ਪੰਨਾ:ਪੂਰਨ ਮਨੁੱਖ.pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਹਨੇਰੀ ਦੇ ਹਟ ਜਾਣ ਦੇ ਨਿਸ਼ਾਨ ਹੁੰਦੇ ਹਨ। ਗਰਮੀ ਦੀ ਤੀਬਰਤਾ ਹੀ ਬਾਰਸ਼ ਦੇ ਆਉਣ ਦੀ ਖ਼ਬਰ ਦਿੰਦੀ ਹੈ। ਪਤਝੜ ਦੀ ਸੀਤਲ ਪੌਣ ਦੇ ਤਿੱਖੇ ਬੁਲ੍ਹਿਆਂ ਵਿਚ ਹੀ ਬਸੰਤ ਦੇ ਆਉਣ ਦੀ ਸੰਭਾਵਨਾ ਛੁਪੀ ਹੋਈ ਹੈ। ਇਸੇ ਤਰ੍ਹਾਂ ਹੀ ਇਸ ਬੁਢੀ ਪੁਰਾਤਨਤਾ ਦੇ ਆਖ਼ਰੀ ਸ਼ੋਰੋ ਸ਼ਰ ਵਿਚ ਉਸ ਨਵੇਂ ਯੁਗ ਦੇ ਪ੍ਰਚਲਤ ਹੋਣ ਦੀ ਝਲਕ ਦਿੱਸ ਆ ਰਹੀ ਹੈ, ਜਿਸ ਦੀ ਖ਼ਬਰ ਕੁਦਰਤ ਦੇ ਕਾਦਰ ਨੇ ਗੁਰੂ ਨਾਨਕ ਨੂੰ ਤੇ ਨਾਨਕ ਨੇ ਮਨੁੱਖ ਸ਼੍ਰੇਣੀ ਨੂੰ ਦਿਤੀ ਹੈ।

10