ਪੰਨਾ:ਪੂਰਨ ਭਗਤ ਲਾਹੌਰੀ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੭ )

ਨਾਂ ਕਰ ਹੁਸਨ ਦਾ ਮਾਨ ਗੁਮਾਨ ਕੂੜਾ ਅਗੇ ਰਬਦੇ ਹੋ ਨਿਮਾਣੀਏਂ ਨੀ । ਅਸੀਂ ਜੰਗਲਾਂ ਦੇ ਵਿਚ ਰੈੈਹਨ ਵਾਲੇ ਤੇਰੀ ਛੇਜ ਨੂੰ ਅਸੀਂ ਕੀ ਜਾਣੀਏਂ ਨੀ । ਤੇਰੇ ਨਸ਼ੇ ਸ਼ਰਾਬ ਨੂੰ ਦੇਖੀਏ ਨਾਂ ਅਸੀਂ ਭੰਗ ਪਰੇਮ ਦੀ ਛਾਣੀਏਂ ਨੀ । ਭੱੱਠ ਜਾਣੀਏਂ ਵਿਸ਼ੇ ਦੇ ਮੈੈਹਲ ਮਾੜੀ ਕਿਰਪਾ ਨਾਥ ਸੰਦਾ ਤੰਬੂ ਤਾਣੀਏ ਜੀ । ਨਾਮ ਹਰੀ ਦੇ ਅਸੀਂ ਵਨਜਾਰੜੇੇ ਹਾਂ ਸੋਹਬਾ ਜਗ ਤੋਂ ਖਟ ਲੈ ਜਾਣੀਏਂ ਨੀ । ਤੈਨੂੰ ਕਾਮ ਤੁਫਾਨ ਦੀ ਚੜੀ ਨੇਰੀ ਘਟਾ ਨਾਮ ਦੀ ਅਸਾਂ ਬਰਸਾਣੀਏਂ ਨੀ । ਤੈਨੂੰ ਅਗ ਵਿਕਾਰ ਦੀ ਸਾੜਦੀਏ ਹਰਕਾ ਨਾਮ ਜਲ ਛਿੜਕ ਬੂਝਾਣਏਂ ਨੀ । ਲਾਹੋਰੀ ਫਕਰ ਹਾਂ ਨੇਕ ਨਸੀਹਤ ਕਰਨੀ ਖਟ ਨੇਕੀਆਂ ਬਦੀ ਕਮਾਣੀਏਂ ਨੀ ।। ੧੩੦ ।।

ਜਵਾਬ ਸੁੰਦਰਾਂ

ਘਟਾਂ ਕਾਲੀਆਂ ਦੇ ਵਿਚ ਸੋਹੇ ਚਿਟੀ ਵੇਖ ਕਹੀ ਸੁੰਦਰ ਬਾਰਾਂਦਰੀ ਹੈ ਵੇ । ਸੋਹਣੇ ਛਤ ਸ਼ੀਸ਼ੇ ਲਾਏ ਬਾਰੀਆਂ ਨੂੰ ਕਾਰੀਗਰਾਂ ਕੀਤੀ ਕਾਰਾਗਰੀ ਹੈ ਵੇ । ਵਾਂਗ ਟੈੈਹ੍ਲਣਾ ਦੇ ਹਥ ਜੋੜ ਬੰਦੀ ਖੜੀ ਅਰਜ਼ ਕਰਦੀ ਸੁੰਦਰ ਪਰੀ ਹੈ ਵੇ । ਰਲਕੇ ਖਾਹ ਨਭਾਗਿਆ ਕਰੇਂ ਗਲਾਂ ਥਾਲੀ ਖੀਰ ਪਰਸੀ ਅਗੇ ਧਰੀ ਹੈ ਵੇ । ਹਾਥੀ ਚਾੜੇੇਗਾ ਚੋਰ ਸਿਰ ਹੋਗ ਤੇਰੇ ਸਿਰਤੇ ਪਗ ਸੋਹੇ ਲਗੀ ਜਰੀ ਹੈ ਵੇ । ਕੇਹੜੀ ਗਲ ਤੋਂ ਪੂਰਨਾ ਹੋਏ ਪਿਛੇ ਕੋਨ ਦੇਖਦਾਏ ਕਿਸਦੀ ਡਰੀ ਹੈ ਵੇ । ਲਟ ਮਾਰਿਆਂ ਪੂਰਨਾ ਰਸਾ ਆਵੇ ਗਨੇ ਵਾਂਗ ਪੋਰੀ ਪੋਰੀ ਭਰੀ ਹੈ ਵੇ । ਤੁਸਾਂ ਮੰਨਿਆ ਵਿਸ਼ਾ ਵਿਕਾਰ ਮੰਦਾ ਭੋਗੇ ਜਗ ਇਸ ਦੀ ਵੇਲ ਹਰੀ ਹੈ ਵੇ । ਏਸ ਰੰਗ ਮਹੱੱਲ ਦੇ ਹੋਏ ਦਰਸ਼ਨ ਸਾਈੰ ਮੇਹਰ ਤੇਰੇ ਉਤੇ ਕਰੀ ਹੈ ਵੇ । ਲਾਹੋਰੀ ਸੁੰਦਰਾਂ ਅਰਜ਼ ਤੇ ਅਰਜ਼ ਕਰਦੀ ਆਖੇ ਲਗ ਮੇਰੇ ਗਲ ਖਰੀ ਹੈ ਵੇ ।। ੧੩੧ ।।