ਪੰਨਾ:ਪੂਰਨ ਮਨੁੱਖ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸ਼ਨਾਨ

ਸੁਬਹ ਉੱਠਣ ਦੇ ਬਾਅਦ ਅਸ਼ਨਾਨ ਸਿਹਤ ਲਈ ਜ਼ਰੂਰੀ ਚੀਜ਼ ਹੈ ਸੋ ਰਹਿਤਵਾਨ ਸਿੰਘ ਨੂੰ ਇਸ ਦੀ ਵੀ ਤਾਕੀਦ ਕੀਤੀ ਗਈ ਹੈ। ਸਿਖਾਂ ਦੀ ਦਰਿਆਵਾਂ ਨਾਲ ਦੋਸਤੀ ਪ੍ਰਸਿਧ ਗੱਲ ਹੈ। ਜਿਤਨੇ ਵੀ ਪੁਰਾਤਨ ਗੁਰ-ਅਸਥਾਨ ਹਨ, ਉਹ ਸਾਰੇ ਹੀ ਯਾ ਤਾਂ [1] ਦਰਿਆਵਾਂ ਦੇ ਕੰਢਿਆਵਾਂ ਤੇ ਹਨ, ਨਹੀਂ ਤਾਂ ਉਹਨਾਂ ਤੇ ਭਾਰੇ ਭਾਰੇ ਤਲਾਬ ਤਿਆਰ ਕਰਵਾਏ ਗਏ ਹਨ। ਇਹ ਸਾਰਾ ਉੱਦਮ ਅਸ਼ਨਾਨ ਦਾ ਸੁਭਾਵ ਬਣਾਉਣਾ ਵੀ ਸਿਖ ਉੱਤੇ ਕੀਤੀ ਗਈ ਇਕ ਬਖਸ਼ਿਸ਼ ਮੰਨੀ ਗਈ ਹੈ। ਰਹਿਤਵਾਨ ਸਿੰਘ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ। ਕਿਉਂਕਿ ਸਿਖ ਜੀਵਨ ਅਨੁਸਾਰ [2] ਅਸ਼ਨਾਨ ਦਾ ਸੁਭਾਵ ਬਣਾਉਣਾ ਵੀ ਸਿਖ ਉਤੇ ਕੀਤੀ ਗਈ ਇਕ ਬਖਸ਼ਿਸ਼ ਮੰਨੀ ਗਈ ਹੈ। ਰਹਿਤਵਾਨ ਸਿੰਘ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਜਿਸ ਤਰ੍ਹਾਂ ਨਾਮ ਜਪਣਾ ਆਤਮਾ ਵਿਚ ਰੋਸ਼ਨੀ ਦੇਂਦਾ ਹੈ, ਦਾਨ ਦੇਣਾ ਮਨ ਨੂੰ ਉੱਚਿਆਂ ਕਰਦਾ ਹੈ, ਏਸੇ ਤਰ੍ਹਾਂ ਅਸ਼ਨਾਨ [3] ਤਨ ਨੂੰ ਅਰੋਗ ਕਰਦਾ ਹੈ। ਅਸ਼ਨਾਨ ਦੇ ਨਾਲ ਹੀ ਇਹ ਵੀ ਤਾਕੀਦ ਕਰ ਦਿਤੀ ਕਿ ਅਸ਼ਨਾਨ ਨਿਰਮਲ, ਸਵਛ ਤਾਜੇ ਪਾਣੀ ਨਾਲ ਕਰਨਾ ਚਾਹੀਦਾ ਹੈ। ਕਈ ਲੋਗ ਸੁਸਤੀ ਕਰ ਛਡਦੇ ਹਨ ਤੇ ਠੰਢੇ [4] ਪਾਣੀ ਨਾਲ ਨਹਾਉਣ ਤੋਂ ਘਬਰਾਉਂਦੇ ਹਨ। ਰਹਿਤਵਾਨ ਸਿੰਘ ਨੂੰ ਅਜਿਹੀ ਸੁਸਤੀ ਨੂੰ ਠਾਕਿਆ ਗਿਆ ਹੈ। ਅਸ਼ਨਾਨ ਕਰਨ ਦੇ ਨਾਲ ਦੋ [5] ਵਕਤ ਕੰਘਾ ਤੇ ਦਾਤਨ ਕਰਨ


  1. ਤਿਨਾ ਦਰਿਆਵਾਂ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥
  2. ਨਿਰਮਲ ਹੋਏ ਕਰਿ ਇਸ਼ਨਾਨਾ, ਗਤਿ ਪੂਰੈ ਕੀਨੇ ਦਾਨਾ।
  3. ਨੰਦ ਲਾਲ ਤੁਮ ਬਚਨ ਸੁਨਹੁ ਸਿਖ ਕਰਮ ਹੈ ਏਹ।
    ਨਾਮ ਦਾਨ ਇਸ਼ਨਾਨ ਬਿਨੁ ਕਰੇ ਨ ਅਨ ਸਿਉ ਨੇਹ
  4. ਠੰਡੇ ਪਾਣੀ ਜੋ ਨਹੀਂ ਨਹਾਵੇ। ਸੋ ਤਨਖਾਹੀਆ ਬਡੋ ਕਹਾਵੈ॥

    (ਤਨਖਾਹ ਨਾਮਾ)

  5. ਕੰਘਾ ਦੋਨੇ ਵਕਤ ਕਰ ਪਗ ਚੁਨੇ ਕਰ ਬਾਧਹੀ।
    ਦਾਤੁਨ ਨੀਤ ਕਰ ਨ ਦੁਖ ਪਾਵੇ ਨੰਦ ਲਾਲ ਜੀ।

    (ਤਨਖਾਹ ਨਾਮਾ ਭਾਈ ਨੰਦ ਲਾਲ ਜੀ)

100