ਪੰਨਾ:ਪੂਰਨ ਭਗਤ ਲਾਹੌਰੀ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੨ )


(ਰਾਣੀ ਸੁੰਦਰਾਂ ਦਾ ਛਾਲ ਮਾਰ ਕੇ ਮਰ ਜਾਣਾ )

ਅਗੇ ਚਲ ਮਿਲਸਾਂ ਤੈਨੂੰ ਪੂਰਨਾ ਵੇ ਚੜਕੇ ਰੰਗ ਮਹੱਲ ਪੁਕਾਰੀਏ ਜੀ। ਭਾਵੇਂ ਜਾਣ ਨਾਂ ਜਾਣ ਤੂੰ ਪੂਰਨਾ ਵੇ ਬੰਦੀ ਜਾਨ ਤੇਰੇ ਉਤੋਂ ਵਾਰੀਏ ਜੀ । ਪੂਰਨ ਪੂਰਨ ਪਿਆਰਾ ਮੁਖੋ ਨਾਮ ਲੈਂਦੀ ਰਾਣੀ ਛਾਲ ਮਹੱਲ ਤੋਂ ਮਾਰੀਏ ਜੀ।ਚੰਦ ਮੁਖੜਾ ਮਿਟੀ ਦੇ ਵਿਚ ਛਪਿਆ ਰੁਲੀਆਂ ਖਾਕ ਦੇ ਨਾਲ ਕਨਾਰੀਏ ਜੀ। ਲਾਹੌਰੀ ਆਖਪੂਰਨ ਜਤੀਸਤੀ ਹੋਏਰਾਣੀ ਸੁੰਦਰਾਂਜਗਤੋਂ ਤਾਰੀਏਜੀ॥੧੪੦

ਬੁਲ ਬੁਲ ਜਾਂਨ ਨੂੰ ਆਂਟ ਸਯਾਦ ਬੋਲੇ ਤੇਰਾ ਲਿਖਿਆ ਆਏਆ ਦਰਬਾਰ ਵਿਚੋਂ । ਅਜ ਹਾਜ਼ਰੀ ਦੀ ਹੈ ਤਾਰੀਕ ਤੇਰੀ ਦੋਗ ਮੁਕ ਗਈ ਬਾਗ਼ ਸੰਸਾਰ ਵਿਚੋਂ। ਬੁਲ ਬੁਲ ਹਿਰਸ ਹਾਵਾਸ ਪਰਸਟ ਕੇ ਤੇ ਆਜਜ਼ ਹੋਕੇ ਗਈ ਗੁਲਜ਼ਾਰ ਵਿਚੋਂ । ਲਾਹੌਰੀ ਨਾਲ ਸਚੇ ਗੁਲਨਾ ਪਰੀਤ ਕੀਤੀ ਏਹ ਪੁਕਾਰ ਦੀ ਗਈ ਮਿਨ-ਕਾਰ ਵਿਚੋਂ ॥ ੧੪੧॥

( ਵਾਕ ਕਵੀ )

ਕਿਸੇ ਖ਼ਾਕ ਤੇ ਬਿਸਤਰਾ ਹੁਕਮ ਰਬੀ ਕੋਈ ਬੈਠਨੇ ਤਖ਼ਤ ਨਸ਼ੀਨ ਆਏਆ।ਕੋਈ ਰੰਗ ਕਾਲਾ ਕੋਹਜਾ ਕੋਈ ਗੌਰਾ ਕੋਈ ਆਸ਼ਕ ਤੇ ਕੋਈ ਹੁਸੀਨ ਆਏਆ।ਕੋਈ ਆਲਮ ਫਾਜ਼ਲ ਪੰਡਤ ਕੋਈ ਮੁੱਲਾਂ ਕੋਈ ਮਸਤ ਮਲੰਗ ਮਸਕੀਨ ਆਏਆ। ਜਾਂਦਾ ਖੁਸ਼ੀ ਜਗੋਂ ਕੋਈ ਵੇਖਿਆ ਨਾ ਆਏਆ ਜੋ ਰੋਂਦਾ ਗੁਮ-ਗੀਨ ਆਇਆ। ਕਿਸੇ ਕਖਾਂ ਦੀ ਕੁਲੀ ਗੁਜਰਾਨ ਕੀਤੀ ਮੈਹਲ ਕਿਸੇ ਦਾ ਨਜ਼ਰ ਰੰਗੀਨ ਆਏਆ।ਕਿਸੇ ਉਮਰ ਮਾਣੀ ਸੌ ਪਢ਼ਾਸ ਬਰਸਾਂ ਇਕ ਦੋ ਘੜੀ ਕੋਈ ਜਗਜੀਨ ਆਇਆ । ਸਬ ਜਹਾਨ ਪਿਆਸਾ ਵਾਰੋਵਾਰ ਬੰਦਾ ਹਰ ਇਕ ਮੌਤ ਪਿਆਲੜਾ ਪੀਨ