ਪੰਨਾ:ਪੂਰਨ ਮਨੁੱਖ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੱਕਾ, ਚਰਸ [1] ਤਮਾਕੂ ਗਾਂਜਾ ਆਦਿ ਨਸ਼ਿਆਂ ਵਲ ਤੱਕੇ ਵੀ ਨਾ। ਏਸੇ ਤਰ੍ਹਾਂ ਹੀ [2] ਸ਼ਰਾਬ, ਭੰਗ ਤੇ ਅਫ਼ੀਮ ਆਦਿ ਨਸ਼ੇ, ਤੇ ਉਨ੍ਹਾਂ ਦਾ ਅਕਸ [3] ਮਦਰਾ ਪੀਣਾ ਵੀ ਸਖਤ ਮਨ੍ਹਾਂ ਕੀਤਾ ਗਿਆ ਹੈ। ਸਾਰਿਆਂ ਨਸ਼ਿਆਂ ਦੀ ਆਮ ਮਨਾਹੀ ਕਰਦਿਆਂ ਹੋਇਆਂ ਤਮਾਕੂ ਪੀਣ ਦੇ ਬਰਖਿਲਾਫ ਸਖਤ ਤਾਕੀਦ ਕੀਤੀ ਗਈ ਹੈ, ਅਤੇ ਦਸਿਆ ਗਿਆ ਕਿ ਜੋ ਰਹਿਤਵਾਨ ਸਿੰਘ[4] ਤਮਾਕੂ ਦੀ ਵਰਤੋਂ ਕਰੇਗਾ, ਉਹ ਪਤਤ ਹੋ ਪੰਥ ਵਿਚੋਂ ਖ਼ਾਰਜ ਹੋ ਜਾਵੇਗਾ। ਰਹਿਤਵਾਨ ਸਿੰਘ ਨੂੰ ਸਭ ਕਿਸਮ ਦੇ ਨਸ਼ਿਆਂ ਤੋਂ ਮਨ੍ਹਾਂ ਕਰਦਿਆਂ


  1. ਕੁਠਾ, ਹੁੱਕਾ, ਚਰਸ ਤਮਾਕੂ ਗਾਂਜਾ, ਟੋਪੀ, ਦਾੜ੍ਹੀ ਖਾਕੂ।
    ਇਨ ਕੀ ਓਰ ਨ ਕਬਹੁ ਦੇਖੇ। ਰਹਿਤਵਤ ਜੋ ਸਿੰਘ ਭਸੇਖੇ।

    (ਰਹਿਤਨਾਮਾ ਭਾਈ ਦੇਸਾ ਸਿੰਘ)

  2. ਗੁਰੂ ਕਾ ਸਿਖ ਸ਼ਰਾਬ ਕਦੀ ਨਾ ਪੀਵੇ।

    (ਰਹਿਤਨਾਮਾ ਭਾਈ ਚੋਪਾ ਸਿੰਘ)

