ਪੰਨਾ:ਪੂਰਨ ਭਗਤ ਲਾਹੌਰੀ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬ )

ਬਚਨ ਪੂਰਨ

ਨੈੈਨ ਰਖ ਸਮਾਲ ਕਰ ਬੰਦ ਜੀਹਬਾ ਮੁੜ ਮੁੜ ਦਸਨਾਂ ਹੁਸਨ ਦਾ ਨਾਜ਼ ਰਾਣੀ । ਜੇਹੜਾ ਰਾਗ ਤੂੰ ਗਾਓਣਾ ਚਾਓਨੀਏਂ ਕਰਨਾਂ ਸਾਥ ਨਹੀ ਛੇੜਨਾ ਸਾਜ਼ ਰਾਣੀ । ਤਾਰਾਂ ਟੁਟ ਤਾਉਸ਼ ਬੇਕਾਰ ਹੋਇਆ ਸੁਰ ਸੁਰ ਨਾ ਕੋਈ ਆਵਾਜ਼ ਰਾਣੀ । ਮੋਹ ਮਾਇਆ ਦੇ ਜਾਲ ਨਹੀ ਫਸਨ ਵਾਲਾ ਪੰਛੀ ਰੂਹ ਆਕਾਸ ਪਰਵਾਜ਼ ਰਾਣੀ । ਕਿਸ਼ਤੀ ਵਿਸ਼ੇ ਵਿਕਾਰ ਦੀ ਚੜਨ ਨਾਹੀ ਜੇਹੜੇ ਚੜੇ ਪਰੇਮ ਜਾਹਾਜ਼ ਰਾਣੀ । ਮਨ ਮਸੀਤ ਅੰਦਰ ਸ੍ਯਦੇ ਰਹਨ ਡਿਗੇ ਆਸ਼ਕ ਹਕਦੀ ਪੜਨ ਨਿਮਾਜ਼ ਰਾਣੀ । ਦੁਨੀਆ ਭੋਗ ਬਿਲਾਸ ਨੂੰ ਜਾਣਦੀਏ ਫਕਰ ਜਾਣਦੇ ਰਬਦਾ ਰਾਜ ਰਾਣੀ । ਬਖਸ਼ੇ ਰਬ ਨੇਕੀ ਕੋਈ ਕੀਤੀਆਂ ਨਾਂ ਬਦੀਆਂ ਗਿਣਤ ਨਾਂ ਕੋਈ ਅੰਦਾਜ਼ ਰਾਣੀ । ਲਾਹੋਰੀ ਆਖ ਪੁਨੀ ਜੀਵਣ ਸੈੈ ਵਰਿਆਂ ਪਾਪੀ ਉਮਰ ਨਾਂ ਹੋਏ ਦਰਾਜ਼ ਰਾਣੀ ।। ੧੨੮ ।।

ਜਵਾਬ ਰਾਣੀ ਸੁੰਦਰਾਂ

ਬੋਲੀ ਸੁੰਦਰਾਂ ਵੇਜਦੋਂ ਇਸ਼ਕ਼ ਲਗੇ ਭੁਲ ਜਾਦੀਆਂ ਪੀਰਾਂ ਨੂੰ ਪੀਰੀਆਂ ਵੇ । ਵਡੇ ਵਡੇ ਆਏ ਕਾਬੂ ਨਾਰੀਆਂ ਦੇ ਭੁਲ ਜਾਣ ਫ਼ਕੀਰ ਫ਼ਕੀਰੀਆਂ ਵੇ । ਰਿਖੀ ਮੁਨੀ ਵੀ ਔਰਤਾਂ ਵਸ ਹੋਏ ਜਦੋਂ ਘਤੀਆਂ ਕਾਮ ਜ਼ੰਜੀਰੀਆਂ ਵੇ । ਕਿਸਦਾ ਖੋਫ਼ ਹੈ ਪੂਰਨਾ ਆ ਛੇਜੇ ਮੋਜਾਂ ਮਾਣ ਤੇ ਭੋਗ ਅੰਮੀਰੀਆਂ ਵੇ । ਸ਼ੀਸ਼ਾ ਪਲਟ ਸ਼ਰਾਬ ਇਕ ਜਾਮ ਪੀਵੇਂ ਸਬੇ ਦੂਰ ਹੋ ਜਾਣ ਦਲਗੀਰੀਆਂ ਵੇ । ਲਾਹੋਰੀ ਰੂਪ ਦਾ ਦਾਨ ਦੇਹ ਸੁੰਦਰਾਂ ਨੂੰ ਅਰਜ਼ਾਂ ਮਿਨਤਾਂ ਪੂਰਨਾ ਮਨ ਅਖੀਰੀਆਂ ਵੇ ।। ੧੨੯ ।।