ਪੰਨਾ:ਪੂਰਨ ਭਗਤ ਲਾਹੌਰੀ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੩


ਵਸਦੀ ਉਜੜੀ ਮੈਂ ਕੋਈ ਆਖ਼ਦੀ ਕਰੀਂ ਆਬਾਦ ਜੋਗੀ। ਕੋਈ ਆਖ ਦੀ ਅੱਖਾਂ ਦਾ ਰੋਗ ਲਗਾ ਜਗ ਵੇਖ ਹੋਵਾਂ ਮੈ ਭੀ ਸ਼ਾਦ ਜੋਗੀ। ਅਖੀਂ ਮੀਟ ਦਰਗਾਹ ਥੀਂ ਮੰਗਦਾਏ ਅਗੇ ਰਬਦੇ ਕਰੇ ਫ਼ਰਿਆਦ ਜੋਗੀ। ਖਾਲੀ ਕੋਈ ਨਾ ਜਾਏ ਦਰਬਾਰ ਵਿਚੋਂ ਪੂਰੀ ਸਬ ਦੀ ਕਰੇ ਮੁਰਾਦ ਜੋਗੀ। ਲਾਹੌਰਾ ਸਿੰਘ ਆਲਖ ਦੇ ਗੀਤ ਗਾਏ ਬੀਨ ਕਿੰਗ ਵਜਾਂਉਂਦਾ ਨਾਦ ਜੋਗੀ॥੧੪੬॥

ਪੂਰਨ ਜੋਗ ਨੂੰ ਪਾ ਨਿਹਾਲ ਬੈਠਾ ਕੌਨ ਜਾਣਦਾ ਪੁਤ ਸਲਵਾਨਦਾਏ ਓਹਨੂੰ ਕੋਈ ਨਾਂ ਜਾਂਣ ਪੈਛਾਣ ਸਕੇ ਪੂਰਨ ਜੋਗ ਅੰਦਰ ਮੌਜਾਂ ਮਾਨਦਾਏ। ਸਦਾ ਰਬਦੀ ਯਾਦ ਵਿਚ ਮਾਵ ਹੋਇਆ ਕੋਵੀ ਸ਼ੌਕ ਨਾਹੀ ਪੈਨਣ ਖਾਨਦਾਏ। ਲੋਕੀ ਅਰਜ਼ ਕਰਦੇ ਹਾਥ ਬਨਕੇ ਜੀ ਮੰਦਰ ਕੌਨਸਾ ਫ਼ਕਰ ਮਸਤਾਨਦਾਏ। ਗੋਰਖ ਨਾਥ ਟਿਲਾ ਗੁਰਦੁਆਰ ਸਾਡਾ ਮਸ਼ਾਰੂਰ ਸਾਰਾ ਜਗ ਜਾਨਦਾਏ ਦੰਮ। ਮਾਰਨ ਦੀ ਜਾਹ ਲਾਹੌਰੀਆਂ ਨਾਂ ਕੁਦਰਤ ਰਬ ਦੀ ਨੂੰ ਕੋਣ ਪੈਛਾਨਦਾਏ॥੧੪੭॥

ਚਰਚਾ ਨਾਥ ਜੀ ਦੀ ਘਰ ਘਰ ਹੋਣ ਲਗੀ ਰਾਗੀ ਰਾਜੇ ਸਲਾਹ ੫ਕਾਈਏ ਜੀ। ਹਰਿਆ ਬਾਗ ਕੀਤਾ ਆਨ ਫਾਨ ਅੰਦਰ ਐਸੀ ਜਾਹਿਰੀ ਕਲਾ ਦਿਖਾਈਏ ਜੀ। ਲੂਣਾ ਆਖ਼ਦੀ ਰਾਜਾਜੀ ਅਰਜ਼ ਮਨੋ ਚਲੋ ਨਾਥ ਜੀ ਦਾ ਦਰਸ਼ਨ ਪਾਈਏ ਜੀ। ਜੇਹੜੇ ਗਏ ਮੁਰਾਦਾਂ ਲੈ ਆਏ ਸਖੇ ਅਸੀ' ਚਲੀਏ ਹਾਲ ਸੁਣਾਈਏ ਜੀ। ਦੂਨੀਆ ਹਿਰਸ ਉਲਾਦ ਦੀ ਸਿਕ ਡਾਹਡੀ ਰਾਜੇ ਨਾਲ ਰਾਣੀ ਚਲੀ ਆਈਏ ਜੀ। ਲਾਹੌਰੀ ਉਠ ਮਾਂ ਬਾਪ ਨੂੰ ਟੇਕ ਮਥਾ ਪੂਰਨ ਆਖਿਆਏ ਬੈਹ ਜਾਈਏ ਜੀ॥੧੪੮॥