ਪੰਨਾ:ਪੂਰਨ ਮਨੁੱਖ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਸ਼ਾਦ, ਤੇ ਦੂਜੀ ਮਹਾਂ ਪ੍ਰਸ਼ਾਦ (ਮਾਸ) ਕੜਾਹ ਪ੍ਰਸ਼ਾਦ [1] ਤਿਆਰ ਕਰਨ ਸਮੇਂ ਰਵਾ, ਘਿਓ, ਤੇ ਮਿਠਾ ਇਕੋ ਜਿਹਾ ਪਾਇਆ ਜਾਵੇ। ਜਗ੍ਹਾ ਸਾਫ ਸੁਥਰੀ ਤੇ ਬਰਤਨ ਮਾਂਜ ਧੋ ਕੇ ਸਾਫ ਕੀਤੇ ਹੋਏ ਹੋਣ। ਰਸੋਈਆ ਵੀ ਅਸ਼ਨਾਨ ਕਰਕੇ ਪਵਿਤ੍ਰ ਹੋਵੇ। ਇਸੇ ਤਰ੍ਹਾਂ ਹੀ ਮਹਾਂ ਪ੍ਰਸ਼ਾਦ [2]ਦੇ ਦੇ ਮੁਤਅੱਲਕ ਵੀ ਮਸ਼ਵਰਾ ਦਿੱਤਾ ਗਿਆ ਹੈ ਕਿ ਹੋ ਸਕੇ ਤਾਂ ਸ਼ਿਕਾਰ ਕੀਤਾ ਮਾਸ ਖਾਏ ਪਰ ਜੇ ਚਾਰੇ ਬੰਨੇ ਸ਼ਿਕਾਰ ਨ ਮਿਲ ਸਕੇ ਤਾਂ ਝਟਕਾ ਕੇ ਖਾਏ।

ਲਿਬਾਸ

ਸਧਾਰਨ ਕਿਰਿਆ ਤੇ ਖਾਣੇ ਦੇ ਬਾਅਦ ਸਰੀਰ ਰਖਸ਼ਾ ਹਿਤ ਲਿਬਾਸ ਦੀ ਲੋੜ ਹੈ। ਲਿਬਾਸ ਦੇ ਮੁਤਅੱਲਕ ਭੀ ਪੁਰਾਣੇ ਮਨੌਤਾਂ ਤੇ ਕਾਇਮ ਕੀਤੇ ਹੋਏ ਕਰਮ ਕਾਂਡ ਨੂੰ ਲਾਂਭੇ ਰਖ ਉਹੋ ਹੀ ਅਸੂਲ ਕਾਇਮ ਕੀਤਾ ਗਿਆ, ਜੋ ਖਾਣੇ ਮੁਤਅੱਲਕ ਹੈ। ਭਾਵ ਸਿਖ ਹਰ ਇਕ ਲਿਬਾਸ ਪਹਿਨ ਲਵੇ ਪਰ ਉਹ ਨਾ ਪਹਿਨੇ ਜਿਸ ਕਰਕੇ ਸਰੀਰ ਰੋਗੀ ਹੋ ਜਾਵੇ, ਯਾ ਮਨ ਵਿਚ ਵਿਕਾਰ ਪੈਦਾ ਹੋਵੇ। ਸਰੀਰ ਦੇ ਬੀਮਾਰ ਹੋਣ ਦਾ ਕਾਰਨ ਲਿਬਾਸ ਦਾ ਜ਼ਰੂਰਤ ਤੋਂ ਵਧੇਰੇ ਯਾਂ ਘਟ ਪਹਿਨਣਾ ਹੀ ਕਾਰਨ ਹੋ ਸਕਦਾ ਹੈ, ਇਸ ਲਈ ਸਿਖ ਨੂੰ ਲੋੜ ਅਨੁਸਾਰ ਹੀ ਗਰਮੀ ਸਰਦੀ ਪਰਖ, ਲਿਬਾਸ ਪਹਿਨਣਾ ਚਾਹੀਦਾ ਹੈ। ਪਰ ਲਿਬਾਸ ਤੋਂ ਮਨ ਵਿਚ ਵਿਕਾਰ ਪੈਦਾ ਹੋਣ ਦਾ ਖਿਆਲ ਖਾਸ ਤੌਰ ਪਰ ਰਖਣਾ ਜ਼ਰੂਰੀ ਹੈ, ਕਿਉਂ ਜੁ ਲਿਬਾਸ ਬਹੁਤ ਵਾਰੀ ਸ਼ੰਗਾਰ ਦਾ ਅੰਗ ਬਣ ਵਿਕਾਰ ਦਾ ਸਹਾਈ ਹੋ ਜਾਂਦਾ ਹੈ। ਇਸ ਲਈ ਇਸ ਗੱਲ ਦੇ ਮੁਤਅੱਲਕ ਵੀ


  1. ਕੜਾਹ ਪ੍ਰਸਾਦ ਕੀ ਬਿਧ ਸੁਣ ਲੀਜੇ। ਤੀਨ ਭਾਂਤਾ ਕੋ ਸਮਸਰ ਕੀਜੇ
    ਲੇਪਨ ਆਗੈ ਬਹੁਕਰ ਦੀਜੇ। ਮਾਂਜਨ ਕਰ ਭਾਂਜਨ ਧੋਵੀਜੈ।
    ਕਰ ਅਸ਼ਨਾਨ ਪਵਿਤ੍ਰ ਹੋਏ ਬਹੇ। ਵਾਹਿਗੁਰੂ ਬਿਨ ਅਵਰ ਨ ਕਹੈ।

    (ਤਨਖ਼ਾਹਨਾਮਾ ਭਾਈ ਨੰਦ ਲਾਲ ਜੀ)

  2. ਮਾਸ ਮਛੀ ਖਾਨੇ ਮਹਿ ਭੀ ਬੀਚਾਰ ਹੈ ਕਿ ਅਖੋੜ ਬ੍ਰਿਤ (ਸ਼ਿਕਾਰ) ਕਰ ਖਾਏ। ਜਿਸ ਹਥਿਆਰ ਨਾਲ ਮਾਰੇ ਉਸੇ ਨੂੰ ਪਵਿਤ੍ਰ ਕਰ ਜਾਨੇ ਔਰ ਜੋ ਸ਼ਿਕਾਰ ਨ ਕਰ ਸਕੇ ਤਾਂ ਝਟਕੇ ਕਾ ਖਾਏ॥

    (ਪ੍ਰੇਮ ਮਾਰਗ)

105