ਪੰਨਾ:ਪੂਰਨ ਭਗਤ ਲਾਹੌਰੀ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੦ )


ਪਾਈਆਂ ਅਸਾਂ ਦੇ ਭਾ ਖੁਆਰੀਆਂ ਜੀ। ਸੁਣਦੇ ਸਾਰ ਹੋ ਗਈ ਬੇਤਾਬ ਰਾਣੀ ਸੀਨੇ ਲਗੀਆਂ ਇਸ਼ਕ ਕਟਾਰੀਆਂ ਜੀ । ਜੋਗੀ ਜ਼ੁਲਫ਼ ਦਾ ਨਾਗ ਲੜਾਕੇ ਤੇ ਦੌੜਿਆ ਬੀਨ ਪਟਾਰੀਆਂ ਜੀ। ਲਾਹੌਰੀ ਜੀਵਣਾ ਔਖਾ ਹੈ ਸੁੰਦਰਾਂ ਦਾ ਪੂਰਨ ਬਾਝ ਨਹੀਂ ਹੋਣੀਆਂ ਕਾਰੀਆਂ ਜੀ ॥ ੧੩੭ ॥

( ਕਰਲਾਪ )

ਗਲਾਂ ਕੀਤੀਆਂ ਪੂਰਨਾਂ ਰਜਕੇ ਨਾ ਜਾਂਦੀ ਵਾਰ ਤੇ ਮੁਖ ਵਿਖਾ ਜਾਂਦੋਂ। ਆਈ ਮਸਾਂ ਸੁਹਾਗ ਦੀ ਰਾਤ ਮੈਨੂੰ ਮੇਰੀ ਛੇਜਤੇ ਕਦਮ ਟਿਕਾ ਜਾਂਦੋਂ। ਮੇਰੀ ਪਕੜ ਵੀਣੀ ਹਥ ਰਖ ਸੀਨੇ ਮੈਨੂੰ ਗੋਦ ਦੇ ਵਿਚ ਲਿਟਾ ਜਾਂਦੋਂ। ਕਿਥੇ ਮਿਲਾਂਗੀ ਪੂਰਨਾਂ ਫੇਰ ਤੈਨੂੰ ਜਾਂਦੀ ਵਾਰ ਮੈਨੂੰ ਗਲੇ ਲਾ ਜਾਂਦੋਂ । ਸੁਟਦੋਂ ਮੇਰੀਆਂ ਦਿਲਦੀਆਂ ਦਸ ਦੋਵੇਂ ਗਲਾਂ ਸਚੀਆਂ ਸਚ ਸੁਣਾ ਜਾਂਦੋਂ। ਲਾਹੌਰੀ ਆਖਦੀ ਸੁੰਦਰਾਂ ਨਾਲ ਖੜਦੋਂ ਮੌਰਾ ਦੇਕੈ ਜਿੰਦ ਮੁਕਾ ਜਾਂਦੈਂ ॥੧੩੮॥

ਰਾਣੀ ਸੁੰਦਰਾਂ ਰੰਗ ਮਹੱਲ ਚੜਕੇ ਰੋ ਰੋ ਕੂਕਦੀ ਸੁਣੋ ਪੁਕਾਰ ਲੋਕੋ।ਮੈਂ ਤੇ ਭੁਲ ਗਈ ਤੁਸੀਂ ਨਾਂ ਹੋਰ ਕੋਈ ਨਾ ਭੁਲਣਾ ਏਸ ਸੰਸਾਰ ਲੋਕ । ਕੋਈ ਜੋਗੀਆਂ ਨਾਲ ਨਾਂ ਪਰੀਤ ਲਾਏ ਜੋਗੀ ਨਹੀਂ ਬਣਦੇ ਕੋਈ ਯਾਰ ਲੋਕੋ । ਭਗਵੇ ਜਿਨਾਂ ਨੇ ਕਪੜੇ ਵੰਗ ਲੀਤੇ ਸਿਰੀ ਪਾ ਲਈ ਜਿਨਾਂ ਨੇ ਛਾਰ ਲੋਕੋ। ਤਨ ਮਨ ਕਿਤਨਾ ਭਾਂਵੇਂ ਵਾਰ ਦਈਏ ਤੋੜ ਜਾਣ ਫ਼ਕੀਰ ਪਿਆਰ ਲੋਕੋ। ਬਾਜੀ ਇਸ਼ਕ ਮਿਜਾਜ਼ ਦੀ ਖੇਡਦੀ ਸਾਂ ਪੂਰਨ ਜਿਤ ਗਿਆ ਮੈਨੂੰ ਹਾਰ ਲੋਕੋ। ਮੇਰੀ ਆਸ ਉਮੀਦ ਦੀ ਅਜ ਕਿਸ਼ਤੀ ਡੋਬ ਗਿਆ ਨਾਂ ਕੀਤੀਆਂ ਪਾਰ ਲੋਕੋ । ਲਾਹੌਰੀ ਸੁੰਦਰਾਂ ਆਖ਼ਦੀ ਬਿਨਾ ਪੂਰਨ ਮੇਰਾ ਜੀਵਣਾ ਕਿਸੇ ਨਾ ਕਾਰ ਲੋਕੋ ॥੧੩੯॥