ਪੰਨਾ:ਪੂਰਨ ਮਨੁੱਖ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਅਮਾਨਤ ਸਿਖ ਲਈ ਫਿਰਦਾ ਹੈ, ਉਸੇ ਤਰ੍ਹਾਂ ਹੀ ਉਹਨਾਂ ਪ੍ਰਾਣ ਤੋਂ ਕਮਾਇਆ ਹੋਇਆ ਧਨ ਭੀ ਪੰਥ ਦਾ ਹੀ ਹੈ। ਗੱਲ ਕੀ [1] ਤਨ, ਮਨ, ਧਨ, ਗੁਰੂ ਦੇ ਸਪੁਰਦ ਕਰ[2] ਬਿਲਾ-ਉਜਰ ਸੇਵਾ ਕਰਨੀ ਹੀ ਜੀਵਨ ਦਾ ਮਨੋਰਥ ਹੈ। ਗੁਰੂ ਖਾਲਸਾ ਰੂਪ ਹੈ ਜਿਸ ਕਰਕੇ [3] ਰਹਿਤਵਾਨ ਸਿੰਘ ਦਾ ਤਨ, ਮਨ, ਧਨ, ਪੰਥ ਦੀ ਮਲਕੀਅਤ ਹੈ। ਇਸ ਭਾਰੀ ਪ੍ਰਤਗਿਆ ਨੂੰ ਨਿਬਾਹਣ ਹਿਤ ਹੀ ਰਹਿਤਵਾਨ ਸਿੰਘ ਨੂੰ ਸ਼ਖਸ਼ੀ ਰਹਿਤ ਦੇ ਬਾਅਦ ਪੰਥਕ ਰਹਿਤ ਸਮਝਾਈ ਗਈ ਹੈ। ਜਿਸ ਤਰ੍ਹਾਂ ਸ਼ਖਸ਼ੀ ਰਹਿਤ ਵਿਚ ਰਹਿ ਕੇ ਉਸਨੇ ਆਪਣੀ ਸ਼ਖਸੀਅਤ ਨੂੰ ਮੁਕੰਮਲ ਕਰਨਾ ਹੈ, ਓਦਾਂ ਹੀ ਪੰਥਕ ਰਹਿਤ ਵਿਚ ਰਹਿ ਕੇ ਉਸ ਨੇ ਆਪਣੇ ਆਪ ਨੂੰ ਪੰਥ ਵਿਚ ਇੱਕ-ਮਿਕ ਕਰਨਾ ਹੈ। ਇਸ ਰਹਿਤ ਦੇ ਸ਼ਖਸੀ ਰਹਿਤ ਵਾਂਗਰ ਹੀ ਕਈ ਹਿੱਸੇ ਹਨ:—

ਆਗਿਆ ਪਾਲਨ

ਰਹਿਤਵਾਨ ਸਿੰਘ ਨੂੰ ਪੰਥਕ ਆਗਿਆ ਦਾ ਪਾਲਨ ਕਰਨ ਸਮੇਂ ਇਹ ਨਿਸਚਾ ਹੋਣਾ ਚਾਹੀਦਾ ਹੈ ਕਿ ਉਹ ਜਿਸ ਪੰਥ ਦੀ ਆਗਿਆ ਪਾਲ ਰਿਹਾ ਹੈ, ਉਹ ਗੁਰੂ ਰੂਪ ਹੈ। ਗੁਰਮਤ ਜੀਵਨ ਦੇ ਆਰੰਭ ਵਿਚ ਹੀ ਆਦਿ ਗੁਰੂ ਜੀ ਨੇ ਦੋ ਚੀਜ਼ਾਂ ਦੇ ਆਸਰੇ ਇਹ ਜੀਵਨ ਕਾਇਮ ਕੀਤਾ ਹੈ।[4] ਗੁਰਬਾਣੀ ਅਤੇ ਸੰਗਤ ਇਸ ਗੁਰਬਾਣ ਅਤੇ ਸੰਗਤ ਨੂੰ ਹੀ ਜੋਤ ਅਤੇ ਜੁਗਤ ਦਾ ਨਾਮ ਭੀ ਦਿਤਾ ਗਿਆ ਹੈ।[5] ਜੋਤ ਸਵਰੂਪ ਸ਼ਬਦ ਹੈ ਅਤੇ ਜੁਗਤੀ ਸ਼ਬਦ ਦਾ ਵਰਤਾਰਾ ਵਰਤਾ, ਜੀਵਨ ਨੂੰ ਸਫਲਤਾ ਤਕ ਪੁਚਾਉਣ ਦੀ ਮਰਯਾਦਾ ਦਾ ਨਾਮ ਹੈ। ਇਸ ਮਰਯਾਦਾ ਨੂੰ ਪੂਰਣ ਪ੍ਰਚਲਤ ਕਰਨ


  1. ਤਨੁ ਮਨੁ ਧਨੁ ਸਭੁ ਸਉਪ ਗੁਰ ਕਉ ਹੁਕਮਿ ਮੰਨਿਐ ਧਾਈਐ॥
  2. ਮੁਰਦਾ ਹੋਏ ਮੁਰੀਦ ਨਾ ਗਲੀ ਹੋਵਨਾ।
    ਸਬਰ, ਸਿਦਕ, ਸ਼ਹੀਦ, ਭਰਮ ਭਉ ਖੋਵਨਾ
  3. ਖਾਲਸਾ ਮੋਰੇ ਰੂਪ ਹੈ ਖਾਸ॥ ਖਾਲਸੇ ਮਾਹਿ ਹਉ ਕਰਉ ਨਿਵਾਸ॥

    (ਸਰਬਲੋਹ ਪ੍ਰਕਾਸ਼)

  4. ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ॥
  5. ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨ ਪਦਾਰਥ ਲਾਧਾ।
    ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਿਤ ਖਾਧਾ॥

108