ਪੰਨਾ:ਪੂਰਨ ਮਨੁੱਖ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਖਾਣਾ ਖਾਸ ਤਵੱਜੋ ਗੋਚਰਾ ਹੈ ਕਿਉਂਜੋ ਖਾਣੇ ਨਾਲ ਸਰੀਰਕ ਪੁਸ਼ਟੀ ਅਤੇ ਮਾਨਸਕ ਵਿਵਸਥਾ ਦਾ ਤੁਅੱਲਕ ਹੈ। ਇਸ ਵਿਚਾਰ ਦੇ ਅਧੀਨ ਹੀ ਮਤ ਮਤਾਂਤਰਾ ਵਿਚ ਕਈ ਕਾਇਦੇ ਬਣਾਏ ਗਏ। ਕਈ ਚੀਜ਼ਾਂ ਹਲਾਲ ਤੇ ਹਰਾਮ ਕਰਾਰ ਦਿਤੀਆਂ ਗਈਆਂ; ਪਰ ਗੁਰਮਤ ਵਿਚ ਇਕੋ ਹੀ ਅਸੂਲ ਕਾਇਮ ਕੀਤਾ ਗਿਆ ਕਿ ਕੇਵਲ ਓਹੀ [1] ਖਾਣਾ ਮਨ੍ਹਾ ਹੈ ਜਿਸ ਕਰਕੇ ਤਨ ਰੋਗੀ ਹੋ ਜਾਏ, ਜਾਂ ਮਨ ਵਿਚ ਵਿਕਾਰ ਪੈਦਾ ਹੋਵੇ। ਪਰ ਜਿਸ ਚੀਜ਼ ਦੇ ਖਾਣ ਵਿਚ ਏਨ੍ਹਾਂ ਦਹਾਂ ਬੁਰਾਈਆਂ ਦੀ ਸੰਭਾਵਨਾ ਹੋਵੇ ਉਹ ਖਾਣੀ ਪਵਿਤ੍ਰ ਹੈ। ਸਿੰਘ ਨੂੰ ਸਮਝਾਇਆ ਗਿਆ ਹੈ ਕਿ ਖਾਣ ਪੀਣ ਦੀ ਚੀਜ਼ਾਂ ਪਭੂਦਾਤ [2] ਹਨ, ਦਾਤਾ ਦਾ ਸ਼ੁਕ੍ਰੀਆ ਕਰ, ਨਿਰਸੰਸੇ ਹੋ ਖਾ ਲੈਣੀਆਂ ਚਾਹੀਦੀਆਂ ਹਨ। ਹਾਂ, ਜਿਨ੍ਹਾਂ ਦੇ ਖਾਣ ਪੀਣ ਕਰ ਕੇ ਸਰੀਰ ਰੋਗੀ ਹੁੰਦਾ ਹੋਵੇ ਉਹਨਾਂ ਦਾ ਗ੍ਰਹਿਣ ਨ ਕਰੋ। ਖਾਣ ਵਾਲੀਆਂ ਚੀਜ਼ਾਂ ਵਿਚ ਸਰੀਰ ਰੋਗੀ ਕਰਨ ਵਾਲੀ ਚੀਜ਼ ਬਿਲਾ ਜ਼ਰੂਰਤ, ਲੋੜੋਂ ਵੱਧ ਖਾਣਾ ਹੀ ਹੈ। ਇਸ ਕਰ ਕੇ ਅਲਪ ਅਹਾਰ ਦੀ ਤਾਕੀਦ ਕੀਤੀ ਗਈ ਹੈ। ਪੀਣ ਵਾਲੀਆਂ ਚੀਜ਼ਾਂ ਵਿਚ ਨਸ਼ੇ, ਵਿਕਾਰ ਪੈਦਾ ਕਰਨ ਵਾਲੀਆਂ ਚੀਜ਼ਾਂ ਹਨ। ਏਸ ਨਾਲ ਤਨ ਵੀ ਰੋਗੀ ਹੁੰਦਾ ਹੈ ਤੇ ਮਨ ਵਿਚ ਵੀ ਵਿਕਾਰ ਪੈਦਾ ਹੁੰਦੇ ਹਨ ਰਹਿਤਵਾਨ ਸਿਖਾਂ ਨੂੰ ਸਖਤ ਤਾਕੀਦ ਕੀਤੀ ਗਈ ਹੈ ਕਿ ਉਹ ਨਸ਼ਿਆਂ ਤੋਂ ਪਰ੍ਹੇਜ ਕਰੇ। ਨਸ਼ਿਆਂ ਦੀ ਹਰ ਇਕ ਕਿਸਮ ਦੀਆਂ ਚੀਜ਼ਾਂ ਤੋਂ ਵਰਜਿਆ ਗਿਆ ਹੈ। ਟੋਪੀ ਵਿਚ ਪਾ ਕੇ ਅੱਗ ਲਗਾ, ਧੂੰਆਂ ਪੀਣ ਵਾਲੀਆਂ ਚੀਜ਼ਾਂ ਦੇ ਮੁਤਅੱਲਕ ਲਿਖਿਆ ਗਿਆ ਹੈ ਕਿ ਰਹਿਤਵਾਨ ਸਿਖ


  1. ਬਾਬਾ ਹੋਕੁ ਖਾਣਾ ਖੁਸੀ ਖੁਆਰ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥
  2. ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜ਼ਕ ਸੰਬਾਹੇ।

    ((ਆਸਾ ਦੀ ਵਾਰ))

    ਤਥਾ- ਖਾਣਾ ਪੀਣਾ ਸਭ ਪਵਿਤ੍ਰ ਕਿਸੇ ਵਾਸਤੇ ਜੋ ਰਿਜ਼ਕ ਧੁਰੋਂ ਕਾ ਮਿਲਿਆ। ਜਹਾਂ ਜਹਾਂ ਇਸ ਦਾ ਰਿਜ਼ਕ ਰਲਿਆ ਹੈ ਤਹਾਂ ਤਹਾਂ ਤੇ ਬਿਨ ਉਪਾਏ ਆਏ ਮੂੰਹ ਪਾਉਂਦਾ ਹੈ ਤਿਸਤੇ ਇਸ ਕੋ ਕਿਹਾ ਹੈ। ਜੋ ਖਾਏ ਪਹੁੰਚੇ ਸੋ ਪਵਿਤ੍ਰ ਕਰ ਖਾਏ।

102