ਪੰਨਾ:ਪੂਰਨ ਭਗਤ ਲਾਹੌਰੀ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੫ )



ਰਸਾ ਜਗਤ ਜੰਜਾਲ ਗੁਰ ਕਟਿਆ ਜੇ ਫੇਰ ਬੰਨਕੇ ਛਾਹੇ ਨਾ ਚਾਹੜ ਗੁਰਜੀ । ਤੇਰਾ ਹੁਕਮ ਜਿਉਂ ਝਟ ਗੁਜ਼ਾਰਨਾਏ ਰਾਤਾਂ ਔਖੀਆਂ ਦਿਨ ਪਹਾੜ ਗੁਰਜੀ । ਲਾਹੌਰਾ ਸਿੰਘ ਦਰਸ਼ਨ ਗੁਰੂ ਬਾਝ ਤੇਰੇ ਇਸੇ ਸੁੰਦਰਾਂ ਨਗਰ ਉਜਾੜ ਗੁਰਜੀ ॥ ੧੨੫॥ ਗੋਰਖ ਨਾਥ ਕੋਲੋਂ ਰਾਣੀ ਸੁੰਦਰਾਂ ਜੀ ਪੂਰਨ ਨਾਲ ਲੈ ਨਗਰ ਮੁਖ ਮੋੜ ਚਲੀ। ਗੋਰਖ ਨਾਥ ਜੀ ਦੇ ਸੁੰਦਰ ਬਾਗ਼ ਵਿਚੋਂ ਰਾਣੀ ਫਲ ਗੁਲਾਬ ਦਾ ਤੋੜ ਚਲੀ । ਜੋੜ ਜੋੜਿਆ ਆਪਣਾ ਨਾਲ ਪੂਰਨ ਪਿਆਰੇ ਗੁਰੂ ਦਾ ਸਾਥ ਵਛੋੜ ਚਲੀ । ਖਾਲੀ ਆਈ ਲਾਹੌਰੀਆ ਗਈ ਖਾਲੀ ਦੁਨੀਆਂ ਛਡ ਮੈ ਲਖ ਕਰੋਡ ਚਲੀ।॥੨੬

( ਮੋਹਲਾਂ ਵਿਚ ਪੁਜਣਾ ਪੂਰਨ ਦਾ ਸੁੰਦਰਾਂ ਸਮੇਤ )

ਪੂਰਨ ਆਨ ਪੁਜਾ ਨਾਲ ਸੁੰਦਰਾਂ ਦੇ ਬੈਠ ਰੰਗ ਮਹੱਲ ਆਰਾਮ ਕਰਦਾ। ਕਰ ਅਸ਼ਨਾਨ ਧਿਆਨ ਕਰਨਾਥ ਵਲੇ ਤਾੜੀ ਸੁਬਾਹ ਨੂੰ ਲਾਏ ਤੇ ਸ਼ਾਮ ਕਰਦਾ। ਨਾਦ ਪੂਰ ਆਲਖ ਆਲਖ ਕੈਂਹਦਾ ਮੁਖੋ ਗੁਰੂ ਨੂੰ ਰੋਜ ਪਰਨਾਮ ਕਰਦਾ। ਥੋਹੜਾ ਖਾਏ ਗਲਾਂ ਕਰੇ ਰਬਦੀਆਂ ਮੁਖੋਂ ਹੋਰਨਾ ਗੈਰ ਕਲਾਮ ਕਰਦਾ। ਰਾਣੀ ਖੁਸ਼ੀਸੀ ਏਸ ਖ਼ਿਆਲ ਅੰਦਰ ਮੇਰੀਆਸ ਪੂਰੀ ਅਜਰਾਮ ਕਰਦਾ । ਸੋਲਾਂ ਲਾਏ ਕੇ ਹਾਰਸੰਗਾਰ ਆਈ ਰਾਣੀ ਸੁੰਦਰਾਂ ਨੂੰ ਤੰਗ ਕਾਮ ਕਰਦਾ। ਪੂਰਨ ਜਤੀਨਾ ਵੇਖਿਆ ਦਾ ਅਖੀਂ ਅਖੀਂ ਮੀਟਕੇ ਰਾਤ ਬਿਸ ਰਾਮ ਕਰਦਾ । ਪੂਰਨ ਹੁੰਦਾ ਜੇ ਜਤੀ ਲੰਗੋਟ ਦਾ ਨਾਂ ਚਰਚਾ ਕਦੀ ਬੀ ਨਾ ਖਾਸੋ ਆਮ ਕਰਦਾ । ਐਸ਼ ਦੁਨੀਆਂ ਦੀ ਚਖੇ ਨਾਂ ਗ਼ੈਰ ਤੋਕ ਹਰਕੇ ਨਾਮ ਦਾ ਨੋਸ਼ ਜੋ ਜਾਮ ਕਰਦਾ । ਲਾਹੌਰੀ ਹੋ ਗਾਫਲ ਸਾਈਂ ਭਲੁਕੇ ਤੇ ਬੰਦਾ ਉਮਰਾਈ ਐਵੇਂ ਤਮਾਮ ਕਰਦਾ ॥੧੨੭॥