ਪੰਨਾ:ਪੂਰਨ ਮਨੁੱਖ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਵੀ ਤਾਕੀਦ ਹੈ। ਕਪੜੇ ਸਾਫ਼ ਪਹਿਨਣ ਦੀ ਸਲਾਹ ਦਿਤੀ ਗਈ ਹੈ। ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵਲ ਇਸ਼ਾਰਾ ਕਰਨ ਦਾ ਮਤਲਬ ਇਹ ਹੈ ਕਿ ਰਹਿਤਵਾਨ ਸਿੰਘ ਆਪਣੇ ਸ਼ਰੀਰ ਦੀ ਸੰਭਾਲ ਰਖੇ। ਉਹ ਇਕ ਵਿਕਾਰੀ ਦੀ ਤਰ੍ਹਾਂ ਉਸ ਨੂੰ ਵਿਕਾਰ ਦੀ ਭੱਠੀ ਵਿਚ ਝੋਕਣ ਲਈ ਸ਼ਿੰਗਾਰ ਦੇ ਤੇਲ ਨਾਲ ਚੋਪੜੇ ਅਤੇ ਨਾਹੀ ਸੁਰਤ ਤੋਂ ਟੁਟੇ ਹੋਏ ਬੈਰਾਗੀ ਵਾਂਗ ਉਸ ਨੂੰ ਮਾਇਆ ਦਾ ਥੈਲਾ ਜਾਣ ਵਰਤਾਂ, ਤਪਾਂ ਤੇ ਮਲੀਣ ਕਿਰਿਆਵਾਂ ਨਾਲ ਨਸ਼ਟ ਕਰੇ। ਸਿੰਘ ਦਾ ਸਰੀਰ ਉਪਕਾਰ ਹਿਤ ਵਰਤਣ ਲਈ ਕਰਤਾ ਪੁਰਖ ਦੀ ਦਿਤੀ ਹੋਈ ਦਾਤ ਹੈ। ਉਸ ਨੂੰ ਸੰਭਾਲ ਕੇ ਰਖੇ ਤੇ ਸੰਜਮ ਨਾਲ ਵਰਤੇ। ਖਾਸ ਤੌਰ ਤੇ ਸੌਣ ਤੇ ਖਾਣ ਵਿਚ ਮੌਸਮ ਦਾ ਬੜਾ ਖਿਆਲ ਰਖੇ, ਕਿਉਂ ਜੁ ਲੋੜ ਤੋਂ ਵਧ ਰਸ [1] ਅਧੀਨ ਹੋ ਖਾਣਾ, ਸਰੀਰ ਨੂੰ ਰੋਗੀ ਤੇ ਲੋੜੋ ਵਧ ਸੌਣਾ ਮਨ ਨੂੰ ਦਰਿੱਦਰੀ ਬਣਾਉਣਾ ਹੈ। ਇਸ ਲਈ ਇਹਨਾਂ ਸੰਜਮਹੀਨ ਕਿਰਿਆਵਾਂ ਵਲੋਂ ਬੜੇ ਸੁਚੇਤ ਰਹਿਣਾ ਪੈਂਦਾ ਹੈ ਅਤੇ ਸਰੀਰ ਨੂੰ[2] ਨਿਰੋਗ ਤੇ ਪੁਸ਼ਟ ਰਖਣ ਹਿਤ ਸੰਜਮ ਧਾਰਨ ਕਰਨੇ ਹਨ ਜਿਸ ਕਰ ਕੇ ਰਹਿਤਵਾਨ ਸਿੰਘ ਨੂੰ ਸਰੀਰ ਅਰੋਗਤਾ ਦੇ ਅਸੂਲਾਂ ਦੀ ਤਾਕੀਦ ਕਰਨਾ ਵੀ ਰਹਿਤ ਦਾ ਇਕ ਅੰਗ ਮੰਨਿਆ ਗਿਆ ਹੈ।

ਖਾਣਾ

ਸਰੀਰ ਦੀ ਸਾਧਾਰਨ ਰੋਜ਼ਾਨਾ ਕਿਰਿਆ ਦੇ ਬਾਅਦ ਮਨੁੱਖ ਜੀਵਨ


  1. ਅਲਪ ਅਹਾਰ ਸੁਲਪਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਬਾ ਹੇਬੋ ਹੋਏ ਬੋ ਤ੍ਰੈਗੁਣ ਅਤੀਤ।

    (ਦਸਮ ਗ੍ਰੰਥ)

  2. ਇਹਨਾਂ ਨਿਯਮਾਂ ਦੇ ਧਾਰਨ ਕਰਨ ਸਮੇਂ ਇਹ ਖਿਆਲ ਰਖਣਾ ਚਾਹੀਦਾ ਹੈ ਕਿ ਸਿੰਘ ਜੀਵਨ ਸੁਚੇਤ ਸੁਰਤ ਦਾ ਜੀਵਨ ਹੈ। ਅੰਧ ਵਿਸ਼ਵਾਸ਼ ਤੇ ਕਰਮ ਕਾਂਡ ਦਾ ਨਹੀਂ। ਇਸ ਕਰਕੇ ਉੱਪਰ ਦਿਤੀਆਂ ਕਿਰਿਆਵਾਂ ਵਿਚੋਂ ਜੋ ਆਮ ਤੌਰ ਤੇ ਸਿਹਤ ਦੇ ਅਸੂਲਾਂ ਦੇ ਅਨਕੂਲ ਹਨ, ਜੇ ਕੋਈ ਕਿਰਿਆ ਕਿਸੇ ਖਾਸ ਸਮੇਂ ਦੋਸ਼, ਯਾ ਸ਼ਰੀਰਕ ਅਵਸਥਾ ਦੇ ਅਨਕੂਲ ਨਾ ਬੈਠੇ ਤਾਂ ਮਨ-ਹਠ ਕਰਕੇ ਕਰੀ ਨਹੀਂ ਜਾਣੀ ਚਾਹੀਦੀ, ਕਿਉਂਕਿ ਇਸ ਤਮਾਮ ਧਾਰਨਾ ਦਾ ਮਤਲਬ ਤਾਂ ਦੇਹੀ ਨੂੰ ਪਾਲਣਾ ਹੀ ਹੈ ਤੇ ਜੇ ਕਿਸੇ ਕਾਰਨ ਕਰ ਕੇ ਦੇਹੀ ਰੋਗ ਗ੍ਰਹਿਸਤ ਹੁੰਦੀ ਹੋਵੇ ਤਾਂ ਓਸ ਨੂੰ ਲਭਣਾ ਹੀ ਯੋਗ ਹੈ।

101