ਪੰਨਾ:ਪੂਰਨ ਭਗਤ ਲਾਹੌਰੀ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੨ )


ਆਏਆ । ਚੀਰ ਫਾੜ ਲੀਰੋ ਲੀਰ ਕਰੇ ਦਰਜ਼ੀ ਅਜ਼ਰਾਈਲ ਸ਼ਬਦਾ ਜਾਮਾਂ ਸੀਨ ਆਏਆ । ਕਾਲਾ ਆਏਗਾ ਨਾਗ ਖਿਆਲ ਰਖੋ ਜੋਗੀ ਘਰ ਘਰ ਵਜਾਂਵਦਾ ਬੀਨ ਆਏਆ। ਕੋਈ ਚੀਜ਼ ਨਾਹੀਂ ਸਾਬਤ ਰਹਿਣ ਵਾਲੀ ਫ਼ਾਨੀ ਨਜ਼ਰ ਜਹਾਨ ਦਾ ਸੀਨ ਆਏਆ। ਰਹੇ ਰਬਦਾ ਨਾਂਮ ਹਮੇਸ਼ ਏਥੇ ਉਦੀਆਂ ਕੁਦਰਤਾਂ ਦੇਖ ਯਕੀਨ ਆਏਆ । ਲਾਹੌਰੀ ਹਿੰਦੂਆਂ ਰਾਮ ਦਾ ਨਾਮ ਲੈਣਾ ਕਲਮਾ ਕਹੋ ਜੋ ਜੋ ਮੁਸਲਮੀਨ ਆਏਆ ॥੧੪੨॥

( ਪੂਰਨ ਦਾ ਗੁਰੂ ਪਾਸ ਪੌਂਚਨਾ )

ਨਿਮਸਕਾਰ ਕਰ ਗੁਰਾਂ ਨੂੰ ਆਖਿਆਏ ਤੁਸਾਂ ਬਾਝ ਸੀ ਚਿਤ ਉਦਾਸ ਹੋਏਆ। ਗੁਰੂ ਪਾਸ ਬਿਠਾਲ ਕੇ ਮੁਖੋਂ ਬੋਲੇ ਤੇਰਾ ਧਰਮ ਰਿਹਾ ਕਾਰਜ ਰਾਸ ਹੋਏਆ। ਤੇਰੇ ਕਾਰਨੇ ਡਿਗਕੇ ਮੈਹਲ ਉਤੋਂ ਰਾਣੀ ਸੁੰਦਰਾਂ ਦਾ ਸੁਰਗਵਾਸ ਹੋਏਆ। ਹਤਿਆ ਜੀਵ ਨਹੀਂ ਤੀਰਥਾਂਬਿਨਾਂ ਜਾਣੀਲਾਹੌਰੀ ਬਚੱਨਬਲੰਦ ਆਕਾਸ਼ ਹੋਏਆ॥੧੪੩

ਗੁਰਾਂ ਕਿਹਾ ਪੈਹਲਾਂ ਤੀਰਥ ਹੈਨ ਮਾਪੇ ਜਾਓ ਮਿਲੋ ਤੇ ਗੰਗ ਅਸ਼ਨਾਨ ਹੋਵੇ। ਪਵੈ ਠੰਡ ਕਲੇਜਿਆਂ ਤਪਿਆਂ ਤੇ ਖੁਲਨ ਅੱਖੀਆਂ ਲੋ ਜਹਾਨ ਹੋਵੇ । ਅਪਨੀ ਮਾਂ ਦਾ ਪਛਨਾ ਹਾਲ ਜਾਕੇ ਦਰਸ਼ਨ ਦਿਓ ਤੇ ਖੁਸ਼ੀ ਭਗਵਾਨ ਹੋਵੇ। ਮਾਤਾ ਪਿਤਾ ਵਜ਼ੀਰ ਦੀਵਾਨ ਖੁਸ਼ੀਆਂ ਖੁਸ਼ੀ ਵੇਖ ਪਰਵਾਰ ਸਜਨਾਨ ਹੋਵੇ । ਜੇਹੜਾ ਰਬ ਨੂੰ ਜਪੇ ਸੋ ਜਾਨ ਬੰਦਾ ਭਾਵੇਂ ਹਿੰਦੂ ਭਾਵੇਂ ਮੁਸਲਮਾਨ ਹੋਵੇ। ਫ਼ਕਰ ਸੋਈ ਜੋ ਦੂਈ ਨੂੰ ਤਿਆਗ ਛਡੇ ਇਕ ਰਬਦਾ ਜਿਨੂੰ ਧਿਆਨ ਹੋਵੇ। ਸੁੰਦਰ ਸੀਸ ਜੇਹੜਾ ਝੁਕੇ ਨਾਮ ਸਾਂਈ ਹਰੀ ਨਾਮ ਦਾ ਜ਼ਿਕਰ ਜੁਬਾਨ ਹੋਵੇ। ਰਹਿਨ ਰਿਦੀਆਂ ਸਿਦੀਆਂ ਪਾਸ ਤੇਰੇ ਭਜਨ ਕਰ ਦਿਆਂ ਸਰਬ ਕਲਿਆਨ ਹੋਵੇ । ਤੇਰੀ ਪੂਰਨਾਂ ਜਗ ਵਿਚ ਗਲ