ਪੰਨਾ:ਪੂਰਨ ਭਗਤ ਲਾਹੌਰੀ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੯ )


ਪੂਰਨ ਅਖੀਆਂ ਖੋਹਲਕੇ ਸੋਚਿਆਏ ਰਖਣ ਹਾਰ ਗੁਰ ਆਪਕ੍ਤਾਰ ਹੋਇਆ। ਜਿਸਦੀ ਪੁਸ਼ਤ ਪਨਾਹ ਹੈ ਬਾਪ ਮੈਨੂੰ ਓਸੇ ਗੁਰੂ ਦਾ ਆਨ ਦੀਦਾਰ ਹੋਇਆ।ਬੈਹਰੇ ਜਗਤ ਦੀਆਂ ਘੁਮਨ ਘੇਰੀਆਂ ਚੋਂ ਤੇਰਾ ਪੂਰਨਾਂ ਹੈ ਬੇੜਾ ਪਾਰ ਹੋਇਆ। ਲਾਹੌਰੀ ਆਸਰਾ ਓਸ ਦਰਬਾਰ ਦਾ ਏ ਕਿਰਪਾ ਨਾਥ ਆਪੇ ਬਖ਼ਸ਼ਨ ਹਾਰ ਹੋਇਆ ॥ ੧੩੫ ॥

ਸੋਚਾਂ ਕਰਦਿਆਂ ਰਾਤ ਪੈ ਰਿਹਾ ਪੂਰਨ ਪਲਾ ਰਾਣੀ ਤੋਂ ਕਿਵੇਂ ਛੁਡਾਈਏ ਜੀ।ਜਦੋਂ ਕੋਈ ਭਰਭਾਤ ਏਹ ਖਿਆਲ ਆਇਆ ਖਾਤਰ ਧਰਮ ਏਹ ਬਾਤ ਬਣਾਈਏ ਜੀ। ਛੇਤੀ ਉਠਕੇ ਆਖਿਆ ਸੁਦਰਾਂ ਨੂੰ ਰਾਣੀ ਕਹੋ ਜੰਗਲ ਦਿਸ਼ਾ ਜਾਈਏ ਜੀ।ਅਸੀਂ ਜੰਗਲਾਂ ਦੇ ਵਿਚ ਰੈਹਨ ਵਾਲੇ ਮੈਹਲੀਂ ਬੈਠਿਆਂ ਜਾਨ ਘਬਰਾਈਏ ਜੀ। ਰਾਣੀ ਆਖਿਆ ਗੋਲੀਓ ਨਾਲ ਜਾਓ ਗੜਵਾ ਜਲਦਾ ਨਾਲ ਲੈ ਜਾਈਏ ਜੀ। ਲਾਹੌਰਾ ਸਿੰਘ ਪੂਰਨ ਮੈਹਲੋਂ ਰਵਾਂ ਹੋਇਆ ਨਾਲ ਗੋਲੀਆਂ ਧਾੜ ਸਧਾਈਏ ਜੀ ॥ ੧੩੬ ॥

ਪੂਰਨ ਨੇ ਗੋਲੀਆਂ ਪਾਸੋਂ ਚਲੇ ਜਾਣਾ

ਬਾਹਰ ਜਾਕੇ ਆਖਦਾ ਗੋਲੀਆਂ ਨੂੰ ਮੈਂ ਹਾਂ ਮਰਦ ਤੇ ਤੁਸੀਂ ਹੋ ਨਾਰੀਆਂ ਜੀ । ਬੈਠੋ ਦੂਰ ਮੈਨੂੰ ਦਿਸ਼ਾ ਜਾਣ ਦੇਵੋ ਮਨੋ ਅਰਜ਼ ਮੇਰੀ ਤੁਸੀਂ ਸਾਰੀਆਂ ਜੀ। ਸੈਹਜ ਸੈਹਜ ਜਾਂਦਾ ਜਾਂਦਾ ਦੂਰ ਗਿਆ ਮਗਰ ਗੋਲੀਆਂ ਦੌੜ ਸਧਾਰੀਆਂ ਜੀ। ਜਦੋਂ ਵੇਖਿਆ ਪੂਰਨ ਨੇ ਮਗਰ ਆਈਆਂ ਲਾਈਆਂ ਬਾਜ਼ ਦੇ ਵਾਂਗ ਤਰਾਰੀਆਂ ਜੀ। ਪੂਰਨ ਵੇਂਹਦਿਆਂ ਵੇਂਹਦਿਆਂ ਗੁਮ ਹੋਇਆ ਦੌੜ ਭਾਲ ਕਰ ਗੋਲੀਆਂ ਹਾਰੀਆਂ ਜੀ। ਸਬੇ ਗੋਲੀਆਂ ਹੋ ਹੈਰਾਨ ਆਈਆਂ ਖੋਹਲ ਕੈਹਣ ਹਕੀਕਤਾਂ ਸਾਰੀਆਂ ਜੀ । ਪੂਰਨ ਰਾਣੀਏ ਟਿਲੇ ਦੇ ਰਾਹ ਨਨਾ