਰ।
    ਖਾਲਸਾ ਮੇਰੋ ਧਰਮ, ਅਰ ਕਰਮ ਖਾਲਸਾ ਮੇਰੋ ਭੇਦ ਨਿਜ ਪਰਮ
    ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸਜਨ ਸੂਰਾ।
    ਉਪਮਾ ਖਾਲਸੇ ਜਾਤ ਨ ਕਹੀ ਜੇਹਵਾ ਟੇਕ ਪਾਰ ਨਹਿ ਲਹੀ।
    ਸੇਸ ਰਸਨ ਸਾਹਿਦ ਸੀ ਬੂਧਾ ਤਾਦਿਪਨ ਉਪਮਾ ਪਰਨਤ ਸੁਧਾ।
    ਯਾ ਮਹਿ ਰੰਚ ਨ ਮਿਥਿਆ ਭਾਖੀ ਪਾਰਬ੍ਰਹਮ ਗੁਰੂ ਨਾਨਕ ਸਾਖੀ।
    ਰੋਮ ਰੋਮ ਜੇ ਰਸਨਾ ਪਾਓ ਤਦਿਪ ਖਾਲਸੇ ਜਸ ਤਹਿ ਗਾਉ॥
    ਹਓ ਖਾਲਸੇ ਕਾ ਖਾਲਸਾ ਮੇਰੋ। ਓਤ ਪੋਤ ਸਾਗਰ ਬੰਦਰੋਂ।

    (ਸਰਬਲੋਹ)

109