  3. ਸ਼ਰਾਬ ਵਿਚ ਭੰਗ ਤੇ ਅਫ਼ੀਮ ਮਿਲਾ ਕੇ ਘੋਗ ਅਮਲ ਤਿਆਰ ਕਰਦੇ ਹਨ। ਇਸ ਦਾ ਰੋਕਣਾ ਸਾਰੇ ਅਮਲਾਂ ਦੀ ਰੋਕ ਹੈ। ਰਹਿਤਵਾਨ ਸਿੰਘ ਨੂੰ ਦ੍ਰਿੜ ਕਰਾਇਆ ਗਿਆ ਹੈ:- ਪਰ ਨਾਰੀ, ਜੁਆ, ਅਸਤ, ਚੋਰੀ, ਮਧਰਾ ਜਾਨ।
    ਪਾਜ਼ੇ ਐਬ ਯੇਹ ਜਗਤ ਮਹਿ ਤਜੇ ਸੋ ਸਿੰਘ ਸੁਜਾਨ
  4. ਸਿੰਘ ਰਹਿਤ ਵਿਚ ਇਸ ਗਲ ਦਾ ਖਾਸ ਖਿਆਲ ਰਖਿਆ ਹੈ ਕਿ ਜੋ ਬੁਰਾਈਆਂ ਆਮ ਫੈਲ ਚੁਕੀਆਂ ਹੋਣ ਤੇ ਜਿਨ੍ਹਾਂ ਤੋਂ ਜਗਤ ਭਲਾਈ ਨੂੰ ਵਧੇਰੇ ਨੁਕਸਾਨ ਪੁੱਜ ਰਿਹਾ ਹੋਵੇ ਉਨ੍ਹਾਂ ਦਾ ਤਿਆਗ ਕਤਈ ਤੇ ਜ਼ਰੂਰੀ ਕਰਾਰ ਦਿਤਾ ਜਾਵੇ। ਚੁਨਾਂਚਿ ਨਸ਼ਿਆਂ ਵਿਚੋਂ ਤਮਾਕੂ ਦੀ ਵਰਤੋਂ ਦੀ ਭੈੜੀ ਵਾਦੀ ਜਗਤ ਪ੍ਰਸਿਧ ਹੋ ਗਈ ਸੀ। ਏਥੋਂ ਤਕ ਕਿ ਆਮ ਲੋਕੀਂ ਇਸਨੂੰ ਨਸ਼ਾ ਹੀ ਨਹੀਂ ਸਮਝਦੇ, ਜਿਸ ਕਰਕੇ ਇਹ ਜਗਤ ਵਿਚ ਇਕ ਭਾਰਾ ਰੰਗ ਰੂਪ ਹੋ ਰਹੀ ਸੀ। ਗ਼ਰੀਬਾਂ ਦਾ ਬੇਅੰਤ ਧਨ, ਕੀਮਤੀ ਸਮਾਂ ਤੇ ਸਰੀਰਕ ਸਿਹਤ ਇਸ ਦੀ ਭੇਟ ਹੋ ਰਹੀ ਸੀ। ਨਾਲੇ ਇਹ ਇਕ ਦੂਜੇ ਦੀ ਨੜੀ ਪੀਣ ਕਰਕੇ ਛੂਤ ਦੀਆਂ ਬੀਮਾਰੀਆਂ ਫੈਲਾਣ ਦਾ ਵੀ ਇਕ ਵੱਡਾ ਕਾਰਨ ਸੀ। ਤੀਸਰੀ ਗੱਲ ਏਸ ਦੇ ਮੁਤਅੱਲਕ ਇਹ ਵੀ ਹੈ ਕਿ ਇਹ ਨਸ਼ਾ ਮੁਗ਼ਲਾਂ ਦੇ ਸਮੇਂ ਹੀ ਹਿੰਦੁਸਤਾਨ ਵਿਚ ਆਇਆ ਸੀ, ਜਿਸ ਨੂੰ ਕਤਈ ਰੋਕ ਦੇਣਾ ਬੁਰਾਈ ਨੂੰ ਅਰੰਭ ਵਿਚ ਸਟ ਮਾਰਨਾ ਸੀ, ਚੁਨਾਂਚਿ ਅਜ ਸਿੰਘ ਚਲਨ ਜੋ ਜਗਤ ਵਿਚ ਤਿਆਰ-ਬਰ-ਤਿਆਰ ਆਪਣੇ ਫਰਜ਼ ਤੇ ਤਤਪਰ ਤੇ ਸੁਚੇਤ ਦਿਸ ਆਉਂਦਾ ਹੈ ਇਸ ਦਾ ਇਕ ਵਡਾ ਕਾਰਨ ਇਹ ਵੀ ਹੈ ਕਿ ਸਿੰਘ ਇਸ ਜਗਤ-ਜੂਠ ਨਸ਼ੇ ਤੋਂ ਬਚੇ ਹੋਏ ਹਨ। ਭਾਵੇਂ ਮੁਗ਼ਲਾਂ ਨੇ ਵੀ ਆਮ ਤੌਰ ਤੇ, ਜਹਾਂਗੀਰ ਨੇ ਖ਼ਾਸ ਤੌਰ ਤੇ, ਆਪਣੀ ਰਿਆਇਆ ਨੂੰ ਇਸ ਤੋਂ ਰੋਕਣ ਦੀ ਕੋਸ਼ਸ਼ ਕੀਤੀ ਤੇ ਬ੍ਰਾਹਮਣਾਂ ਨੇ ਵੀ ਇਸ ਨੂੰ ਨਰਕ ਦਾਤੀ ਉਪਾਧੀ ਦਸਿਆ, ਪਰ ਇਸ ਬਿਮਾਰੀ ਤੋਂ ਬਚਣ ਦਾ ਸੁਭਾਗ ਪੂਰੇ ਤੌਰ ਤੇ ਖ਼ਾਲਸਾ ਪੰਥ ਨੂੰ ਹੀ ਪ੍ਰਾਪਤ ਹੋ ਸਕਿਆ।

103