ਪੰਨਾ:ਪੂਰਨ ਮਨੁੱਖ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆਂ ਤਾਕੀਦ ਕੀਤੀ ਗਈ ਹੈ ਕਿ ਕੇਵਲ ਇਕ [1] ਪ੍ਰਸ਼ਾਦੇ ਦਾ ਹੀ ਅਮਲ ਰਖਣਾ ਹੈ। ਇਹ ਸਰੀਰ ਲਈ ਲੋੜਵੰਦਾ ਹੈ। ਬਾਕੀ ਅਮਲ ਸਭ ਵਿਵਰਜਤ ਹਨ।

ਸੁਚ ਸੋਧ

ਖਾਣ ਵਾਲੀਆਂ ਚੀਜ਼ਾਂ ਦੇ ਸੰਬੰਧ ਵਿਚ ਸਰੀਰਕ ਸਿਹਤ ਦੇ ਖਿਆਲ ਤੋਂ ਪ੍ਰਸ਼ਾਦਾ ਤਿਆਰ ਕਰਨ ਸਮੇਂ ਸੁਚ ਸੋਧ ਦਾ ਖ਼ਿਆਲ ਰਖਣਾ ਵੀ ਜ਼ਰੂਰੀ ਹੈ। ਭਾਵੇਂ ਕਈ ਪੁਰਾਤਨਤਾ ਦੇ ਅੰਧੇਰੇ ਵਿਚ ਭੁਲੇ ਭਟਕੇ ਲੋਕ ਇਸ ਸਾਧਾਰਨ ਕਿਰਿਆ ਨੂੰ ਛੂਤ ਛਾਤ ਤੇ ਚੌਂਕੇ ਭਾਂਡੇ ਦੇ ਭਰਮਾਂ ਵਿਚ ਬਦਲ ਲੈਂਦੇ ਹਨ, ਜੋ ਗੁਰਮਤ ਵਿਚ [2] ਕੂੜਿਆਰਾਂ ਦਾ ਤਾਰੀਕਾ ਕਿਹਾ ਗਿਆ ਹੈ; ਪਰ ਇਸ ਤੋਂ ਅਸਲ ਮੁਰਾਦ ਹੈ ਸਿਹਤ ਦੇ ਅਸੂਲਾਂ ਦੇ ਲਿਹਾਜ਼ ਨਾਲ ਪ੍ਰਸਾਦ ਤਿਆਰ ਕਰਨ ਦੇ ਅਸਥਾਨ ਅਤੇ ਵਸਤੂਆਂ ਨੂੰ ਸੋਧ ਕੇ ਵਰਤਿਆ ਜਾਣਾ, ਉਹ ਸੁਚੀਆਂ ਹੋਣ, ਕਚੀਲ ਨ ਹੋਣ। ਸਿੰਘ ਰਹਿਤ ਵਿਚ ਇਨ੍ਹਾਂ ਤੇ ਵੀ ਵਿਚਾਰ ਕੀਤੀ ਗਈ ਹੈ। ਕੁਝ ਮਸ਼ਵਰੇ ਵੀ ਦਿਤੇ ਗਏ ਹਨ, ਜਿਹਾ ਕਿ ਲੰਗਰ ਵਿਚ ਚਉਂਕਾ [3] ਮਿਟੀ ਦਾ ਦੇਣਾ ਅਤੇ ਸਵੱਛ ਜਲ ਵਰਤਣਾ, ਜਿਸ ਨਾਲ ਜਲ ਵਿਚ[4]ਹਥ ਵਗੈਰਾ ਪਾਏ ਗਏ ਹੋਣ ਉਸ ਨੂੰ ਨ ਪੀਣਾ। ਇਸੇ ਤਰ੍ਹਾਂ ਖਾਣ ਵਾਲੀਆਂ ਵਸਤਾਂ ਦੇ ਮੁਤਅਲਕ ਵੀ ਖਿਆਲ ਦਿਤਾ ਗਿਆ ਹੈ ਕਿ ਉਹ ਸਵੱਛ ਹੋਣ, ਜਿਹਾ ਕਿ ਸਿੰਘਾਂ ਦੀਆਂ ਦੋ ਮੁਖ ਗਜ਼ਾਵਾਂ ਦੇ ਬਾਰੇ ਮਸ਼ਵਰਾ ਦਿਤਾ ਗਿਆ ਹੈ। ਪਹਿਲੀ ਕੜਾਹ


  1. ਅਮਲ ਪ੍ਰਸ਼ਾਦੇ ਦਾ ਹੀ ਰਖਣਾ।

    (ਰਹਿਤਨਾਮਾ ਭਾਈ ਚੋਪਾ ਸਿੰਘ)

  2. ਦੇਕੈ ਚਉਕਾ ਕਢੀ ਕਾਰ। ਉਪਰਿ ਆਇ ਬੈਠੇ ਕੂੜਿਆਰ॥
    ਮਤੁ ਭਿਟੈ ਵੇ ਮਤਿ ਭਿਟ। ਇਹ ਅੰਨ ਅਸਾਡਾ ਫਿਟੈ॥
    ਤਨਿ ਫਿਟੈ ਫੇੜ ਕਰੇਨਿ। ਮੁਨਿ ਝੂਠੈ ਚੁਲੀ ਭਰੇਨਿ॥

    (ਆਸਾ ਦੀ ਵਾਰ)

  3. ਲੰਗਰ ਮਹਿ ਚੌਕਾ ਮਿਟੀ ਕਾ ਦਵੇ।
  4. ਜਿਸ ਜਲ ਮਹਿ ਹਥ ਪਵੇ ਸੋ ਨ ਪੀਵੈ॥

    (ਰਹਿਤਨਾਮਾ ਭਾਈ ਦਯਾ ਸਿੰਘ)

104