ਪੰਨਾ:ਪੂਰਨ ਭਗਤ ਲਾਹੌਰੀ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)

ਫਰਮਾ:ਅਰਜ਼ ਰਾਣੀ ਰਾਜਾ



ਤੇਰੇ ਦੁਆਰ ਆਏ ਮਥਾ ਟੇਕਨੇ ਨੂੰ ਤੁਸਾਂ ਉਠ ਕੇ ਚਾਹ ੜਿਆ ਭਾਰ ਆਹਾ। ਫ਼ਕਰ ਜ਼ਿੰਦਗੀ ਪਾਕ ਹੈ ਸਾਫ ਹੁੰਦੀ ਦੁਨੀਆਂ ਦਾਰ ਅਸੀ ਗੁਨਾ ਗਾਰ ਆਹਾ। ਪੂਰਨ ਕਿਹਾ ਰਾਜਾ ਤੈਨੂੰ ਰਬ ਕੀਤਾ ਰਾਜ ਭਾਗ ਦੌਲਤ ਬੇਸ਼ਮਾਰ ਆਹਾ। ਲਾਹੌਰੀ ਅਸਾਂ ਤੈਨੂੰ ਰੂਪ ਰਾਮ ਜਾਤਾ ਤਾਈਂਏ ਉਠ ਕੀਤੀ ਨਿਮਸਕਾਰ ਆਹਾ॥੧੪੮॥

ਪੂਰਨ ਆਖਿਆਏ ਵਡੀ ਮੇਹਰ ਕੀਤੀ ਤੁਸੀਂ ਰਾਜੇ ਮੈਂ ਫ਼ਕਰ ਮਸਤਾਨ ਸਾਈਂ। ਮੁਖੋ ਆਖ ਜਿਸ ਚੀਜ਼ ਦੀ ਲੋੜ ਤੈਨੂੰ ਪੂਰੀ ਆਸ ਓਹ ਕਰੇ ਭਗਵਾਨ ਸਾਈਂ ਦੂਜਾ ਬਚਨ ਹੈ ਨਾਥ ਦਿਆਲ ਹੋਇਆ ਰਾਜਾ ਮੰਗ ਲੈ ਨਾਲ ਜ਼ਬਾਨ ਸਾਈਂ। ਜੋ ਚਾਹੋ ਲਾਹੌਰੀਆ ਮਿਲੇ ਬੋਲੇ ਪੂਰਨ ਨਾਥ ਹੋਇਆ ਮੇਹਰਬਾਨ ਸਾਈਂ॥੧੫੦॥

ਅਰਜ਼ ਰਾਜਾ

ਹਥ ਜੋੜਕੇ ਰਾਜੇ ਨੇ ਆਖਿਆ ਏਹ ਮੇਰੀ ਅਰਜ਼ ਹੈ ਏਹ ਫਰਿਆਦ ਸਾਈਂ। ਦੋਵੇਂ ਰਾਣੀਆਂ ਬੈਹਣ ਨਿਖਾਣੀਆਂ ਹੋ ਬਿਠਾਂ ਬਾਲ ਮਹੱਲ ਬਰਬਾਦ ਸਾਈਂ। ਧਨ ਮਾਲ ਦੀ ਨਹਂੀ ਪਰਵਾਹ ਕੋਈ ਏਹੋ ਸਿਕ ਹੈ ਦਿਓ ਔਲਾਦ ਸਾਈਂ। ਲਾਹੌਰੀ ਕਰੋ ਕਿਰਪਾ ਜੇ ਦਿਆਲ ਹੋਏ ਦੰਮ ਦੈਮ ਰਖਾਂ ਤੇਨੂੰ ਯਾਦ ਸਾਈਂ॥੧੫੧॥

ਸਾਨੂੰ ਵਾਕ ਹਜ਼ੂਰ ਥੀਂ ਆਇਆਏ ਅਗੇ ਇਕ ਤੁਸਾਂ ਘਰ ਬਾਲ ਹੈਸੀ। ਜਮਦੇ ਸਾਰ ਸੀ ਓਸਨੂੰ ਕੈਦ ਕੀਤਾ ਆਦਾ ਬਾਹਰ ਉਮਰਾ ਠਾਰਾਂ ਸਾਲ ਹੈਸੀ। ਝੂਠਾ ਓਸਨੂੰ ਤੁਸਾਂ ਅਲਜ਼ਾਮ ਲਾਇਆ ਓਹਦੇ ਚਿਤ ਨਾ ਕੋਈ ਖਿਆਲ ਹੈਸੀ। ਨਾਹਕ ਓਸ ਉਤੇ ਤੁਸਾਂ ਜ਼ੁਲਮ ਕੀਤਾ ਤੇਰਾ ਪੁਤ ਪੂਰਨ ਸਚਾ ਲਾਲ ਹੈਸੀ।